Houthi Militants Hijacking: ਇਜ਼ਰਾਈਲ ਨੇ ਯਮਨ ਦੇ ਹੂਤੀ ਬਾਗੀਆਂ 'ਤੇ ਲਾਲ ਸਾਗਰ ਵਿੱਚ ਇੱਕ ਅੰਤਰਰਾਸ਼ਟਰੀ ਮਾਲਵਾਹਕ ਜਹਾਜ਼ ਨੂੰ ਜ਼ਬਤ ਕਰਨ ਦਾ ਦੋਸ਼ ਲਗਾਇਆ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਹੂਤੀ ਵਿਦਰੋਹੀਆਂ ਦੇ ਸਮੂਹ ਦੁਆਰਾ ਜ਼ਬਤ ਕੀਤਾ ਗਿਆ ਕਾਰਗੋ ਜਹਾਜ਼ ਭਾਰਤ ਵੱਲ ਜਾ ਰਿਹਾ ਸੀ। ਤਲ ਅਵੀਵ ਨੇ ਇਸ ਨੂੰ ਅੱਤਵਾਦੀ ਘਟਨਾ ਕਰਾਰ ਦਿੰਦੇ ਹੋਏ ਇਰਾਨ 'ਤੇ ਦੋਸ਼ ਲਗਾਇਆ ਹੈ। ਇਜ਼ਰਾਇਲ ਦਾ ਕਹਿਣਾ ਹੈ ਕਿ ਵਿਸ਼ਵ ਪੱਧਰ 'ਤੇ ਇਹ ਬਹੁਤ ਗੰਭੀਰ ਘਟਨਾ ਹੈ।


ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਨੇ ਕਿਹਾ ਹੈ ਕਿ ਜਾਪਾਨ ਤੋਂ ਬ੍ਰਿਟਿਸ਼ ਮਲਕੀਅਤ ਵਾਲੇ ਤੇ ਸੰਚਾਲਿਤ ਕਾਰਗੋ ਜਹਾਜ਼ ਨੂੰ ਇਰਾਨ ਦੇ ਸਹਿਯੋਗੀ ਹੂਤੀ ਬਾਗੀਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਜਹਾਜ਼ ਵਿੱਚ ਇੱਕ ਵੀ ਇਜ਼ਰਾਈਲੀ ਨਾਗਰਿਕ ਨਹੀਂ ਸੀ। ਨੇਤਨਯਾਹੂ ਦੇ ਦਫਤਰ ਨੇ ਕਿਹਾ ਕਿ ਇਹ ਇਰਾਨ ਦੁਆਰਾ ਇੱਕ ਅੱਤਵਾਦੀ ਕਾਰਵਾਈ ਹੈ, ਜੋ ਗਲੋਬਲ ਸ਼ਿਪਿੰਗ ਮਾਰਗਾਂ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰਦੀ ਹੈ। ਇਹ ਇਰਾਨ ਦੁਆਰਾ ਆਜ਼ਾਦ ਦੁਨੀਆ ਦੇ ਲੋਕਾਂ ਖਿਲਾਫ ਕੀਤੀਆਂ ਗਈਆਂ ਕਾਰਵਾਈਆਂ ਨੂੰ ਦਰਸਾਉਂਦਾ ਹੈ।


ਹੂਤੀ ਬਾਗੀਆਂ ਨੇ ਕੀ ਕਿਹਾ?
ਯਮਨ ਦੇ ਹੂਤੀ ਬਾਗੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਮਾਲਵਾਹਕ ਜਹਾਜ਼ 'ਤੇ ਕਬਜ਼ਾ ਕਰ ਲਿਆ ਹੈ। ਹਾਲਾਂਕਿ, ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇੱਕ ਇਜ਼ਰਾਈਲੀ ਜਹਾਜ਼ ਨੂੰ ਹਾਈਜੈਕ ਕੀਤਾ ਹੈ। ਜਹਾਜ਼ ਨੂੰ ਲਾਲ ਸਾਗਰ ਤੋਂ ਯਮਨ ਦੀ ਇੱਕ ਬੰਦਰਗਾਹ 'ਤੇ ਲਿਜਾਇਆ ਗਿਆ ਹੈ। ਹੂਤੀ ਬਾਗੀਆਂ ਦੀ ਫੌਜੀ ਇਕਾਈ ਦੇ ਬੁਲਾਰੇ ਨੇ ਕਿਹਾ, 'ਅਸੀਂ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਨਾਲ ਇਸਲਾਮਿਕ ਨਿਯਮਾਂ ਮੁਤਾਬਕ ਵਿਵਹਾਰ ਕਰ ਰਹੇ ਹਾਂ।' ਹੂਤੀ ਬਾਗੀਆਂ ਨੇ ਪਹਿਲਾਂ ਜਹਾਜ਼ ਵੱਲ ਹੈਲੀਕਾਪਟਰ ਭੇਜਿਆ ਤੇ ਫਿਰ ਉਸ ਤੋਂ ਲੜਾਕੇ ਉਤਰੇ ਤੇ ਹਾਈਜੈ ਦੀ ਘਟਨਾ ਨੂੰ ਅੰਜਾਮ ਦਿੱਤਾ।



ਜਹਾਜ਼ 'ਤੇ ਕਿਹੜੇ ਦੇਸ਼ ਦੇ ਨਾਗਰਿਕ?
ਇਜ਼ਰਾਈਲ ਨੇ ਕਿਹਾ ਹੈ ਕਿ ਜਹਾਜ਼ 'ਤੇ ਕਰੀਬ 25 ਕਰੂ ਮੈਂਬਰ ਹਨ, ਜੋ ਯੂਕਰੇਨ, ਬੁਲਗਾਰੀਆ, ਫਿਲੀਪੀਨਜ਼ ਤੇ ਮੈਕਸੀਕੋ ਵਰਗੇ ਦੇਸ਼ਾਂ ਦੇ ਨਾਗਰਿਕ ਹਨ। ਅਮਰੀਕਾ ਦੇ ਦੋ ਰੱਖਿਆ ਅਧਿਕਾਰੀਆਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਹੂਤੀ ਬਾਗੀਆਂ ਨੇ ਹੈਲੀਕਾਪਟਰ ਰਾਹੀਂ ਗਲੈਕਸੀ ਲੀਡਰਸ਼ਿਪ ਨਾਂ ਦੇ ਜਹਾਜ਼ 'ਤੇ ਕਬਜ਼ਾ ਕਰ ਲਿਆ ਹੈ। 


ਇਸ ਦੇ ਨਾਲ ਹੀ ਹੂਤੀ ਬਾਗੀਆਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਸਾਰੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਜਾ ਰਹੇ ਹਨ, ਜੋ ਇਜ਼ਰਾਈਲ ਤੋਂ ਚੱਲਦੇ ਹਨ ਜਾਂ ਜਿਨ੍ਹਾਂ 'ਤੇ ਇਜ਼ਰਾਈਲ ਦਾ ਝੰਡਾ ਹੈ। ਅ