ਸੀਰੀਆ ‘ਚ ਟੀਵੀ ਚੈਨਲ ‘ਤੇ ਨਿਊਜ਼ ਪੜ੍ਹ ਰਹੀ ਸੀ ਐਂਕਰ, ਉਦੋਂ ਇਜ਼ਰਾਈਲ ਨੇ ਬਰਸਾਤੇ ਬੰਬ, ਫਿਰ ਜੋ ਹੋਇਆ...ਦੇਖੋ ਵੀਡੀਓ
Israel Strikes Syria: ਇਜ਼ਰਾਈਲ ਵੱਲੋਂ ਇਹ ਕਾਰਵਾਈ ਸੀਰੀਆਈ ਫੌਜ ਨੂੰ ਸੁਵੇਦਾ ਤੋਂ ਪਿੱਛੇ ਹਟਣ ਦੀ ਚੇਤਾਵਨੀ ਦੇਣ ਤੋਂ ਬਾਅਦ ਕੀਤੀ ਗਈ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਸੁਵੇਦਾ ਵਿੱਚ ਜ਼ਬਰਦਸਤੀ ਕਾਰਵਾਈ ਜਾਰੀ ਰਹੇਗੀ।

Israel Strikes Syria: ਈਰਾਨ ਤੋਂ ਬਾਅਦ ਹੁਣ ਇਜ਼ਰਾਈਲ ਨੇ ਸੀਰੀਆ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ। ਇਜ਼ਰਾਈਲੀ ਫੌਜ ਨੇ ਬੁੱਧਵਾਰ (16 ਜੁਲਾਈ 2025) ਨੂੰ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਰੱਖਿਆ ਮੰਤਰਾਲੇ ਦੇ ਮੁੱਖ ਦਫਤਰ ਅਤੇ ਰਾਸ਼ਟਰਪਤੀ ਮਹਿਲ ਦੇ ਨੇੜੇ ਡਰੋਨ ਹਮਲੇ ਕੀਤੇ। ਇਸ ਹਮਲੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਜਦੋਂ ਇਹ ਹਮਲਾ ਕੀਤਾ ਗਿਆ, ਤਾਂ ਇੱਕ ਟੀਵੀ ਐਂਕਰ ਨੇੜਲੀ ਇਮਾਰਤ ਵਿੱਚ ਲਾਈਵ ਪ੍ਰਸਾਰਣ ਕਰ ਰਹੀ ਸੀ। ਉਸੇ ਸਮੇਂ ਜ਼ੋਰਦਾਰ ਧਮਾਕਾ ਹੋਇਆ, ਜਿਸ ਕਰਕੇ ਉਹ ਡਰ ਗਈ ਅਤੇ ਇਧਰ-ਉਧਰ ਭੱਜਣ ਲੱਗ ਪਈ।
ਇਜ਼ਰਾਈਲੀ ਰੱਖਿਆ ਮੰਤਰੀ ਕਾਟਜ਼ ਨੇ ਐਕਸ 'ਤੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਹੋਇਆਂ ਹਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦਮਿਸ਼ਕ ਵਿੱਚ ਸੀਰੀਆਈ ਫੌਜੀ ਹੈੱਡਕੁਆਰਟਰ ਦੇ ਐਂਟਰੀ ਗੇਟ ਨੂੰ ਨਿਸ਼ਾਨਾ ਬਣਾਇਆ ਗਿਆ।
ਇਹ ਕਾਰਵਾਈ ਇਜ਼ਰਾਈਲ ਵੱਲੋਂ ਸੀਰੀਆਈ ਫੌਜ ਨੂੰ ਸੁਵੈਦਾ ਤੋਂ ਪਿੱਛੇ ਹਟਣ ਦੀ ਚੇਤਾਵਨੀ ਦੇਣ ਤੋਂ ਬਾਅਦ ਕੀਤੀ ਗਈ ਹੈ। ਇਜ਼ਰਾਈਲੀ ਰੱਖਿਆ ਮੰਤਰੀ ਨੇ ਕਿਹਾ, "ਹੁਣ ਸਾਡੀਆਂ ਚੇਤਾਵਨੀਆਂ ਖਤਮ ਹੋ ਗਈਆਂ ਹਨ। ਹੁਣ ਅਸੀਂ ਦਮਿਸ਼ਕ 'ਤੇ ਦਰਦਨਾਕ ਵਾਰ ਕਰਾਂਗੇ। ਇਜ਼ਰਾਈਲੀ ਰੱਖਿਆ ਬਲ (IDF) ਸੁਵੈਦਾ ਵਿੱਚ ਜ਼ਬਰਦਸਤ ਕਾਰਵਾਈ ਕਰਨਾ ਜਾਰੀ ਰੱਖੇਗਾ।"
החלו המכות הכואבות pic.twitter.com/1kJFFXoiua
— ישראל כ”ץ Israel Katz (@Israel_katz) July 16, 2025
ਇਜ਼ਰਾਈਲ ਨੇ ਹਾਲ ਹੀ ਵਿੱਚ ਦੱਖਣੀ ਸੀਰੀਆ ਦੇ ਸੁਵੈਦਾ ਵਿੱਚ ਸਥਾਨਕ ਸੁਰੱਖਿਆ ਬਲਾਂ ਅਤੇ ਡ੍ਰੂਜ਼ ਭਾਈਚਾਰੇ ਵਿਚਕਾਰ ਹੋਈਆਂ ਝੜਪਾਂ ਵਿੱਚ ਦਖਲ ਦਿੱਤਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਆਈਡੀਐਫ ਸੀਰੀਆ ਵਿੱਚ ਡ੍ਰੂਜ਼ ਭਾਈਚਾਰੇ ਦੀ ਰੱਖਿਆ ਕਰੇਗਾ। ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਇਜ਼ਰਾਈਲ ਨੇ ਸੀਰੀਆ 'ਤੇ ਹਮਲਾ ਕੀਤਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਦੇ ਅਨੁਸਾਰ, ਇਹ ਹਮਲੇ ਡ੍ਰੂਜ਼ ਭਾਈਚਾਰੇ ਅਤੇ ਸੀਰੀਆਈ ਸੁਰੱਖਿਆ ਬਲਾਂ ਵਿਚਕਾਰ ਜੰਗਬੰਦੀ ਟੁੱਟਣ ਤੋਂ ਬਾਅਦ ਕੀਤੇ ਗਏ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















