ਅੰਤਰਰਾਸ਼ਟਰੀ ਖ਼ਬਰਾਂ ਦੋ ਮਿੰਟਾਂ 'ਚ
ਏਬੀਪੀ ਸਾਂਝਾ | 17 Oct 2016 01:35 PM (IST)
1……ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੇ ਪਾਰਟੀ ਦਫਤਰ ਤੇ ਹਮਲਾ ਕੀਤਾ ਗਿਆ । ਜਿਸ ਮਗਰੋਂ ਦੀਵਾਰ ਤੇ ਸ਼ਹਿਰ ਛੱਡਣ ਦੀ ਧਮਕੀ ਵੀ ਲਿਖੀ ਗਈ ਹੈ। 2….ਇਸ ਹਮਲੇ ਤੋਂ ਬਾਅਦ ਟਰੰਪ ਨੇ ਆਪਣੀ ਵਿਰੋਧੀ ਡੈਮੋਕ੍ਰੇਟਿਕ ਹਿਲੇਰੀ ਕਲਿੰਟਨ ਦੇ ਸਮਰਥਕਾਂ 'ਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਹੈ। ਜਦਕਿ ਹਿਲੇਰੀ ਕਲਿੰਟਨ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। 3...ਡੋਨਲਡ ਟਰੰਪ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਹਨ। ਹੁਣ ਟਰੰਪ 'ਤੇ ਨਵਾਂ ਇਲਜ਼ਾਮ ਲੱਗਿਆ ਹੈ ਕਿ ਉਹਨਾਂ ਆਪਣੀ ਵਿਰੋਧੀ ਹਿਲੇਰੀ ਕਲਿੰਟਨ ਦੀ ਜਾਣਕਾਰੀ ਹੈਕ ਕਰਨ ਲਈ ਰੂਸ ਤੋਂ ਮਦਦ ਮੰਗੀ ਹੈ। 4…ਇਸ ਮਾਮਲੇ 'ਤੇ ਵਿਵਾਦ ਹੋਣ ਮਗਰੋਂ ਰਿਪਬਲਿਕਨ ਉਮੀਦਵਾਰ ਟਰੰਪ ਨੇ ਆਪਣੀ ਸਫਾਈ ਵੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਉਹ ਸਿਰਫ ਵਿਅੰਗ ਕਰ ਰਹੇ ਸਨ। 5….ਬਰਤਾਨੀਆ ਦੀ ਪ੍ਰਧਾਨਮੰਤਰੀ ਬਣਨ ਤੋਂ ਬਾਅਦ ਥੈਰੇਸਾ ਮੇਅ 6 ਤੋਂ 8 ਨਵੰਬਰ ਤੱਕ ਭਾਰਤ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕਰਨਗੇ। 6….ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਥੈਰੇਸਾ ਨੂੰ ਭਾਰਤ ਦੌਰੇ ਦਾ ਸੱਦਾ ਦਿੱਤਾ ਸੀ। ਡੇਵਿਡ ਕੈਮਰੂਨ ਦੇ ਕੁਰਸੀ ਛੱਡਣ ਤੋਂ ਬਾਅਦ ਥੈਰੇਸਾ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਪ੍ਰਧਾਨ ਮੰਤਰੀ ਦੇ ਨਾਲ ਬਰਤਾਨੀਆ ਦਾ ਇੱਕ ਉੱਚ ਪੱਧਰੀ ਵਫਦ ਵੀ ਭਾਰਤ ਦੇ ਦੌਰੇ ਉਤੇ ਆਵੇਗਾ। 7...ਇਰਾਕ ਦੇ ਪ੍ਰਧਾਨਮੰਤਰੀ ਹੈਦਰ ਅਲ ਅਬਾਦੀ ਨੇ ਕਿਹਾ ਹੈ ਕਿ ਇਸਲਾਮਿਕ ਸਟੇਟ ਤੋਂ ਮੌਸੁਲ ਸ਼ਹਿਰ ਛੁਡਵਾਉਣ ਲਈ ਸੈਨਿਕ ਕਾਰਵਾਈ ਸ਼ੁਰੂ ਹੋ ਗਈ ਹੈ । ਬੀਬੀਸੀ ਦੀ ਖਬਰ ਮੁਤਾਬਕ ਅਬਾਦੀ ਨੇ ਸਰਕਾਰੀ ਟੀ.ਵੀ. 'ਤੇ ਕਿਹਾ ਕਿ ਫਤਿਹ ਦਾ ਵਖਤ ਆ ਗਿਆ ਹੈ ਮੌਸੁਲ ਦੀ ਆਜ਼ਾਦੀ ਲਈ ਕਾਰਵਾਈ ਸ਼ੁਰੂ ਹੋ ਗਈ ਹੈ। 8…ਅਮਰੀਕਾ ਅਤੇ ਬ੍ਰਿਟੇਨ ਨੇ ਚੇਤਾਵਨੀ ਦਿੱਤੀ ਹੈ ਕਿ ਸੀਰੀਆ ਅਤੇ ਰੂਸ ਨੇ ਅਲੈਪੋ ਵਿੱਚ ਬੰਬਬਾਰੀ ਜਾਰੀ ਰੱਖੀ ਤਾਂ ਉਹਨਾਂ ਵਿਰੁੱਧ ਨਵੇਂ ਆਰਥਿਕ ਪ੍ਰਤੀਬੰਧ ਲਗਾਏ ਜਾ ਸਕਦੇ ਹਨ। ਬੀ.ਬੀ.ਸੀ. ਦੀ ਖਬਰ ਮੁਤਾਬਕ ਅਮਰੀਕੀ ਵਿਦੇਸ਼ ਮੰਤਰੀ ਜੌਹਨ ਕੈਰੀ ਨੇ ਅਲੈਪੋ ਦੀ ਹਾਲਤ ਨੂੰ ਸਭ ਤੋਂ ਵੱਡੀ ਮਨੁੱਖੀ ਤਰਾਸਦੀ ਦੱਸਿਆ। 9….ਥਾਈਲੈਂਡ ਦੇ ਰਾਜਾ ਦੀ ਮੌਤ ਦੇ ਬਾਅਦ ਪੂਰਾ ਦੇਸ਼ ਸੋਗ 'ਚ ਡੁੱਬਿਆ ਹੈ। ਉੱਥੇ ਹੀ ਸੋਸ਼ਲ ਨੈਟਵਰਕਿੰਗ ਸਾਇਟ ਫੇਸਬੁੱਕ ਨੇ ਸ਼ਰਧਾਂਜਲੀ ਦੇਣ ਲਈ ਆਪਣੀ ਵੈਬਸਾਈਟ ਤੇ ਵਿਗਿਆਪਨ ਦਿਖਾਉਣੇ ਬੰਦ ਕਰ ਦਿੱਤੇ ਹਨ।