Japan: ਜਾਪਾਨ ਦੇ ਸਿਹਤ ਮੰਤਰਾਲੇ ਦੇ ਇੱਕ ਪੈਨਲ ਨੇ ਦੇਸ਼ ਵਿੱਚ ਪਹਿਲੀ ਵਾਰ ਗਰਭਪਾਤ ਦੀ ਗੋਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਪਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਜਾਪਾਨੀ ਪੈਨਲ ਨੇ ਬ੍ਰਿਟੇਨ ਦੀ ਲਾਈਨਫਾਰਮਾ ਇੰਟਰਨੈਸ਼ਨਲ ਲਿਮਟਿਡ ਦੁਆਰਾ ਨਿਰਮਿਤ ਗਰਭਪਾਤ ਦੀ ਗੋਲੀ 'ਮੇਫੀਗੋ ਪਿਲ' ਨੂੰ ਮਨਜ਼ੂਰੀ ਦੇ ਦਿੱਤੀ ਹੈ, ਹਾਲਾਂਕਿ ਇਸ ਨੂੰ ਸਿਹਤ ਮੰਤਰੀ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਜਾਪਾਨੀ ਔਰਤਾਂ ਦੁਆਰਾ ਪ੍ਰਜਨਨ ਅਧਿਕਾਰਾਂ ਦੀ ਵੱਧ ਰਹੀ ਮੰਗ ਦੇ ਵਿਚਕਾਰ ਮੇਫੀਗੋ ਗੋਲੀ ਨੂੰ ਸਰਜਰੀ ਦੇ ਵਿਕਲਪ ਵਜੋਂ ਮੰਨਿਆ ਜਾ ਰਿਹਾ ਹੈ।


ਮੀਡੀਆ ਰਿਪੋਰਟਾਂ ਅਨੁਸਾਰ, ਸਿਹਤ ਮੰਤਰਾਲੇ ਦੇ ਇੱਕ ਪੈਨਲ ਨੇ ਇਸ ਫੈਸਲੇ ਤੋਂ ਪਹਿਲਾਂ ਇੱਕ ਔਨਲਾਈਨ ਸਰਵੇਖਣ ਕੀਤਾ, ਜਿਸ ਵਿੱਚ 12,000 ਲੋਕਾਂ ਦੀਆਂ ਟਿੱਪਣੀਆਂ ਇਕੱਠੀਆਂ ਕੀਤੀਆਂ ਗਈਆਂ ਅਤੇ ਸਮੀਖਿਆ ਕੀਤੀ ਗਈ। ਇਸ ਤੋਂ ਬਾਅਦ ਇਸ ਕਦਮ ਦਾ ਐਲਾਨ ਕੀਤਾ ਗਿਆ। ਜਾਪਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਸਿਹਤ ਮੰਤਰੀ ਤੋਂ ਅੰਤਿਮ ਮਨਜ਼ੂਰੀ ਦੀ ਉਮੀਦ ਹੈ।


ਗਰਭਪਾਤ ਦੀਆਂ ਗੋਲੀਆਂ 80 ਦੇਸ਼ਾਂ ਵਿੱਚ ਉਪਲਬਧ ਹਨ


ਮਹੱਤਵਪੂਰਨ ਗੱਲ ਇਹ ਹੈ ਕਿ ਵਿਦੇਸ਼ਾਂ ਵਿੱਚ ਲਗਭਗ 30 ਸਾਲਾਂ ਤੋਂ ਗਰਭਪਾਤ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਗਰਭਪਾਤ ਦੀਆਂ ਗੋਲੀਆਂ 80 ਤੋਂ ਵੱਧ ਦੇਸ਼ਾਂ ਵਿੱਚ ਉਪਲਬਧ ਹਨ। ਅਜਿਹੇ 'ਚ ਇਸ ਮਾਮਲੇ ਨੂੰ ਲੈ ਕੇ ਜਾਪਾਨ ਦੀ ਹਮੇਸ਼ਾ ਆਲੋਚਨਾ ਹੁੰਦੀ ਰਹੀ ਹੈ। ਜਾਪਾਨ ਟਾਈਮਜ਼ ਨੇ ਦੱਸਿਆ ਕਿ ਫਰਾਂਸ 1988 ਵਿੱਚ ਅਜਿਹੀ ਗੋਲੀ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਸੀ।


ਇਹ ਵੀ ਪੜ੍ਹੋ: ਅਤੀਕ-ਅਸ਼ਰਫ ਦੇ ਤਿੰਨੇ ਸ਼ੂਟਰਾਂ ਦੀ ਜਾਨ ਨੂੰ ਖਤਰਾ! ਮਿਲ ਰਹੀਆਂ ਨੇ ਧਮਕੀਆਂ, STF ਦੀ ਨਿਗਰਾਨੀ ਹੇਠ ਵਧਾਈ ਜਾਵੇਗੀ ਸੁਰੱਖਿਆ


ਵਿਸ਼ਵ ਸਿਹਤ ਸੰਗਠਨ ਨੇ ਵੀ ਗਰਭਪਾਤ ਦੀ ਗੋਲੀ ਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਸੁਰੱਖਿਅਤ ਹੈ, ਇਸ ਦੇ ਬਾਵਜੂਦ ਜਾਪਾਨ ਵਿੱਚ ਗਰਭਪਾਤ ਦੀਆਂ ਗੋਲੀਆਂ 'ਤੇ ਪਾਬੰਦੀ ਹੈ। ਹੁਣ ਤੱਕ, ਜਾਪਾਨ ਵਿੱਚ ਗਰਭਪਾਤ ਲਈ ਸਰਜੀਕਲ ਪ੍ਰਕਿਰਿਆਵਾਂ ਹੀ ਉਪਲਬਧ ਵਿਕਲਪ ਹਨ। ਅਜਿਹੇ 'ਚ ਗਰਭਪਾਤ ਦੀ ਗੋਲੀ ਨੂੰ ਮਨਜ਼ੂਰੀ ਦੇਣ ਦਾ ਮਾਮਲਾ ਲਗਾਤਾਰ ਉੱਠ ਰਿਹਾ ਹੈ।


ਜਥੇਬੰਦੀਆਂ ਨੇ ਸਰਕਾਰ ਦੇ ਇਸ ਫੈਸਲੇ ਦੀ ਕੀਤੀ ਸ਼ਲਾਘਾ


ਸਰਕਾਰ ਦੀ ਇਸ ਪਹਿਲਕਦਮੀ 'ਤੇ ਕਈ ਸੰਸਥਾਵਾਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਅਜਿਹੇ 'ਚ ਰਿਪ੍ਰੋਡਕਟਿਵ ਹੈਲਥ ਰਾਈਟਸ ਲਿਟਰੇਸੀ ਇੰਸਟੀਚਿਊਟ ਦੀ ਡਾਇਰੈਕਟਰ ਕੁਮੀ ਸੁਕਾਹਾਰਾ ਨੇ ਕਿਹਾ ਕਿ ਸਰਕਾਰ ਦਾ ਫੈਸਲਾ ਹਾਂ-ਪੱਖੀ ਹੈ ਪਰ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਦਵਾਈ ਸਾਰਿਆਂ ਲਈ ਉਪਲਬਧ ਹੋਵੇਗੀ। ਇਸ ਤੋਂ ਪਹਿਲਾਂ ਜਨਵਰੀ ਵਿੱਚ, ਸਿਹਤ ਮੰਤਰਾਲੇ ਦੇ ਇੱਕ ਸ਼ੁਰੂਆਤੀ ਸਲਾਹਕਾਰ ਪੈਨਲ ਨੇ ਗਰਭਪਾਤ ਦੀ ਗੋਲੀ ਦੇ ਪੈਕ ਦੇ ਉਤਪਾਦਨ ਅਤੇ ਵਿਕਰੀ ਨੂੰ ਮਨਜ਼ੂਰੀ ਦਿੱਤੀ ਸੀ।


ਇਹ ਵੀ ਪੜ੍ਹੋ: ਤੇਜ਼ੀ ਨਾਲ ਫੈਲ ਰਿਹਾ ਹੈ ਕੋਰੋਨਾ ਸੰਕ੍ਰਮਣ, ਲਗਾਤਾਰ 5ਵੇਂ ਦਿਨ 10 ਹਜ਼ਾਰ ਤੋਂ ਵੱਧ ਮਾਮਲੇ, ਐਕਟਿਵ ਕੇਸ 67 ਹਜ਼ਾਰ ਤੋਂ ਪਾਰ