ਨਵੀਂ ਦਿੱਲੀ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਅਸੀਮ ਆਨੰਦ ਦੀ ਪ੍ਰਾਪਤੀ ਹੋਈ ਜਾਪਗੀ ਹੈ। ਦਰਅਸਲ, ਮੰਤਰੀ ਜੀ ਨੂੰ ਇੰਗਲੈਂਡ ਜਿਹੇ ਮੁਲਕ ਵਿੱਚ ਅੰਮ੍ਰਿਤਸਰੀ ਛੋਲੇ ਖਾਣ ਲਈ ਉਪਲਬਧ ਸਨ। ਇਹ ਪੇਸ਼ਕਸ਼ ਵਿਸ਼ਵ ਕੱਪ ਦੌਰਾਨ ਭਾਰਤ ਬਨਾਮ ਵੈਸਟ ਇੰਡੀਜ਼ ਦੇ ਮੈਚ ਦੌਰਾਨ ਮਾਨਚੈਸਟਰ ਵਿੱਚ ਮਿਲੀ।


ਹਰਦੀਪ ਸਿੰਘ ਪੁਰੀ ਨੇ ਪਕਵਾਨ-ਸੂਚੀ (ਮੈਨਿਊ ਕਾਰਡ) ਦੀ ਤਸਵੀਰ ਨੂੰ ਟਵੀਟ ਕਰਦਿਆਂ ਲਿਖਿਆ, "ਤੁਹਾਨੂੰ ਕਿਸੇ ਵੀ ਦੇਸ਼ ਵਿੱਚ ਇੱਕ ਭਾਰਤੀ ਰੈਸਟੋਰੈਂਟ ਮਿਲ ਹੀ ਜਾਏਗਾ ਪਰ ਪਿਛਲੇ ਵੈਸਟ ਇੰਡੀਜ਼ ਦੇ ਨਾਲ ਹੋਏ ਮੈਚ ਦੇ ਦੌਰਾਨ ਪ੍ਰੈਸ ਨੂੰ ਦਿੱਤੇ ਗਏ ਆਫਿਸ਼ਲ ਮੇਨੂ ਵਿੱਚ ਅੰਮ੍ਰਿਤਸਰੀ ਛੋਲੇ ਦੇਖ ਕੇ ਦਿਲ ਖੁਸ਼ ਹੋ ਗਿਆ!"


ਪੁਰੀ ਨੇ ਇਹ ਭੋਜਨ ਸੂਚੀ ਵਿਸ਼ਵ ਕੱਪ ਦੇ ਸੱਦੇ ਪੱਤਰ 'ਤੇ ਦੇਖੀ ਸੀ। ਬੇਸ਼ੱਕ ਹਰਦੀਪ ਪੁਰੀ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਹਾਰ ਗਏ ਸਨ, ਪਰ ਅੰਮ੍ਰਿਤਸਰੀ ਖਾਣਾ ਦੇਖ ਕੇ ਉਹ ਬਾਗੋ ਬਾਗ ਜ਼ਰੂਰ ਹੋ ਗਏ।