ਅਮਰੀਕਾ 'ਚ ਭਾਰਤੀ ਨਰਸ ਦਾ ਬੇਰਹਿਮੀ ਨਾਲ ਕਤਲ
ਏਬੀਪੀ ਸਾਂਝਾ | 30 Jul 2020 12:46 PM (IST)
ਅਮਰੀਕਾ ਦੇ ਹਸਪਤਾਲ ਬਾਹਰ ਭਾਰਤੀ ਨਰਸ 'ਤੇ ਚਾਕੂ ਨਾਲ ਵਾਰ ਕਰਨ ਤੇ ਇੱਕ ਵਾਹਨ ਵੱਲੋਂ ਟੱਕਰ ਮਾਰਨ ਤੋਂ ਬਾਅਦ ਨਰਸ ਦੀ ਮੌਤ ਹੋ ਗਈ।
ਫਲੋਰੀਡਾ: ਅਮਰੀਕਾ ਦੇ ਹਸਪਤਾਲ ਬਾਹਰ ਭਾਰਤੀ ਨਰਸ 'ਤੇ ਚਾਕੂ ਨਾਲ ਕਈ ਵਾਰ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਸਾਊਥ ਫਲੋਰੀਡਾ ਪੁਲਿਸ ਦਾ ਕਹਿਣਾ ਹੈ ਕਿ ਇਹ ਘਰੇਲੂ ਵਿਵਾਦ ਦਾ ਮਾਮਲਾ ਹੈ। ਕੇਰਲ ਦੀ ਰਹਿਣ ਵਾਲੀ 26 ਸਾਲਾ ਮਾਰੀਨ ਜੋਏ ਮੰਗਲਵਾਰ ਨੂੰ ਕੋਰਲ ਸਪ੍ਰਿੰਗਜ਼ ਦੇ ਹਸਪਤਾਲ ਤੋਂ ਬਾਹਰ ਜਾ ਰਹੀ ਸੀ, ਜਦੋਂ ਉਸ 'ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। ਕੋਰਲ ਸਪਰਿੰਗਜ਼ ਪੁਲਿਸ ਦੇ ਡਿਪਟੀ ਚੀਫ ਬ੍ਰੈਡ ਮੈਕਸੀਓਨ ਨੇ ਕਿਹਾ ਕਿ ਬ੍ਰਾਵਾਰਡ ਹੈਲਥ ਕੋਰਲ ਸਪ੍ਰਿੰਗਜ਼ ਵਿੱਚ ਕੰਮ ਕਰਨ ਵਾਲੀ ਔਰਤ ਹਸਪਤਾਲ ਤੋਂ ਬਾਹਰ ਘੁੰਮ ਰਹੀ ਸੀ ਜਦੋਂ ਆਦਮੀ ਨੇ ਉਸ ਨੂੰ ਕਈ ਵਾਰ ਹਮਲਾ ਕਰਕੇ ਮਾਰ ਦਿੱਤਾ। ਫਲੋਰੀਡਾ ਦੇ ਇੱਕ ਅਖਬਾਰ ਮੁਤਾਬਕ ਜੋਏ ਨੂੰ ਪੌਂਪੀਓ ਨੇੜਲੇ ਟਰਾਮਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਥੋੜ੍ਹੇ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਚਸ਼ਮਦੀਦਾਂ ਨੇ ਸ਼ੱਕੀ ਦੀ ਕਾਰ ਤੇ ਪੁਲਿਸ ਦਾ ਵੇਰਵਾ ਦਿੱਤਾ ਤੇ ਪੁਲਿਸ ਨੇ ਮਿਸ਼ਿਗਨ ਨਿਵਾਸੀ ਵਿੱਕਸਨ ਦਾ ਰਹਿਣ ਵਾਲੇ 34 ਸਾਲਾ ਫਿਲਿਪ ਨੂੰ ਲੱਭ ਲਿਆ। ਪੁਲਿਸ ਨੇ ਦੱਸਿਆ ਕਿ ਫਿਲਿਪ ਦੇ ਸਰੀਰ ‘ਤੇ ਚਾਕੂ ਦੇ ਜ਼ਖਮ ਸੀ ਤੇ ਉਸ ਨੂੰ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਫਿਲਿਪ ਨੇ ਜੋਏ ਤੇ ਉਸ ਦੇ ਵਿੱਚ ਘਰੇਲੂ ਝਗੜੇ ਕਾਰਨ ਜੋਏ 'ਤੇ ਹਮਲਾ ਕੀਤਾ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904