ਵਾਸ਼ਿੰਗਟਨ: ਭਾਰਤੀ ਨਾਗਰਿਕਾਂ ਲਈ ਅਮਰੀਕੀ ਗਰੀਨ ਕਾਰਡ ਹਾਸਲ ਕਰਨ ਦਾ ਬੈਕਲਾਗ 195 ਸਾਲ ਹੈ। ਇੱਕ ਸੀਨੀਅਰ ਰਿਪਬਲਿਕਨ ਸੈਨੇਟਰ ਮਾਈਕ ਲੀ ਨੇ ਆਪਣੇ ਸੈਨੇਟ ਸਹਿਯੋਗੀਆਂ ਨੂੰ ਇਸ ਸਮੱਸਿਆ ਦਾ ਹੱਲ ਕਰਨ ਲਈ ਲੈਜਿਸਲੇਟਿਵ ਰੈਜ਼ੋਲੂਸ਼ਨ ਪੇਸ਼ ਕਰਨ ਦੀ ਅਪੀਲ ਕੀਤੀ।
ਗਰੀਨ ਕਾਰਡ ਅਮਰੀਕਾ 'ਚ ਅਧਿਕਾਰਤ ਤੌਰ 'ਤੇ ਰਹਿਣ ਲਈ ਇੱਕ ਦਸਤਾਵੇਜ਼ ਮੰਨਿਆ ਜਾਂਦਾ ਹੈ। ਸੈਨੇਟਰ ਮਾਈਕ ਲੀ ਨੇ ਬੁੱਧਵਾਰ ਕਿਹਾ ਮੌਜੂਦਾ ਗਰੀਨ ਕਾਰਡ ਪਾਲਿਸੀ ਨੇ ਇਕ ਪਰਵਾਸੀ ਦੇ ਬੱਚੇ ਲਈ ਕੁਝ ਨਹੀਂ ਕੀਤਾ ਜਿਸ ਦੇ ਮ੍ਰਿਤਕ ਮਾਤਾ ਪਿਤਾ ਦੀ ਗਰੀਨ ਕਾਰਡ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਉਸ ਕੋਲ ਨੌਕਰੀ ਨਹੀਂ ਸੀ।
ਅੱਜ ਭਾਰਤ ਦੇ ਬੈਕਲਾਗ 'ਚ ਦਾਖਲ ਹੋਣ ਵਾਲੇ ਕਿਸੇ ਵਿਅਕਤੀ ਨੂੰ EB-3 ਗਰੀਨ ਕਾਰਡ ਹਾਸਲ ਕਰਨ ਲਈ 195 ਸਾਲ ਤਕ ਇੰਤਜ਼ਾਰ ਕਰਨਾ ਪਵੇਗਾ। ਵਿੱਤੀ ਸਾਲ 2019 'ਚ ਭਾਰਤੀ ਨਾਗਰਿਕਾਂ ਨੂੰ 9,008 EB1, 2,908 EB2, 5,083 EB3 ਗਰੀਨ ਕਾਰਡ ਪ੍ਰਾਪਤ ਹੋਏ। EBI-3 ਰੋਜ਼ਾਗਰ ਆਧਾਰਤ ਗਰੀਨ ਕਾਰਡ ਦੀਆ ਵੱਖ-ਵੱਖ ਸ਼੍ਰੇਣੀਆਂ ਹਨ।
ਸੈਨੇਟਰ ਡਿਕ ਡਰਬਿਨ ਵੱਲੋਂ ਚੁੱਕੇ ਗਏ ਕਾਨੂੰਨ 'ਤੇ ਯੂਟਾ ਦੇ ਸੈਨੇਟਰ ਲੀ ਬੋਲ ਰਹੇ ਸਨ, ਜਿਸ 'ਚ ਪਰਵਾਸੀ ਕਾਮਿਆਂ ਤੇ ਉਨ੍ਹਾਂ ਦੇ ਬੱਚਿਆਂ ਦੀ ਰੱਖਿਆ ਕਰਨ ਦੀ ਗੱਲ ਕਹੀ ਗਈ ਸੀ ਜੋ ਗਰੀਨ ਕਾਰਡ ਬੈਕਲਾਗ 'ਚ ਫਸ ਗਏ ਹਨ।
ਗਰੀਨ ਕਾਰਡ ਅਜਿਹੇ ਬਹੁਤ ਲੋਕਾਂ ਦੀ ਜ਼ਿੰਦਗੀ 'ਚ ਮਹੱਤਵਪੂਰਨ ਹੈ। ਜੋ ਅਸਥਾਈ ਵਰਕ ਵੀਜ਼ਾ 'ਤੇ ਅਮਰੀਕਾ 'ਚ ਹਨ। ਬੈਕਲਾਗ 'ਚ ਪਰਿਵਾਰਾਂ ਨੂੰ ਆਪਣੀ ਪਰਵਾਸੀ ਸਥਿਤੀ ਗਵਾਉਣ ਦਾ ਖਤਰਾ ਪੈਦਾ ਹੋ ਗਿਆ ਹੈ, ਕਿਉਂਕਿ ਉਹ ਸਾਲ ਭਰ ਇੰਤਜ਼ਾਰ ਕਰਦੇ ਹਨ ਤੇ ਆਖਿਰਕਾਰ ਗਰੀਨ ਕਾਰਡ ਬੈਕਲੌਗ 'ਚ ਆ ਜਾਂਦੇ ਹਨ।
ਸੋਨੂੰ ਪੰਜਾਬਣ ਨੂੰ ਹੋਈ 24 ਸਾਲ ਕੈਦ, ਕੋਰਟ ਨੇ ਕਿਹਾ ਸਮਾਜ 'ਚ ਰਹਿਣ ਦਾ ਅਧਿਕਾਰ ਨਹੀਂ
ਉਨ੍ਹਾਂ ਕਿਹਾ ਸਾਡਾ ਸਮਝੌਤਾ ਬੈਕਲਾਗ 'ਚ ਫਸ ਗਏ ਪਰਵਾਸੀ ਕਾਮਿਆਂ ਤੇ ਉਨ੍ਹਾਂ ਦੇ ਤਤਕਾਲੀ ਪਰਿਵਾਰਾਂ ਦੇ ਮੈਂਬਰਾਂ ਲਈ ਮਹੱਤਵਪੂਰਨ ਸੁਰੱਖਿਆ ਨੂੰ ਜੋੜੇਗਾ, ਜੋ ਮੂਲ ਬਿੱਲ 'ਚ ਸ਼ਾਮਲ ਨਹੀਂ ਸਨ। ਜੋ ਆਪਣੀ ਪਰਵਾਸੀ ਸਥਿਤੀ ਗਵਾਏ ਬਿਨਾਂ, ਨੌਕਰੀਆਂ ਸਵਿੱਚ ਕਰਨ ਤੇ ਯਾਤਰਾ ਕਰਨ ਦੇ ਸਮਰੱਥ ਹੋਣਗੇ।
ਕੋਰੋਨਾ ਵਾਇਰਸ: WHO ਨੇ ਜਤਾਈ ਉਮੀਦ, 2021 ਸ਼ੁਰੂਆਤ ਤਕ ਵੈਕਸੀਨ ਦਾ ਹੋਵੇਗਾ ਉਪਯੋਗ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ