ਨਵੀਂ ਦਿੱਲੀ: ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਨੇ ਅੱਜ ਦੱਖਣੀ ਏਸ਼ਿਆਈ ਖੇਤਰੀ ਸੰਗਠਨ (SARC) ਦੇਸ਼ਾਂ ਦੀ ਬੈਠਕ 'ਚ ਹਿੱਸਾ ਲਿਆ। ਵੀਡੀਓ ਕਾਨਫਰੰਸਿੰਗ ਜ਼ਰੀਏ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਤੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਸ਼ਾਮਲ ਹੋਏ। ਇਸ ਬੈਠਕ 'ਚ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ SARC ਫੰਡ ਦੇ ਗਠਨ 'ਤੇ ਵੀ ਗੱਲ ਹੋਈ।


ਵਿਦੇਸ਼ ਮੰਤਰੀ ਐਸ. ਜੈਸ਼ਕਰ ਨੇ ਕਿਹਾ ਭਾਰਤ ਦੱਖਣੀ ਏਸ਼ੀਆ ਨੂੰ ਜ਼ਿਆਦਾ ਮਜ਼ਬੂਤ ਜੋੜ ਵਾਲਾ, ਸੁਰੱਖਿਅਤ ਤੇ ਸਮਰੱਥ ਬਣਾਉਣਾ ਚਾਹੁੰਦਾ ਹੈ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਭਾਰਤ ਨੇ ਸਾਰਕ ਦੇਸ਼ਾਂ ਦੇ ਆਪਣੇ ਗੁਆਂਢੀਆਂ ਦੀ ਮੁਸ਼ਕਲ ਸਮੇਂ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਭਾਰਤ ਨੇ ਮਾਲਦੀਵ ਨੂੰ 150 ਮਿਲੀਅਨ ਡਾਲਰ, ਭੂਟਾਨ ਨੂੰ 200 ਮਿਲੀਅਨ ਡਾਲਰ ਤੇ ਸ਼੍ਰੀਲੰਕਾ ਨੂੰ 400 ਮਿਲੀਅਨ ਡਾਲਰ ਦੀ ਮਦਦ ਸਾਲ 2020 ਵਿੱਚ ਕੀਤੀ ਹੈ।





ਪੰਜਾਬ ਦੇ ਅੰਗ-ਸੰਗ: ਦਿਖਾਵੇ ਤੇ ਚਕਾਚੌਂਧ 'ਚ ਪੰਜਾਬੀ ਭੁੱਲੇ ਅਸਲ ਵਿਆਹ ਦਾ ਸੁਆਦ, ਇਹ ਸੀ ਵਿਆਹ ਦੇ ਰਸਮ-ਰਿਵਾਜ਼


ਉਧਰ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸ ਬੈਠਕ 'ਚ ਕਸ਼ਮੀਰ ਦਾ ਜ਼ਿਕਰ ਨਹੀਂ ਕੀਤਾ। ਹਾਲ ਹੀ 'ਚ ਰੂਸ 'ਚ ਜਦੋਂ ਭਾਰਤ ਪਾਕਿਸਤਾਨ ਦੇ ਪ੍ਰਤੀਨਿਧ ਮਿਲੇ ਸਨ, ਉਦੋਂ ਪਾਕਿਸਤਾਨ ਵੱਲੋਂ ਭਾਰਤ ਦੇ ਵਿਵਾਦਤ ਨਕਸ਼ੇ ਨੂੰ ਪੇਸ਼ ਕਰਨ ਕਰਨ ਦੇ ਵਿਰੋਧ 'ਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਬੈਠਕ ਛੱਡ ਦਿੱਤੀ ਸੀ। ਭਾਰਤ ਨੇ ਇਸ ਨਕਸ਼ੇ ਦਾ ਵਿਰੋਧ ਕੀਤਾ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ