Israel Palestine Attack: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ ਦਾ ਅੱਜ (ਵੀਰਵਾਰ) ਛੇਵਾਂ ਦਿਨ ਹੈ। ਦੋਵੇਂ ਧਿਰਾਂ ਲਗਾਤਾਰ ਇੱਕ-ਦੂਜੇ ਖਿਲਾਫ ਜਵਾਬੀ ਕਾਰਵਾਈ ਕਰ ਰਹੀਆਂ ਹਨ। ਇਸ ਦੌਰਾਨ ਹਮਾਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਜ਼ਰਾਇਲੀ ਹਮਲੇ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।


ਦਰਅਸਲ, ਇੱਕ ਅਰਬ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਹਮਾਸ ਦੇ ਸੀਨੀਅਰ ਅਧਿਕਾਰੀ ਅਲੀ ਬਰਾਕਾ ਨੇ ਕਿਹਾ ਕਿ ਇਜ਼ਰਾਈਲ 'ਤੇ 'ਆਪ੍ਰੇਸ਼ਨ ਅਲ ਅਕਸਾ ਫਲੱਡ' ਸ਼ੁਰੂ ਕਰਨ ਦੀ ਯੋਜਨਾ ਦੋ ਸਾਲ ਪਹਿਲਾਂ ਬਣਾਈ ਗਈ ਸੀ। ਹਾਲਾਂਕਿ, ਹਮਾਸ ਦੇ ਕੁਝ ਅਧਿਕਾਰੀਆਂ ਨੂੰ ਹੀ ਇਸ ਬਾਰੇ ਪਤਾ ਸੀ। 


ਹਮਾਸ ਆਪਣੀ ਯੋਜਨਾ 'ਤੇ ਕੰਮ ਕਰ ਰਿਹਾ


ਰਿਪੋਰਟ ਮੁਤਾਬਕ ਅਲੀ ਬਰਾਕਾ ਨੇ ਕਿਹਾ, "ਬੇਸ਼ੱਕ ਅਸੀਂ ਉਨ੍ਹਾਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਹਮਾਸ ਗਾਜ਼ਾ 'ਤੇ ਸ਼ਾਸਨ ਕਰਨ 'ਚ ਰੁੱਝੀ ਹੋਈ ਹੈ ਪਰ ਅਸੀਂ ਲੰਬੇ ਸਮੇਂ ਤੋਂ ਆਪਣੀ ਯੋਜਨਾ 'ਤੇ ਕੰਮ ਕਰ ਰਹੇ ਸੀ। ਜਿਸ ਨੂੰ ਸਮਾਂ ਆਉਣ 'ਤੇ ਅੰਜਾਮ ਦਿੱਤਾ ਗਿਆ।" ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਹਮਾਸ ਕਮਾਂਡਰ ਮੁਹੰਮਦ ਦੇਈਫ ਨੇ ਇਜ਼ਰਾਈਲ ਦੀ ਯੋਜਨਾ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਨੇ ਮਈ 2021 ਵਿੱਚ ਇਸਲਾਮ ਦੇ ਤੀਜੇ ਸਭ ਤੋਂ ਪਵਿੱਤਰ ਸਥਾਨ 'ਤੇ ਰੇਡ ਤੋਂ ਬਾਅਦ ਯੋਜਨਾਬੰਦੀ ਸ਼ੁਰੂ ਕੀਤੀ, ਜਿਸ ਵਿੱਚ ਇਜ਼ਰਾਈਲ ਵਿੱਚ 1,200 ਲੋਕ ਮਾਰੇ ਗਏ ਅਤੇ 2,700 ਤੋਂ ਵੱਧ ਜ਼ਖਮੀ ਹੋਏ।


ਹਮਾਸ ਦੇ ਹਰ ਲੜਾਕੇ ਨੂੰ ਹੁਣ ਆਪਣੇ ਆਪ ਨੂੰ ਮਰਿਆ ਸਮਝਣਾ ਚਾਹੀਦਾ 


ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਹਮਾਸ ਵੱਲੋਂ ਇਜ਼ਰਾਈਲ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਰਾਜ਼ ਹਨ। ਉਹ ਵਾਰ-ਵਾਰ ਇਹੀ ਗੱਲ ਦੁਹਰਾ ਰਹੇ ਹਨ ਕਿ ‘ਹਮਾਸ ਦੇ ਹਰ ਲੜਾਕੇ ਨੂੰ ਹੁਣ ਆਪਣੇ ਆਪ ਨੂੰ ਮਰਿਆ ਸਮਝਣਾ ਚਾਹੀਦਾ ਹੈ’। ਨੇਤਨਯਾਹੂ ਨੇ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ, "ਹਮਾਸ ਦਾਏਸ਼ (ਇਸਲਾਮਿਕ ਸਟੇਟ ਸਮੂਹ) ਹੈ। ਅਸੀਂ ਉਨ੍ਹਾਂ ਨੂੰ ਕੁਚਲ ਦੇਵਾਂਗੇ, ਉਨ੍ਹਾਂ ਨੂੰ ਤਬਾਹ ਕਰ ਦੇਵਾਂਗੇ, ਜਿਵੇਂ ਕਿ ਦੁਨੀਆ ਨੇ ਦਾਏਸ਼ ਨੂੰ ਤਬਾਹ ਕਰ ਦਿੱਤਾ ਹੈ।" ਬੀਬੀਸੀ ਦੀ ਰਿਪੋਰਟ ਮੁਤਾਬਕ ਹਮਾਸ ਦੇ ਹਮਲਿਆਂ ਕਾਰਨ ਇਜ਼ਰਾਈਲ ਵਿੱਚ ਮਰਨ ਵਾਲਿਆਂ ਦੀ ਗਿਣਤੀ 1,200 ਤੱਕ ਪਹੁੰਚ ਗਈ ਹੈ। ਜਦੋਂ ਕਿ ਗਾਜ਼ਾ ਵਿੱਚ ਇਜ਼ਰਾਇਲੀ ਹਵਾਈ ਹਮਲਿਆਂ ਵਿੱਚ 1000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ