Indonesia Earthquake: ਇੰਡੋਨੇਸ਼ੀਆ ਦੇ ਬਾਲੀ ਤੱਟ 'ਤੇ ਰਿਕਟਰ ਪੈਮਾਨੇ 'ਤੇ 7.0 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੂਰਪੀਅਨ-ਮੈਡੀਟੇਰੀਅਨ ਸਿਸਮੋਲੋਜੀਕਲ ਸੈਂਟਰ (EMSC) ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਇੰਡੋਨੇਸ਼ੀਆ ਦੇ ਮਾਤਰਮ ਤੋਂ 201 ਕਿਲੋਮੀਟਰ ਉੱਤਰ ਵਿੱਚ 518 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।


ਹਾਲਾਂਕਿ ਅਮਰੀਕੀ ਭੂ-ਵਿਗਿਆਨੀ ਸਰਵੇਖਣ (UGS) ਨੇ ਭੂਚਾਲ ਦੀ ਤੀਬਰਤਾ 7.1 ਦੱਸੀ ਹੈ। ਭੂਚਾਲ ਦਾ ਕੇਂਦਰ ਇੰਡੋਨੇਸ਼ੀਆ ਦੇ ਬੰਗਸਲ ਦੇ ਪੱਛਮੀ ਨੂਸਾ ਤੇਂਗਾਰਾ ਨੇੜੇ 525 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਹਾਲਾਂਕਿ ਰਾਹਤ ਦੀ ਗੱਲ ਇਹ ਵੀ ਹੈ ਕਿ ਸਮੁੰਦਰ ਦੀ ਡੂੰਘਾਈ 'ਚ ਆਏ ਤੇਜ਼ ਭੂਚਾਲ ਕਾਰਨ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। ਇਹ ਜਾਣਕਾਰੀ ਅਮਰੀਕੀ ਸੁਨਾਮੀ ਚੇਤਾਵਨੀ ਸਿਸਟਮ ਨੇ ਦਿੱਤੀ ਹੈ।


ਸ਼ੁਰੂਆਤੀ ਝਟਕਿਆਂ ਨਾਲ ਹਿੱਲਿਆ ਇੰਡੋਨੇਸ਼ੀਆ


ਇੰਡੋਨੇਸ਼ੀਆ ਦੀ ਭੂ-ਵਿਗਿਆਨੀ ਏਜੰਸੀ ਮੁਤਾਬਕ ਬਾਲੀ ਅਤੇ ਲੋਮਬੋਕ ਦੇ ਤੱਟੀ ਇਲਾਕਿਆਂ 'ਚ ਸਵੇਰੇ 4 ਵਜੇ ਤੋਂ ਪਹਿਲਾਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜੇਕਰ ਸ਼ੁਰੂਆਤੀ ਝਟਕਿਆਂ ਦੀ ਗੱਲ ਕਰੀਏ ਤਾਂ ਇੱਥੇ 6.1 ਅਤੇ 6.5 ਤੀਬਰਤਾ ਦੇ ਦੋ ਭੂਚਾਲ ਆਏ ਸਨ। ਇੰਡੋਨੇਸ਼ੀਆ ਦੇ ਬਾਲੀ ਵਿਚ ਇਕ ਹੋਟਲ ਮੈਨੇਜਰ ਸੁਦੀ ਨੇ ਫੋਨ 'ਤੇ ਰਾਇਟਰਸ ਨੂੰ ਦੱਸਿਆ ਕਿ ਬਾਲੀ ਦੇ ਮਰਕਿਓਰ ਕੁਟਾ ਬਾਲੀ ਵਿਚ ਕੁਝ ਸਕਿੰਟਾਂ ਲਈ ਭੂਚਾਲ ਮਹਿਸੂਸ ਕਰਨ ਤੋਂ ਬਾਅਦ ਮਹਿਮਾਨ ਆਪਣੇ ਕਮਰਿਆਂ ਤੋਂ ਬਾਹਰ ਚਲੇ ਗਏ।


ਇਹ ਵੀ ਪੜ੍ਹੋ: Lawrence Bishnoi: ਲਾਰੇਂਸ ਬਿਸ਼ਨੋਈ 'ਤੇ ਵੱਡਾ ਐਕਸ਼ਨ, ਬਦਲੀ ਗਈ ਜੇਲ੍ਹ, ਜਾਣੋ ਪੂਰਾ ਮਾਮਲਾ


ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮਹਿਮਾਨ ਆਪਣੇ ਕਮਰੇ ਛੱਡ ਕੇ ਚਲੇ ਗਏ ਪਰ ਫਿਰ ਵੀ ਹੋਟਲ ਖੇਤਰ 'ਚ ਮੌਜੂਦ ਰਹੇ। ਬਾਅਦ 'ਚ ਉਹ ਵਾਪਸ ਆ ਗਏ। ਇਸ ਭੂਚਾਲ ਕਾਰਨ ਹੋਟਲ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇੰਡੋਨੇਸ਼ੀਆ ਦੀ ਆਫਤ ਏਜੰਸੀ ਬੀਐਨਪੀਬੀ ਨੇ ਕਿਹਾ ਕਿ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਬੀਐਨਪੀਬੀ ਦੇ ਬੁਲਾਰੇ ਅਬਦੁਲ ਮੁਹਰੀ ਨੇ ਕਿਹਾ ਕਿ ਭੂਚਾਲ ਡੂੰਘਾ ਹੈ, ਇਸ ਲਈ ਇਹ ਵਿਨਾਸ਼ਕਾਰੀ ਨਹੀਂ ਹੋਣਾ ਚਾਹੀਦਾ।


ਇੰਡੋਨੇਸ਼ੀਆ ਭੂਚਾਲ ਦੇ ਲਿਹਾਜ ਨਾਲ ਬਹੁਤ ਸੰਵੇਦਨਸ਼ੀਲ


ਤੁਹਾਨੂੰ ਦੱਸ ਦਈਏ ਕਿ ਇੰਡੋਨੇਸ਼ੀਆ ਨੂੰ ਭੂਚਾਲ ਦੇ ਮਾਮਲੇ ਵਿੱਚ ਬਹੁਤ ਸੰਵੇਦਨਸ਼ੀਲ ਖੇਤਰ ਮੰਨਿਆ ਜਾਂਦਾ ਹੈ। ਇਕ ਰਿਪੋਰਟ ਮੁਤਾਬਕ 1901 ਤੋਂ 2019 ਤੱਕ 7 ਤੀਬਰਤਾ ਤੋਂ ਜ਼ਿਆਦਾ ਦੇ ਭੂਚਾਲ 150 ਦੇ ਕਰੀਬ ਆਏ ਹਨ। ਇਸ ਦੇ ਨਾਲ ਹੀ ਇੰਡੋਨੇਸ਼ੀਆ 'ਚ ਕਈ ਐਕਟਿਵ ਜਵਾਲਾਮੁਖੀ ਹਨ, ਜੋ ਭੂਚਾਲ ਤੋਂ ਬਾਅਦ ਖਤਰੇ ਨੂੰ ਕਈ ਗੁਣਾ ਵਧਾ ਦਿੰਦੀਆਂ ਹਨ। 28 ਮਾਰਚ 2005 ਨੂੰ ਦੇਸ਼ 'ਚ 8.6 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਤਬਾਹਕੁੰਨ ਭੂਚਾਲ ਕਾਰਨ 1300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਨੂੰ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਭੂਚਾਲ ਮੰਨਿਆ ਜਾਂਦਾ ਸੀ।


ਇਹ ਵੀ ਪੜ੍ਹੋ: Liquor Policy Case: CBI ਨੇ ED ਦੇ ਸਹਾਇਕ ਡਾਇਰੈਕਟਰ ਖਿਲਾਫ ਦਰਜ ਕੀਤੀ ਐਫਆਈਆਰ, ਕੀ ਹੈ ਮਾਮਲਾ?