Hundred of Muslim Pray before Times Square in occasion of Ramadan


Namaz at Times Square: ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਚ ਸ਼ਨੀਵਾਰ ਨੂੰ ਇੱਕ ਬੇਮਿਸਾਲ ਘਟਨਾ ਦੇਖਣ ਨੂੰ ਮਿਲੀ। ਇੱਥੇ ਰਮਜ਼ਾਨ ਦੇ ਪਹਿਲੇ ਦਿਨ ਸੈਂਕੜੇ ਮੁਸਲਮਾਨਾਂ ਨੇ ਰੋਜ਼ਾ ਖੋਲ੍ਹਿਆ ਤੇ ਤਰਾਵੀਹ ਦੀ ਨਮਾਜ਼ ਅਦਾ ਕੀਤੀ। ਇਸ ਤੋਂ ਬਾਅਦ ਨਮਾਜ਼ੀਆਂ ਲਈ ਕਰੀਬ 1500 ਖਾਣੇ ਦੇ ਡੱਬੇ ਵੰਡੇ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਮੁਸਲਿਮ ਸਮਾਜ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।


ਸਭ ਤੋਂ ਪ੍ਰਸਿੱਧ ਸੈਰ-ਸਪਾਟਾ ਸਥਾਨ ਟਾਈਮਜ਼ ਸਕੁਏਅਰ


ਦੱਸ ਦੇਈਏ ਕਿ ਟਾਈਮਜ਼ ਸਕੁਏਅਰ ਅਮਰੀਕਾ ਦੇ ਮਹੱਤਵਪੂਰਨ ਕਾਰੋਬਾਰੀ ਖੇਤਰਾਂ ਚੋਂ ਇੱਕ ਹੈ। ਇਹ ਸੈਲਾਨੀਆਂ ਵਿੱਚ ਵੀ ਬਹੁਤ ਮਸ਼ਹੂਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਨਿਊਯਾਰਕ ਦਾ ਸਭ ਤੋਂ ਮਸ਼ਹੂਰ ਟੂਰਿਸਟ ਸਪਾਟ ਹੈ। ਹਰ ਸਾਲ ਕਰੀਬ 5 ਕਰੋੜ ਲੋਕ ਇੱਥੇ ਘੁੰਮਣ ਲਈ ਆਉਂਦੇ ਹਨ।


ਇਸ ਸਮਾਗਮ ਦਾ ਸੀ ਇਹ ਮਕਸਦ


ਇੱਕ ਆਯੋਜਕ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਆਯੋਜਨ ਦੇ ਪਿੱਛੇ ਸਾਡਾ ਉਦੇਸ਼ ਉਨ੍ਹਾਂ ਲੋਕਾਂ ਨੂੰ ਆਪਣੇ ਧਰਮ ਬਾਰੇ ਦੱਸਣਾ ਸੀ ਜੋ ਉਨ੍ਹਾਂ ਬਾਰੇ ਕੁਝ ਨਹੀਂ ਜਾਣਦੇ ਹਨ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਸਲਾਮ ਸ਼ਾਂਤੀ ਦਾ ਸੰਦੇਸ਼ ਦੇਣ ਵਾਲਾ ਧਰਮ ਹੈ। ਇਸ ਸਮੇਂ ਇਸਲਾਮ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ। ਹਰ ਧਰਮ ਵਿੱਚ ਕੁਝ ਮਾੜੇ ਲੋਕ ਹੁੰਦੇ ਹਨ, ਪਰ ਇਨ੍ਹਾਂ ਲੋਕਾਂ ਤੋਂ ਪੂਰੇ ਧਰਮ ਦਾ ਨਿਰਣਾ ਨਹੀਂ ਕਰਨਾ ਚਾਹੀਦਾ।


ਕੁਝ ਲੋਕਾਂ ਨੇ ਸਵਾਲ ਉਠਾਏ


ਆਯੋਜਕ ਨੇ ਦੱਸਿਆ ਕਿ ਰਮਜ਼ਾਨ ਇਸਲਾਮੀ ਕੈਲੰਡਰ ਦਾ 9ਵਾਂ ਮਹੀਨਾ ਹੈ। ਇਸ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਵਿਚਕਾਰ ਰੋਜ਼ਾ ਰੱਖਦੇ ਹਨ। ਇਸ ਦੌਰਾਨ ਉਹ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਨ। ਲੋੜਵੰਦ ਦੀ ਮਦਦ ਕਰਦੇ ਤੇ ਭੁੱਖਿਆਂ ਨੂੰ ਭੋਜਨ ਦਿੱਤਾ ਜਾਂਦਾ ਹੈ। ਇਸ ਪ੍ਰੋਗਰਾਮ ਦੇ ਆਯੋਜਨ ਦੇ ਪਿੱਛੇ ਸਾਡਾ ਮਨੋਰਥ ਇਹ ਸੀ ਕਿ ਅਸੀਂ ਦੱਸ ਸਕੀਏ ਕਿ ਅਸਲ ਵਿੱਚ ਇਸਲਾਮ ਕੀ ਹੈ ਅਤੇ ਇਹ ਧਰਮ ਕਿਵੇਂ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ। ਹਾਲਾਂਕਿ ਇਸ ਘਟਨਾ 'ਤੇ ਕੁਝ ਲੋਕਾਂ ਨੇ ਸਵਾਲ ਖੜ੍ਹੇ ਕੀਤੇ ਹਨ।


ਇਹ ਵੀ ਪੜ੍ਹੋ: ਚੰਡੀਗੜ੍ਹ 'ਤੇ ਹੱਕ ਦਾ ਮਸਲਾ ਹੋਰ ਗਰਮਾਇਆ, ਅਨਿਲ ਵਿੱਜ ਨੇ ਚੰਡੀਗੜ੍ਹ ਬਾਰੇ ਕਿਹਾ-ਜਦੋਂ ਤੱਕ ਹਰ ਮਸਲਾ ਹੱਲ ਨਹੀਂ ਹੁੰਦਾ ਅਸੀਂ ਡਟੇ ਰਹਾਂਗੇ