ਚੰਡੀਗੜ੍ਹ: ਸੀਰੀਆ ਵਿੱਚ ਹੋ ਲੜੀਵਾਰ ਆਤਮਘਾਤੀ ਬੰਬ ਧਮਾਕੇ ਹੋਏ ਜਿਨ੍ਹਾਂ ਵਿੱਚ ਘੱਟੋ ਘੱਟ 150 ਜਣਿਆਂ ਦ ਮੌਤ ਹੋ ਗਈ। ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਗਿਣਤੀ 200 ਤੋਂ ਪਾਰ ਦੱਸੀ ਜਾ ਰਹੀ ਹੈ। ਮ੍ਰਿਤਕਾਂ 'ਚੋਂ ਬਹੁਤੇ ਸਰਕਾਰੀ ਲੜਾਕੇ ਦੱਸੇ ਜਾ ਰਹੇ ਹਨ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਇਨ੍ਹਾਂ ਹਮਲਿਆਂ ਦੀ ਤਸਦੀਕ ਕੀਤੀ ਹੈ। ਏਜੰਸੀ ਨੇ ਦੱਸਿਆ ਕਿ ਵਿਸਫੋਟਕ ਬੈਲਟਧਾਰੀ ਤਿੰਨ ਬੰਬਾਰਾਂ ਨੇ ਸਵੀਦਾ ਸ਼ਹਿਰ ਵਿੱਚ ਹਮਲੇ ਕੀਤੇ। ਇਸ ਤੋਂ ਇਲਾਵਾ ਉੱਤਰੀ ਤੇ ਪੂਰਬੀ ਦਿਹਾਤੀ ਖੇਤਰਾਂ ਵਿੱਚ ਵੀ ਕਈ ਧਮਾਕੇ ਹੋਏ ਹਨ। ਆਬਜ਼ਰਵੇਟਰੀ  ਨੇ ਦੱਸਿਆ ਕਿ ਹਮਲਿਆਂ ’ਚ 26 ਸਰਕਾਰ ਪੱਖੀ ਲੜਾਕੇ ਮਾਰੇ ਗਏ ਤੇ 30 ਤੋਂ ਵੱਧ ਲੋਕ ਜ਼ਖ਼ਮੀ ਵੀ ਹੋਏ। ਇਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਦਰਅਸਲ ਪਿਛਲੇ ਕਈ ਸਾਲਾਂ ਤੋਂ ਸੀਰੀਆ ਗ੍ਰਹਿ ਯੁੱਧ ਦਾ ਸਾਹਮਣਾ ਕਰ ਰਿਹਾ ਹੈ। ਹੁਣ ਤਕ ਇਸ ਜੰਗ ਵਿੱਚ ਲੱਖਾਂ ਲੋਕ ਮਾਰੇ ਜਾ ਚੁੱਕੇ ਹਨ ਅਤੇ ਲੱਖਾਂ ਹੀ ਸ਼ਰਨਾਰਥੀ ਹੋ ਚੁੱਕੇ ਹਨ।