Islamic State claimed responsibility for blast in Shia mosque in peshawar Pakistan 56 people killed


ਇਸਲਾਮਾਬਾਦ: ਪਾਕਿਸਤਾਨ ਦੇ ਪੇਸ਼ਾਵਰ 'ਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਸ਼ੀਆ ਮਸਜਿਦ 'ਚ ਹੋਏ ਆਤਮਘਾਤੀ ਬੰਬ ਧਮਾਕੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਹੈ। ਇਸ ਹਮਲੇ 'ਚ ਘੱਟੋ-ਘੱਟ 56 ਲੋਕ ਮਾਰੇ ਗਏ ਸੀ ਅਤੇ 194 ਜ਼ਖਮੀ ਹੋਏ। ਇਸਲਾਮਿਕ ਸਟੇਟ ਨਾਲ ਸਬੰਧਤ ਇਸਲਾਮਿਕ ਸਟੇਟ ਖੁਰਾਸਾਨ ਨੇ ਇੱਕ ਬਿਆਨ ਜਾਰੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਬਿਆਨ ਦਾ ਅਨੁਵਾਦ SITE ਇੰਟੈਲੀਜੈਂਸ ਗਰੁੱਪ ਵਲੋਂ ਕੀਤਾ ਗਿਆ ਹੈ। ਅਮਰੀਕਾ ਸਥਿਤ NGO SITE ਜੇਹਾਦੀ ਸੰਗਠਨਾਂ ਦੀਆਂ ਆਨਲਾਈਨ ਗਤੀਵਿਧੀਆਂ 'ਤੇ ਨਜ਼ਰ ਰੱਖਦੀ ਹੈ।


ਹਮਲਾਵਰ ਦੀ ਪਛਾਣ ਅਫਗਾਨ ਵਜੋਂ ਹੋਈ


ਇਹ ਬਿਆਨ ਅੱਤਵਾਦੀ ਸਮੂਹ ਦੀ ਨਿਊਜ਼ ਏਜੰਸੀ ਅਮਾਕ 'ਚ ਪ੍ਰਕਾਸ਼ਿਤ ਹੋਇਆ ਹੈ। ਬਿਆਨ 'ਚ ਹਮਲਾਵਰ ਦੀ ਪਛਾਣ ਅਫਗਾਨ ਵਜੋਂ ਹੋਈ ਹੈ। ਉਸਦੀ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਅਤੇ ਕਿਹਾ ਗਿਆ, "ਤਾਲਿਬਾਨ ਲੜਾਕਿਆਂ ਅਤੇ ਪਾਕਿਸਤਾਨੀ ਪੁਲਿਸ ਵਲੋਂ ਸ਼ੀਆ ਧਾਰਮਿਕ ਸਥਾਨਾਂ ਅਤੇ ਕੇਂਦਰਾਂ ਦੀ ਸੁਰੱਖਿਆ ਲਈ ਚੁੱਕੇ ਗਏ ਕਈ ਉਪਾਵਾਂ ਦੇ ਬਾਵਜੂਦ, ਇਸਲਾਮਿਕ ਸਟੇਟ ਦੇ ਲੜਾਕੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਸ਼ੀਆ ਨੂੰ ਨਿਸ਼ਾਨਾ ਬਣਾ ਰਹੇ ਹਨ।"


ਪੇਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ ਦੇ ਬੁਲਾਰੇ ਆਸਿਮ ਖ਼ਾਨ ਨੇ ਦੱਸਿਆ ਕਿ ਜ਼ਖਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ। ਪੇਸ਼ਾਵਰ ਦੇ ਪੁਲਿਸ ਮੁਖੀ ਮੁਹੰਮਦ ਏਜਾਜ਼ ਖ਼ਾਨ ਨੇ ਕਿਹਾ ਕਿ ਹਮਲਾਵਰ ਨੇ ਪਹਿਲਾਂ ਮਸਜਿਦ ਦੇ ਬਾਹਰ ਪੁਲਿਸ 'ਤੇ ਗੋਲੀਬਾਰੀ ਕੀਤੀ। ਇਸ 'ਚ ਇੱਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਹਮਲਾਵਰ ਨੇ ਮਸਜਿਦ ਵਿੱਚ ਦਾਖ਼ਲ ਹੋ ਕੇ ਖ਼ੁਦ ਨੂੰ ਉੱਡਾ ਲਿਆ।


ਇਹ ਵੀ ਪੜ੍ਹੋ: ਅਜੇ ਕੋਰੋਨਾ ਤੋਂ ਬੇਫਿਕਰ ਹੋਣ ਦਾ ਸਮਾਂ ਨਹੀਂ ਕਿਉਂਕਿ ਆ ਸਕਦੀ ਅਗਲੀ ਲਹਿਰ, ਜਾਣੋ ਕੀ ਹੈ ਮਾਹਰਾਂ ਦੀ ਰਾਏ