ਈਰਾਨ ਤੇ ਅਮਰੀਕਾ ਵਿਚਕਾਰ ਚੱਲ ਰਹੇ ਤਣਾਅ ਦੇ ਵਿਚਕਾਰ, ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਇਜ਼ਰਾਈਲ ਦੋਵਾਂ 'ਤੇ ਨਿਸ਼ਾਨਾ ਸਾਧਿਆ ਹੈ। ਸ਼ਨੀਵਾਰ ਨੂੰ ਇੱਕ ਐਕਸ ਪੋਸਟ ਵਿੱਚ, ਅਰਾਘਚੀ ਨੇ ਕਿਹਾ ਕਿ ਇਜ਼ਰਾਈਲ ਨੂੰ ਸਾਡੀਆਂ ਮਿਜ਼ਾਈਲਾਂ ਤੋਂ ਬਚਣ ਲਈ 'ਡੈਡੀ' ਯਾਨੀ ਅਮਰੀਕਾ ਵੱਲ ਭੱਜਣਾ ਪਿਆ।
ਉਨ੍ਹਾਂ ਨੇ ਟਰੰਪ ਨੂੰ ਸਲਾਹ ਦਿੱਤੀ ਕਿ ਜੇਕਰ ਅਮਰੀਕਾ ਈਰਾਨ ਨਾਲ ਪ੍ਰਮਾਣੂ ਸਮਝੌਤਾ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਮੇਨੀ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਅਰਾਘਚੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਜ਼ਰਾਈਲ ਕੁਝ ਗਲਤ ਕਰਦਾ ਹੈ, ਤਾਂ ਤਹਿਰਾਨ ਆਪਣੀ ਅਸਲ ਤਾਕਤ ਦਿਖਾਉਣ ਤੋਂ ਨਹੀਂ ਝਿਜਕੇਗਾ। ਈਰਾਨ ਦੇ ਵਿਦੇਸ਼ ਮੰਤਰੀ ਨੇ ਐਕਸ 'ਤੇ ਲਿਖਿਆ, "ਈਰਾਨ ਦੇ ਮਹਾਨ ਅਤੇ ਸ਼ਕਤੀਸ਼ਾਲੀ ਲੋਕਾਂ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਇਜ਼ਰਾਈਲੀ ਸ਼ਾਸਨ ਕੋਲ ਸਾਡੀਆਂ ਮਿਜ਼ਾਈਲਾਂ ਤੋਂ ਬਚਣ ਦਾ ਇੱਕੋ ਇੱਕ ਰਸਤਾ ਸੀ, ਆਪਣੇ 'ਡੈਡੀ' ਅਮਰੀਕਾ ਵੱਲ ਭੱਜਣਾ।" ਅਰਾਘਚੀ ਨੇ ਕਿਹਾ ਕਿ ਈਰਾਨੀ ਲੋਕ ਕਿਸੇ ਵੀ ਤਰ੍ਹਾਂ ਦੀ ਧਮਕੀ ਅਤੇ ਅਪਮਾਨ ਨੂੰ ਬਰਦਾਸ਼ਤ ਨਹੀਂ ਕਰਦੇ।
ਉਨ੍ਹਾਂ ਚੇਤਾਵਨੀ ਦਿੱਤੀ, "ਜੇਕਰ ਕੋਈ ਦੁਬਾਰਾ ਗਲਤੀ ਕਰਦਾ ਹੈ ਤਾਂ ਈਰਾਨ ਆਪਣੀ ਅਸਲ ਤਾਕਤ ਦਿਖਾਉਣ ਤੋਂ ਝਿਜਕੇਗਾ ਨਹੀਂ ਅਤੇ ਉਸ ਸਮੇਂ ਕਿਸੇ ਨੂੰ ਵੀ ਇਸ ਬਾਰੇ ਕੋਈ ਗਲਤਫਹਿਮੀ ਨਹੀਂ ਹੋਵੇਗੀ ਕਿ ਈਰਾਨ ਕੀ ਕਰ ਸਕਦਾ ਹੈ।" ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਲਾਗੂ ਹੈ, ਪਰ ਤਣਾਅ ਅਜੇ ਵੀ ਬਣਿਆ ਹੋਇਆ ਹੈ।
ਵਿਦੇਸ਼ ਮੰਤਰੀ ਅਰਾਘਚੀ ਦਾ ਇਹ ਬਿਆਨ ਟਰੰਪ ਵੱਲੋਂ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦਾਅਵਾ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਆਇਆ ਹੈ ਕਿ ਉਨ੍ਹਾਂ ਨੇ ਆਯਤੁੱਲਾ ਅਲੀ ਖਮੇਨੀ ਨੂੰ ਮਾਰਨ ਤੋਂ ਬਚਾਇਆ ਸੀ। ਟਰੰਪ ਨੇ ਉਦੋਂ ਕਿਹਾ ਸੀ ਕਿ ਈਰਾਨ ਦੇ ਸੁਪਰੀਮ ਲੀਡਰ ਨੇ ਨਾਸ਼ੁਕਰੇਪਣ ਦਿਖਾਇਆ ਹੈ।
ਇੱਕ ਦਿਨ ਪਹਿਲਾਂ, ਟਰੰਪ ਨੇ ਪੋਸਟ ਕੀਤਾ ਸੀ, "ਮੈਨੂੰ ਬਿਲਕੁਲ ਪਤਾ ਸੀ ਕਿ ਉਹ ਕਿੱਥੇ ਲੁਕਿਆ ਹੋਇਆ ਸੀ ਤੇ ਮੈਂ ਇਜ਼ਰਾਈਲ ਜਾਂ ਅਮਰੀਕੀ ਫੌਜ, ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਸ਼ਕਤੀਸ਼ਾਲੀ ਫੌਜ, ਨੂੰ ਉਸਦੀ ਜਾਨ ਨਹੀਂ ਲੈਣ ਦੇਵਾਂਗਾ।"ਮੈਂ ਉਸਨੂੰ ਇੱਕ ਬਹੁਤ ਹੀ ਬਦਸੂਰਤ ਅਤੇ ਅਪਮਾਨਜਨਕ ਮੌਤ ਤੋਂ ਬਚਾਇਆ ਅਤੇ ਉਸਨੂੰ ਧੰਨਵਾਦ ਕਹਿਣ ਦੀ ਜ਼ਰੂਰਤ ਨਹੀਂ ਹੈ