Israel Palestine Attack: ਇਜ਼ਰਾਈਲ ਡਿਫੈਂਸ ਫੋਰਸ (ਆਈਡੀਐਫ) ਨੇ ਹਮਾਸ ਦੇ ਲੜਾਕਿਆਂ ਦੀ ਇੱਕ ਆਡੀਓ ਰਿਕਾਰਡਿੰਗ ਜਾਰੀ ਕੀਤੀ ਹੈ, ਜਿਸ ਵਿੱਚ ਕਥਿਤ ਤੌਰ 'ਤੇ ਗਾਜ਼ਾ ਹਸਪਤਾਲ ਵਿੱਚ ਹੋਏ ਧਮਾਕੇ ਦਾ ਕਾਰਨ ਬਣਨੇ ਵਾਲੇ ਰਾਕੇਟ ਸਬੰਧੀ ਗੱਲ ਕੀਤੀ ਗਈ ਹੈ।


ਜ਼ਿਕਰਯੋਗ ਹੈ ਕਿ ਗਾਜ਼ਾ ਦੇ ਹਸਪਤਾਲ 'ਤੇ ਹੋਏ ਹਮਲੇ 'ਚ ਕਰੀਬ 500 ਲੋਕਾਂ ਦੀ ਮੌਤ ਹੋ ਗਈ ਹੈ। ਹਮਾਸ ਨੇ ਇਸ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਇਹ ਹਮਾਸ ਦਾ ਰਾਕੇਟ ਸੀ, ਜਿਸ ਨੂੰ ਇਜ਼ਰਾਇਲ 'ਤੇ ਲਾਂਚ ਕੀਤਾ ਗਿਆ ਸੀ ਪਰ ਰਾਕੇਟ 'ਚ ਖਰਾਬੀ ਕਾਰਨ ਇਹ ਗਾਜ਼ਾ ਦੇ ਹਸਪਤਾਲ 'ਤੇ ਡਿੱਗ ਗਿਆ। ਹੁਣ ਇਜ਼ਰਾਈਲ ਡਿਫੈਂਸ ਫੋਰਸ (IDF) ਨੇ ਇਕ ਵੀਡੀਓ ਜਾਰੀ ਕਰਕੇ ਇਸ ਸਬੰਧੀ ਸਬੂਤ ਪੇਸ਼ ਕੀਤੇ ਹਨ।




ਇਹ ਵੀ ਪੜ੍ਹੋ: Israel Gaza War: ਹਾਮਾਸ ਨੇ ਕੀਤਾ ਐਲਾਨ, ਜੇ ਇਜ਼ਰਾਇਲ ਗਾਜ਼ਾ 'ਤੇ ਬੰਬ ਸੁੱਟਣੇ ਬੰਦ ਕਰੇ ਤਾਂ ਉਹ ਬੰਦੀਆਂ ਨੂੰ ਕਰੇਗਾ ਰਿਹਾਅ: ਰਿਪੋਰਟ






ਇਸ ਤੋਂ ਪਹਿਲਾਂ ਇਜ਼ਰਾਇਲੀ ਫੌਜ ਨੇ ਇਸ ਦਾ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਾਮ 6.59 'ਤੇ ਇਕ ਰਾਕੇਟ ਇਜ਼ਰਾਈਲ ਵੱਲ ਲਾਂਚ ਕੀਤਾ ਗਿਆ ਪਰ ਕੁਝ ਗੜਬੜੀ ਕਰਕੇ ਇਹ ਧਮਾਕਾ ਹੋ ਗਿਆ। ਇਸ ਤੋਂ ਬਾਅਦ ਰਾਕੇਟ ਗਾਜ਼ਾ 'ਤੇ ਡਿੱਗ ਗਿਆ।


ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਗਾਜ਼ਾ ਦੇ ਹਸਪਤਾਲ 'ਤੇ ਹੋਏ ਘਾਤਕ ਹਵਾਈ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਨੂੰ ਭਿਆਨਕ ਹਮਲਾ ਦੱਸਿਆ। ਐਂਟੋਨੀਓ ਗੁਟੇਰੇਸ ਨੇ ਕਿਹਾ, "ਮੇਰੀ ਸੰਵੇਦਨਾ ਪੀੜਤਾਂ ਦੇ ਪਰਿਵਾਰ ਦੇ ਨਾਲ ਹੈ। ਹਸਪਤਾਲ ਅਤੇ ਮੈਡੀਕਲ ਕਰਮਚਾਰੀ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੇ ਤਹਿਤ ਸੁਰੱਖਿਅਤ ਹਨ।"


ਦੂਜੇ ਪਾਸੇ ਗਾਜ਼ਾ ਦੇ ਹਸਪਤਾਲ 'ਤੇ ਹੋਏ ਹਮਲੇ ਤੋਂ ਬਾਅਦ ਕਈ ਦੇਸ਼ਾਂ 'ਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਲੇਬਨਾਨ ਵਿੱਚ ਅਮਰੀਕੀ ਦੂਤਾਵਾਸ ਦੇ ਬਾਹਰ ਸੈਂਕੜੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਅਮਰੀਕੀ ਦੂਤਘਰ ਨੂੰ ਵੀ ਅੱਗ ਲਗਾ ਦਿੱਤੀ ਗਈ। ਇਸ ਦੇ ਨਾਲ ਹੀ ਈਰਾਨ ਦੇ ਤਹਿਰਾਨ ਵਿੱਚ ਬ੍ਰਿਟੇਨ ਅਤੇ ਫਰਾਂਸ ਦੇ ਦੂਤਾਵਾਸਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ।


ਇਹ ਵੀ ਪੜ੍ਹੋ: Israel Hamas War: ਪਾਕਿਸਤਾਨ ਮੂਲ ਦੇ ਸਕਾਟਿਸ਼ ਮੰਤਰੀ ਦਾ ਵੱਡਾ ਬਿਆਨ, ਕਿਹਾ- 'ਗਾਜ਼ਾ ਦੇ ਲੋਕਾਂ ਨੂੰ ਦੇਸ਼ 'ਚ ਦੇਵਾਂਗੇ ਸ਼ਰਨ, ਮੁਫਤ ਕਰਾਂਗੇ ਇਲਾਜ '