Ali Raza Pakistan News: ਪੰਜਾਬ ਦੇ ਗੁਰਦਾਸਪੁਰ ਵਿੱਚ ਸਾਲ 2015 'ਚ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਦਾ ਪਾਕਿਸਤਾਨ ਵਿੱਚ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੁਰਦਾਸਪੁਰ ਅੱਤਵਾਦੀ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਅਲੀ ਰਜ਼ਾ ਸੀ। ਜਿਸ 'ਤੇ ਪਾਕਿਸਤਾਨ ਦੇ ਕਰਾਚੀ (Karachi) ਵਿੱਚ ਹਮਲਾ ਕੀਤਾ ਗਿਆ।
ਅਲੀ ਰਜ਼ਾ (Ali Raza) ਕਰਾਚੀ ਪੁਲਿਸ ਵਿੱਚ ਬਤੌਰ DSP ਸੀ। ਇਸ ਤੋਂ ਇਲਾਵਾ ਇਸ ਦੇ ਪਾਕਿਸਤਾਨ ਦੀ ਖੂਫ਼ੀਆ ਏਜੰਸੀ ISI (Inter-Services Intelligence) ਨਾਲ ਵੀ ਸਬੰਧ ਸਨ। ਅਲੀ ਰਜ਼ਾ ਮੌਜੂਦਾ ਸਮੇਂ Counter Terrorism Department (CTD) ਸਿੰਧ ਵਿੱਚ ਤਾਇਨਾਤ ਸੀ।
ਪਾਕਿਸਤਾਨ ਦੇ ARY News ਦੀ ਰਿਪੋਰਟ ਦੇ ਮੁਤਾਬਕ ਕਰਾਚੀ ਵਿੱਚ ਅਲੀ ਰਜ਼ਾ 'ਤੇ ਅਣਪਛਾਤਿਆਂ ਨੇ ਹਮਲਾ ਕੀਤਾ ਹੈ। ਹਮਲਾਵਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ ਅਤੇ ਅਲੀ ਰਜ਼ਾ ਨੂੰ ਦੇਖਦੇ ਸਾਰ ਹੀ ਉਸ 'ਤੇ ਅਨ੍ਹੇਵਾਹ ਗੋਲੀਆ ਚਲਾ ਦਿੱਤੀਆਂ। ਸਿਰ ਵਿੱਚ ਗੋਲੀਆਂ ਲੱਗਣ ਕਾਰਨ ਅਲੀ ਰਜ਼ਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਘਟਨਾ ਕਰਾਚੀ ਦੇ ਕਰੀਮਾਬਾਦ ਵਿੱਚ ਵਾਪਰੀ ਹੈ। ਗੋਲੀਆ ਲੱਗਣ ਕਾਰਨ ਅਲੀ ਰਜ਼ਾ ਦਾ ਦੋਸਤ ਮੱਕਾਰ ਵੀ ਗੰਭੀਰ ਜ਼ਖਮੀ ਹੋ ਗਿਆ ਹੈ। ਜਿਸ ਦਾ ਇਲਾਜ ਜਾਰੀ ਹੈ।
ਅਲੀ ਰਜ਼ਾ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਕਰੀਮਾਬਾਦ ਇੱਕ ਮੀਟਿੰਗ ਵਿੱਚ ਹਿੱਸਾ ਲੈਣ ਲਈ ਪਹੁੰਚਿਆ ਸੀ। ਇਸ ਦੌਰਾਨ ਮੋਟਰਸਾਈਕਲ 'ਤੇ ਆਏ ਹਮਲਾਵਰਾਂ ਨੇ ਘਾਤ ਲਗਾ ਕੇ ਉਸ 'ਤੇ ਹਮਲਾ ਕਰ ਦਿੱਤਾ। ਪੁਲਿਸ ਨੂੰ ਮੌਕੇ 'ਤੋਂ 9mm ਦੇ 11 ਖੋਲ ਬਰਾਮਦ ਹੋਏ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ