Pakistan Poll Result: ਪਾਕਿਸਤਾਨ ਵਿੱਚ ਦੋ ਦਿਨ ਬਾਅਦ ਵੀ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੇ ਸ਼ਨੀਵਾਰ (19 ਫਰਵਰੀ) ਨੂੰ ਚੋਣ ਕਮਿਸ਼ਨ ਨੂੰ ਅੱਧੀ ਰਾਤ ਤੱਕ ਪੂਰੇ ਨਤੀਜੇ ਐਲਾਨ ਕਰਨ ਦੀ ਧਮਕੀ ਦਿੱਤੀ ਹੈ।


ਪਾਰਟੀ ਨੇ ਕਿਹਾ, "ਚੋਣ ਕਮਿਸ਼ਨ ਅੱਧੀ ਰਾਤ ਤੱਕ ਪੂਰੇ ਨਤੀਜੇ ਘੋਸ਼ਿਤ ਕਰੇ ਨਹੀਂ ਤਾਂ ਜਿੱਥੇ ਨਤੀਜੇ ਨਹੀਂ ਐਲਾਨੇ ਗਏ ਹਨ, ਉਨ੍ਹਾਂ ਖੇਤਰਾਂ ਵਿੱਚ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨ ਲਈ ਤਿਆਰ ਰਹੋ।" ਇਸ ਦੌਰਾਨ ਪੀਟੀਆਈ ਨੇ ਕਿਹਾ ਕਿ ਉਹ ਕੇਂਦਰ ਦੇ ਨਾਲ-ਨਾਲ ਪੰਜਾਬ ਅਤੇ ਖੈਬਰ-ਪਖਤੂਨਖਵਾ ਸੂਬਿਆਂ ਵਿੱਚ ਵੀ ਸਰਕਾਰ ਬਣਾਏਗੀ।


ਇਹ ਵੀ ਪੜ੍ਹੋ: Pakistan Election Result: ਵੋਟਾਂ ਦੀ ਗਿਣਤੀ ਵਿਚਾਲੇ ਪਾਕਿਸਤਾਨ ‘ਚ ਚੱਲੀ ਗੋਲੀ, ਮੋਹਸਿਨ ਦਾਵਰ ਨੂੰ ਲੱਗੀ ਗੋਲੀ


ਜ਼ਿਕਰਯੋਗ ਹੈ ਕਿ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰਾਂ ਨੇ ਵੀਰਵਾਰ (8 ਫਰਵਰੀ) ਦੀਆਂ ਚੋਣਾਂ ਵਿਚ ਨੈਸ਼ਨਲ ਅਸੈਂਬਲੀ ਦੀਆਂ 100 ਤੋਂ ਵੱਧ ਸੀਟਾਂ ਜਿੱਤੀਆਂ ਹਨ। ਹਾਲਾਂਕਿ ਦੋ ਦਿਨ ਬੀਤ ਜਾਣ 'ਤੇ ਵੀ ਵੋਟਾਂ ਦੀ ਗਿਣਤੀ ਪੂਰੀ ਨਹੀਂ ਹੋਈ ਅਤੇ ਨਾ ਹੀ ਚੋਣ ਨਤੀਜੇ ਐਲਾਨੇ ਗਏ ਹਨ ਪਰ ਹੁਣ ਤੱਕ ਦੇ ਨਤੀਜਿਆਂ ਤੋਂ ਲੱਗਦਾ ਹੈ ਕਿ ਦੇਸ਼ 'ਚ ਗਠਜੋੜ ਦੀ ਸਰਕਾਰ ਬਣੇਗੀ।


ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਪੀਟੀਆਈ ਦੇ ਮੁਖੀ ਗੋਹਰ ਅਲੀ ਖਾਨ ਨੇ ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਤੋਂ ਮੰਗ ਕੀਤੀ ਕਿ ਅੱਧੀ ਰਾਤ ਤੱਕ ਮੁਕੰਮਲ ਨਤੀਜੇ ਘੋਸ਼ਿਤ ਕੀਤੇ ਜਾਣ ਜਾਂ ਫਿਰ ਉਨ੍ਹਾਂ ਖੇਤਰਾਂ ਵਿੱਚ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਚਾਹੀਦਾ ਹੈ ਜਿੱਥੇ ਹਾਲੇ ਤੱਕ ਨਤੀਜੇ ਐਲਾਨੇ ਨਹੀਂ ਗਏ ਹਨ। ਉਨ੍ਹਾਂ ਨੇ ਚੋਣ ਕਮਿਸ਼ਨ 'ਤੇ ਸਮੇਂ 'ਤੇ ਨਤੀਜੇ ਘੋਸ਼ਿਤ ਕਰਨ ਦੀ ਆਪਣੀ ਸੰਵਿਧਾਨਕ ਭੂਮਿਕਾ ਨਿਭਾਉਣ 'ਚ ਅਸਫਲ ਰਹਿਣ ਦਾ ਦੋਸ਼ ਵੀ ਲਗਾਇਆ।


ਇਹ ਵੀ ਪੜ੍ਹੋ: Punjab news: ਬੇਅਦਬੀ ਕਾਂਡ 'ਚ ਭਗੌੜਾ ਚੱਲ ਰਹੇ ਪ੍ਰਦੀਪ ਕਲੇਰ ਨੂੰ ਪੁਲਿਸ ਨੇ ਕੀਤਾ ਕਾਬੂ, ਦੋ ਦਿਨ ਦਾ ਰਿਮਾਂਡ ਕੀਤਾ ਹਾਸਲ