Iran: ਈਰਾਨ 'ਚ ਸ਼ਨੀਵਾਰ ਨੂੰ ਇਕ ਸਵੀਡਿਸ਼-ਈਰਾਨੀ ਨਾਗਰਿਕ ਨੂੰ ਫਾਂਸੀ ਦੇ ਦਿੱਤੀ ਗਈ। ਫਾਂਸੀ 'ਤੇ ਲਟਕਾਏ ਗਏ ਵਿਅਕਤੀ 'ਤੇ 2018 ਵਿਚ ਇਕ ਫੌਜੀ ਪਰੇਡ 'ਤੇ ਹਮਲਾ ਕਰਨ ਦਾ ਦੋਸ਼ ਸੀ, ਜਿਸ ਵਿਚ ਲਗਭਗ 25 ਲੋਕਾਂ ਦੀ ਮੌਤ ਹੋ ਗਈ ਸੀ। ਸਵੀਡਿਸ਼-ਈਰਾਨੀ ਵਿਅਕਤੀ 'ਤੇ ਫੌਜੀ ਪਰੇਡ ਹਮਲੇ ਦੀ ਸਾਜ਼ਿਸ਼ ਰਚਣ ਦੇ ਨਾਲ-ਨਾਲ ਅਰਬ ਵੱਖਵਾਦੀ ਸਮੂਹ ਦੀ ਅਗਵਾਈ ਕਰਨ ਦਾ ਦੋਸ਼ ਸੀ।
ਜਿਸ ਸਵੀਡਿਸ਼-ਇਰਾਨੀ ਨਾਗਰਿਕ ਨੂੰ ਫਾਂਸੀ ਦਿੱਤੀ ਗਈ ਹੈ, ਉਸ ਦੀ ਪਛਾਣ ਹਬੀਬ ਫਰਾਜੁੱਲ੍ਹਾ ਚਾਬ ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਰਾਨੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਚਾਬ ਨੂੰ ਤੁਰਕੀ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਹਾਲਾਂਕਿ, ਚਾਬ ਦੀ ਗ੍ਰਿਫਤਾਰੀ ਦੇ ਸਮੇਂ ਵੀ ਇਸ ਬਾਰੇ ਕੁਝ ਜਨਤਕ ਨਹੀਂ ਕੀਤਾ ਗਿਆ ਸੀ। ਉਸ ਦੀ ਗ੍ਰਿਫਤਾਰੀ ਤੋਂ ਬਾਅਦ, ਚਾਬ ਨੂੰ ਗੁਪਤ ਰੂਪ ਵਿੱਚ ਤਹਿਰਾਨ ਲਿਜਾਇਆ ਗਿਆ। ਸਵੀਡਨ ਨੇ ਚਾਬ ਨੂੰ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਈਰਾਨ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ ਸੀ।
ਸਵੀਡਿਸ਼ ਨੇ ਕੀਤਾ ਨਿੰਦਾ
ਫਰਾਜੁੱਲ੍ਹਾ ਚਾਬ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਸਵੀਡਨ ਦੇ ਵਿਦੇਸ਼ ਮੰਤਰੀ ਟੋਬੀਅਸ ਬਿਲਸਟ੍ਰੋਮ ਨੇ ਇਸ ਦੀ ਨਿੰਦਾ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਈਰਾਨ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ ਸੀ। ਮੌਤ ਦੀ ਸਜ਼ਾ ਇੱਕ ਅਣਮਨੁੱਖੀ ਅਤੇ ਅਟੱਲ ਸਜ਼ਾ ਹੈ। ਅਸੀਂ ਇਸ ਦੀ ਨਿੰਦਾ ਕਰਦੇ ਹਾਂ।
ਇਹ ਵੀ ਪੜ੍ਹੋ: Pakistan Terrorist Attack: ਪਾਕਿਸਤਾਨ ਦੇ ਕਬਾਇਲੀ ਖੇਤਰਾਂ ਵਿੱਚ ਅੱਤਵਾਦੀ ਹਮਲਿਆਂ ਵਿੱਚ 100% ਵਾਧਾ, ਰਿਪੋਰਟ ਵਿੱਚ ਖੁਲਾਸਾ
ਇੱਕ ਲੰਬੇ ਬਿਆਨ ਵਿੱਚ, ਈਰਾਨੀ ਨਿਆਂਪਾਲਿਕਾ ਦੀ ਮਿਜ਼ਾਨ ਨਿਊਜ਼ ਏਜੰਸੀ ਨੇ ਫਰਾਜੁੱਲ੍ਹਾ ਚਾਬ ਦੀ ਫਾਂਸੀ ਦੀ ਪੁਸ਼ਟੀ ਕੀਤੀ। ਅਦਾਲਤ ਨੇ ਸਵੀਕਾਰ ਕੀਤਾ ਕਿ ਚਾਬ ਇੱਕ ਅੱਤਵਾਦੀ ਸਮੂਹ ਦਾ ਆਗੂ ਸੀ। ਉਸ ਦੇ ਸਵੀਡਿਸ਼, ਇਜ਼ਰਾਈਲੀ ਅਤੇ ਅਮਰੀਕੀ ਖੁਫੀਆ ਸੇਵਾਵਾਂ ਨਾਲ ਸਬੰਧ ਸਨ। ਹਾਲਾਂਕਿ ਇਸ ਦੌਰਾਨ ਚੱਬ ਖਿਲਾਫ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ। ਅਦਾਲਤ ਦਾ ਦਾਅਵਾ ਹੈ ਕਿ ਸਵੀਡਿਸ਼-ਈਰਾਨੀ ਨਾਗਰਿਕ ਇਸ ਤੋਂ ਪਹਿਲਾਂ ਵੀ ਕਈ ਅਪਰਾਧ ਕਰ ਚੁੱਕਾ ਹੈ।
ਸਖਤ ਕਾਨੂੰਨ ਲਈ ਜਾਣਿਆ ਜਾਂਦਾ ਹੈ ਈਰਾਨ
ਗੌਰਤਲਬ ਹੈ ਕਿ ਸਵੀਡਨ ਅਤੇ ਈਰਾਨ ਵਿਚਾਲੇ ਪਹਿਲਾਂ ਤੋਂ ਹੀ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਅਜਿਹੇ 'ਚ ਇਸ ਘਟਨਾ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧਣਾ ਸੁਭਾਵਿਕ ਹੈ। ਦੱਸ ਦਈਏ ਕਿ ਈਰਾਨ ਆਪਣੇ ਸਖਤ ਕਾਨੂੰਨ ਲਈ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਇੱਥੇ ਜ਼ਿਆਦਾਤਰ ਅਪਰਾਧਾਂ ਵਿੱਚ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ।
ਇਹ ਵੀ ਪੜ੍ਹੋ: King Charles Coronation: ਤਾਜਪੋਸ਼ੀ ਤੋਂ ਪਹਿਲਾਂ ਬ੍ਰਿਟੇਨ 'ਚ ਵਿਵਾਦ, ਰਾਜਸ਼ਾਹੀ ਦਾ ਵਿਰੋਧ ਕਰਨ ਵਾਲੇ 6 ਲੋਕ ਗ੍ਰਿਫਤਾਰ