ਚੰਡੀਗੜ੍ਹ: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਤੇ ਅਮੇਜ਼ਨ ਦੇ ਸੀਈਓ ਜੇਫ ਬੇਜ਼ੋਸ ਆਪਣੀ ਪਤਨੀ ਮੈਕੇਂਜ਼ੀ ਬੋਜ਼ੋਸ ਤੋਂ ਤਲਾਕ ਲੈ ਲਿਆ ਹੈ। ਦੋਵੇਂ ਇੱਕ-ਦੂਜੇ ਤੋਂ ਵੱਖ ਰਹਿ ਕੇ ਵੀ ਇਕੱਠੇ ਰਹਿਣਗੇ। ਦੋਵਾਂ ਨੇ ਆਪਣੇ ਤਲਾਕ ਸਬੰਧੀ ਟਵਿੱਟਰ 'ਤੇ ਬਿਆਨ ਜਾਰੀ ਕੀਤਾ ਹੈ।

ਦੋਵਾਂ ਵੱਲੋਂ ਟਵਿੱਟਰ 'ਤੇ ਸਾਂਝੇ ਤੌਰ 'ਤੇ ਜਾਰੀ ਬਿਆਨ 'ਚ ਲਿਖਿਆ ਗਿਆ ਕਿ ਲੰਮਾ ਸਮਾਂ ਪ੍ਰੇਮ ਨਾਲ ਰਹਿਣ ਮਗਰੋਂ ਹੁਣ ਅਸੀਂ ਤਲਾਕ ਲੈਣ ਦਾ ਫੈਸਲਾ ਲਿਆ ਹੈ, ਪਰ ਅਸੀਂ ਚੰਗੇ ਦੋਸਤ ਬਣੇ ਰਹਾਂਗੇ।


ਮੈਕੇਂਜ਼ੀ ਤੇ ਜੇਫ ਦੀ ਪਹਿਲੀ ਮੁਲਾਕਾਤ ਇੱਕ ਇੰਟਰਵਿਊ ਦੌਰਾਨ ਹੋਈ ਸੀ, ਜਿੱਥੇ ਜੇਫ ਇੰਟਰਵਿਊ ਲੈਣ ਪਹੁੰਚੇ ਸਨ। ਸਾਲ 1993 ਵਿੱਚ ਦੋਵਾਂ ਨੇ ਆਹ ਕਰ ਲਿਆ ਸੀ। ਜੇਫ ਤੇ ਮੈਕੇਂਜ਼ੀ ਨੇ ਦੇ ਚਾਰ ਬੱਚੇ ਹਨ, ਤਿੰਨ ਪੁੱਤਰ ਤੇ ਇੱਕ ਗੋਦ ਲਈ ਧੀ। ਵਿਆਹ ਤੋਂ ਅਗਲੇ ਹੀ ਸਾਲ ਜੇਫ ਨੇ ਅਮੇਜ਼ਨ ਦੀ ਸ਼ੁਰੂਆਤ ਕੀਤੀ ਸੀ।

ਹਾਲ ਹੀ 'ਚ ਅਮੇਜ਼ਨ ਕੰਪਨੀ ਨੇ ਬਿਹਤਰੀਨ ਉਪਲਬਧੀ ਹਾਸਲ ਕੀਤੀ ਹੈ। ਅਮੇਜ਼ਨ ਨੇ ਮਾਇਕ੍ਰੋਸੌਫਟ ਨੂੰ ਪਛਾੜਦਿਆਂ ਦੁਨੀਆ ਦੀ ਸਭ ਤੋਂ ਵੱਧ ਕੀਮਤ ਵਾਲੀ ਕੰਪਨੀ ਬਣਨ ਦਾ ਮੁਕਾਮ ਹਾਸਲ ਕੀਤਾ ਹੈ। 54 ਸਾਲਾ ਜੇਫ ਨੇ 25 ਸਾਲ ਪਹਿਲਾਂ ਅਮੇਜ਼ਨ ਦੀ ਸ਼ੁਰੂਆਤ ਕੀਤੀ ਸੀ।