Trending: ਐਕਸਟਰਾ ਮੈਰੀਟਲ ਸਬੰਧ ਬਣਾਉਣ ਲਈ ਇੱਕ ਇੰਡੋਨੇਸ਼ੀਆ ਮਹਿਲਾ ਨੂੰ ਸਰੇਆਮ 100 ਕੋੜੇ ਮਾਰੇ ਗਏ ਜਦਕਿ ਉਸ ਦੇ ਸਾਥੀ ਨੂੰ ਝੂਠ ਬੋਲਣ ਲਈ 15 ਕੋੜੇ ਮਾਰੇ ਗਏ। ਇੰਡੋਨੇਸ਼ੀਆ ਦੇ ਆਮੇ ਰਾਜ 'ਚ ਰਹਿਣ ਵਾਲੀ ਮਹਿਲਾ ਨੇ ਸਵੀਕਾਰ ਕੀਤਾ ਕਿ ਉਸ ਨੇ ਇੱਕ ਵਿਅਕਤੀ ਦਾ ਨਾਲ ਨਾਜਾਇਜ਼ ਸਬੰਧ ਬਣਾਏ ਹਨ ਜਦਕਿ ਉਸ ਦੇ ਸਾਥੀ ਨੇ ਇਸ ਨੂੰ ਨਕਾਰ ਦਿੱਤਾ। 



ਝੂਠ ਬੋਲਣ ਲਈ ਉਸਦੇ ਸਾਥੀ ਨੂੰ ਵੀ 15 ਕੋੜੇ ਲਗਾਏ ਗਏ ਇਸ ਜੋੜੇ ਨੂੰ ਸਾਲ 2018 'ਚ ਨਾਜਾਇਜ਼ ਸਬੰਧ ਬਣਾਉਂਦੇ ਫੜਿਆ ਗਿਆ ਸੀ। ਇਸ ਦੇ ਬਾਅਦ ਉਨ੍ਹਾਂ ਨੂੰ ਆਚੇ ਦੇ ਇਸਲਾਮਿਕ ਕੋਰਟ ਅੱਗੇ ਪੇਸ਼ ਕੀਤਾ ਗਿਆ ਸੀ। ਖਬਰਾਂ ਮੁਤਾਬਕ ਮਹਿਲਾ ਨਾਲ ਸਬੰਧ ਬਣਾਉਣ ਵਾਲਾ ਵਿਅਕਤੀ ਵਿਆਹਿਆ ਹੈ ਤੇ ਈਸਟ ਏਸਹ ਫਿਸ਼ਿੰਗ ਏਜੰਸੀ ਦਾ ਪ੍ਰਮੁੱਖ ਹੈ। 


ਸ਼ਖਸ ਨੂੰ ਦੋਸ਼ੀ ਮੰਨਣ ਤੋਂ ਕੋਰਟ ਨੇ ਕੀਤਾ ਇਨਕਾਰ 
ਅਦਾਲਤ ਨੇ ਉਸ ਨੂੰ ਦੋਸ਼ੀ ਮੰਨਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਆਦਮੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ, ਪਰ ਇੱਕ ਔਰਤ ਨਾਲ ਪਿਆਰ ਦਿਖਾਉਣ ਲਈ ਉਸ ਨੂੰ 30 ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ, ਇੱਕ ਅਪੀਲ 'ਤੇ, ਸ਼ਰੀਆ ਸੁਪਰੀਮ ਕੋਰਟ ਨੇ ਉਸ ਦੀ ਸਜ਼ਾ ਨੂੰ 15 ਕੋਹੜਿਆਂ 'ਚ ਬਦਲ ਦਿੱਤਾ ਸੀ। ਜਦੋਂ ਔਰਤ ਨੂੰ ਖੁੱਲ੍ਹੇਆਮ ਕੋੜੇ  ਮਾਰੇ ਜਾ ਰਹੇ ਸਨ ਤਾਂ ਉਹ ਦਰਦ ਸਹਿਣ ਨਾ ਕਰ ਸਕੀ, ਜਿਸ ਤੋਂ ਕੁਝ ਦੇਰ ਬਾਅਦ ਥੋੜ੍ਹੀ ਦੇਰ ਲਈ ਕੋੜੇ ਮਾਰਨੇ ਬੰਦ ਕਰ ਦਿੱਤੇ ਗਏ। 


ਇਹ ਵੀ ਪੜ੍ਹੋ: ਨਾ ਲੌਕਡਾਊਨ-ਨਾ ਹੀ ਕੁਆਰੰਟੀਨ: ਸਰਦੀ-ਜ਼ੁਕਾਮ ਵਰਗਾ ਹੋਵੇਗਾ ਕੋਰੋਨਾ ਦਾ ਹਾਲ, ਟਾਕਰੇ ਲਈ ਬਣਾਇਆ ਨਵਾਂ ਪਲਾਨ


ਮਨੁੱਖੀ ਅਧਿਕਾਰ ਸੰਗਠਨ ਨੇ ਜਤਾਇਆ ਇਤਰਾਜ਼ 
ਦੱਸ ਦਈਏ ਕਿ ਆਚੇ ਇੰਡੋਨੇਸ਼ੀਆ ਦਾ ਇੱਕ ਮਾਤਰ ਅਜਿਹਾ ਰਾਜ ਹੈ ਜਿੱਥੇ ਇਸਲਾਮੀ ਕਾਨੂੰਨ ਲਾਗੂ ਹੁੰਦਾ ਹੈ। ਜੋ ਇਸ ਖੇਤਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਤੋਂ ਵਿਸ਼ੇਸ਼ ਖੁਦਮੁਖਤਿਆਰੀ ਦਿੰਦਾ ਹੈ। ਇੱਥੇ, ਸ਼ਰਾਬ ਪੀਣ, ਜੂਆ ਖੇਡਣਾ, ਸਮਲਿੰਗੀ ਸੈਕਸ ਤੇ ਵਿਆਹ ਤੋਂ ਐਕਸਟਰਾ ਮੈਰੀਟਲ ਸਬੰਧਾਂ ਵਰਗੇ ਅਪਰਾਧਾਂ ਲਈ ਸਜ਼ਾ ਵਜੋਂ ਕੋਹੜੇ ਦਿੱਤੇ ਜਾਂਦੇ ਹਨ, ਜੋ ਸ਼ਰੀਆ ਕਾਨੂੰਨ ਅਨੁਸਾਰ ਕਾਨੂੰਨੀ ਹਨ। ਹਾਲਾਂਕਿ ਮਨੁੱਖੀ ਅਧਿਕਾਰ ਸੰਗਠਨਾਂ ਨੇ ਸਮੇਂ-ਸਮੇਂ 'ਤੇ ਇਸ ਪ੍ਰਥਾ ਵਿਰੁੱਧ ਆਵਾਜ਼ ਉਠਾਈ ਹੈ। ਅਕਤੂਬਰ ਵਿੱਚ, ਇੱਕ 19 ਸਾਲਾ ਨੌਜਵਾਨ ਨੂੰ 18 ਸਾਲ ਦੀ ਲੜਕੀ ਨਾਲ ਸਰੀਰਕ ਸਬੰਧ ਬਣਾਉਣ ਲਈ 100 ਵਾਰ ਕੋੜੇ ਮਾਰੇ ਗਏ ਸਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490