ਨਵੀਂ ਦਿੱਲੀ: ਭਾਰਤੀ ਤੇ ਚੀਨੀ ਨਾਗਰਿਕ ਹੁਣ ਬਗੈਰ ਵੀਜ਼ਾ ਬ੍ਰਾਜ਼ੀਲ ਜਾ ਸਕਦੇ ਹਨ। ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੋਵਾਂ ਦੇਸ਼ਾਂ ਦੇ ਸੈਲਾਨੀਆਂ ਤੇ ਵਪਾਰੀਆਂ ਲਈ ਵੀਜ਼ਾ ਖ਼ਤਮ ਕਰੇਗੀ। ਹਾਲ ਹੀ ‘ਚ ਬ੍ਰਾਜ਼ੀਲ ਨੇ ਅਮਰੀਕਾ, ਕੈਨੇਡਾ, ਜਾਪਾਨ ਤੇ ਆਸਟ੍ਰੇਲਿਆਈ ਨਾਗਰਿਕਾਂ ਲਈ ਵੀਜ਼ਾ ਖ਼ਤਮ ਕੀਤਾ ਸੀ।


ਬ੍ਰਾਜ਼ੀਲ ‘ਚ ਇਸੇ ਸਾਲ ਚੋਣ ਜਿੱਤ ਕੇ ਰਾਸ਼ਟਰਪਤੀ ਬਣੇ ਬੋਲਸੋਨਾਰੋ ਨੇ ਆਪਣੀ ਨੀਤੀਆਂ ‘ਚ ਸਾਫ਼ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਵਿਕਾਸਸ਼ੀਲ ਦੇਸ਼ਾਂ ਲਈ ਵੀਜ਼ਾ ਜ਼ਰੂਰਤਾਂ ਨੂੰ ਖ਼ਤਮ ਕਰੇਗੀ। ਜਦਕਿ ਭਾਰਤ-ਚੀਨ ਲਈ ਬੋਲਸੋਨਾਰੋ ਦਾ ਇਹ ਐਲਾਨ ਉਸ ਦੇ ਬੀਜ਼ਿੰਗ ਦੌਰੇ ਤੋਂ ਠੀਕ ਪਹਿਲਾ ਆਇਆ ਹੈ।


ਇਸ ਸਾਲ ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ) ਸਮਿਟ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਸੀਲਿਆ ‘ਚ 13-14 ਨਵੰਬਰ ਨੂੰ ਹੋ ਰਿਹਾ ਹੈ ਜਿਸ ‘ਚ ਨਰਿੰਦਰ ਮੋਦੀ ਵੀ ਹਿੱਸਾ ਲੈਣਗੇ। ਮੰਨਿਆ ਜਾ ਰਿਹਾ ਹੈ ਕਿ ਮੋਦੀ ਤੇ ਬੋਲਸੋਨਾਰੋ ਇੱਥੇ ਬੈਠਕ ਦੌਰਾਨ ਕਈ ਮੁੱਦਿਆਂ ‘ਤੇ ਸਮਝੌਤਾ ਵੀ ਕਰਨਗੇ।