ਵਾਸ਼ਿੰਗਟਨ: ਅਮਰੀਕਾ ਦੇ ਚੁਣੇ ਰਾਸ਼ਟਰਪਤੀ ਜੋ ਬਾਇਡਨ ਨੇ ਸ਼ੁੱਕਰਵਾਰ ਨੂੰ ਭਾਰਤੀ ਅਮਰੀਕੀ ਮਾਲਾ ਅਡਿਗਾ ਨੂੰ ਆਪਣੀ ਪਤਨੀ ਜਿਲ ਬਾਇਡਨ ਦੀ ਪਾਲਿਸੀ ਡਾਇਰੈਕਟਰ ਨਿਯੁਕਤ ਕੀਤਾ ਹੈ। ਅਡਿਗਾ ਨੇ ਜਿਲ ਬਾਇਡਨ ਦੇ ਸੀਨੀਅਰ ਅਡਵਾਇਜ਼ਰ ਤੇ ਬਾਇਡਨ-ਕਮਲਾ ਹੈਰਿਸ ਦੇ ਕੈਂਪੇਨ ‘ਚ ਸੀਨੀਅਰ ਪਾਲਿਸੀ ਐਡਵਾਇਜ਼ਰ ਦੇ ਤੌਰ ‘ਤੇ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਅਡਿਗਾ ਬਾਇਡਨ ਫਾਊਂਡੇਸ਼ਨ ‘ਚ ਉੱਚ ਸਿੱਖਿਆ ‘ਤੇ ਮਿਲਟਰੀ ਫੈਮਿਲੀ ਲਈ ਡਾਇਰੈਕਟਰ ਸੀ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਦੇ ਦੌਰਾਨ ਮਾਲਾ ਅਡਿਗਾ ਨੇ ਬਿਊਰੀ ਆਫ ਐਜੂਕੇਸ਼ਨਲ ਐਂਡ ਕਲਚਰਲ ਅਫੇਰਸ ‘ਚ ਅਕਾਦਮਿਕ ਪ੍ਰੋਗਰਾਮਸ ਲਈ ਸੂਬੇ ਦੇ ਡਿਪਟੀ ਅਸਿਸਟੈਂਟ ਸੈਕ੍ਰੇਟਰੀ, ਸਟੇਟ ਆਫਿਸ ਆਫ ਗਲੋਬਲ ਵੁਮੇਨ ਇਸ਼ਿਊਜ਼ ਦੇ ਸੈਕਰੇਟਰੀ ਆਫ ਸਟਾਫ ਅਤੇ ਅੰਬੈਸਡਰ ਦੇ ਸੀਨੀਅਰ ਐਡਵਾਇਜ਼ਰ ਦੇ ਰੂਪ ‘ਚ ਕੰਮ ਕੀਤਾ ਸੀ।
ਓਬਾਮਾ ਦੀ ਕੈਂਪੇਨ ‘ਚ ਵੀ ਰਹੀ ਸ਼ਾਮਲ
ਏਲਿਨੋਇਸ ਦੇ ਮੂਲ ਨਿਵਾਸੀ ਅਡਿਗਾ ਗ੍ਰਿਨਲ ਕਾਲੇਜ, ਯੂਨੀਵਰਸਿਟੀ ਆਫ ਮਿਨੇਸੋਟਾ ਸਕੂਲ ਆਫ ਪਬਲਿਕ ਹੈਲਥ ਤੇ ਸ਼ਿਕਾਗੋ ਯੂਨੀਵਰਸਿਟੀ ਸਕੂਲ ਦੇ ਗ੍ਰੈਜੂਏਟ ਹੈ। ਉਹ ਇਕ ਵਕੀਲ ਹੈ ਤੇ ਉਨ੍ਹਾਂ ਕਲਰਕ ਦਾ ਕੰਮ ਵੀ ਕੀਤਾ ਹੈ। 2008 ‘ਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਕੈਂਪੇਨ ‘ਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਸ਼ਿਕਾਗੋ ਦੀ ਇਕ ਲਾਅ ਫਰਮ ਲਈ ਕੰਮ ਕੀਤਾ ਸੀ। ਉਨ੍ਹਾਂ ਓਬਾਮਾ ਪ੍ਰਸ਼ਾਸਨ ‘ਚ ਐਸੋਸੀਏਟ ਅਟਾਰਨੀ ਜਨਰਲ ਦੇ ਕਾਊਂਸਲ ਦੇ ਰੂਪ ‘ਚ ਸ਼ੁਰੂਆਤ ਕੀਤੀ ਸੀ।
ਜੋ ਬਾਇਡਨ ਨੇ ਆਪਣੇ ਵਾਈਟ ਹਾਊਸ ਦੇ ਸੀਨੀਅਰ ਸਟਾਫ ਦੇ ਚਾਰ ਮੈਂਬਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ‘ਚ ਅਡਿਗਾ ਦਾ ਵੀ ਨਾਂਅ ਸ਼ਾਮਲ ਹੈ। ਬਾਇਡੇਨ-ਹੈਰਿਸ ਕੈਂਪੇਨ ਦੇ ਵਾਈਸ-ਚੇਅਰਮੈਨ ਕੈਥੀ ਰਸੇਲ ਨੂੰ ਵਾਈਟ ਹਾਊਸ ਆਫਿਸ ਆਫ ਪ੍ਰੈਜੀਡੈਂਸ਼ੀਅਲ ਪ੍ਰਸਨੇਲ ਦਾ ਡਾਇਰੈਕਟਰ, ਲੁਈਸਾ ਟੇਰੇਲ ਨੂੰ ਬਾਇਡਨ ਪ੍ਰਸ਼ਾਸਨ ‘ਚ ਵਾਈਟ ਹਾਊਸ ਆਫਿਸ ਆਫ ਲੈਜਿਸਲੇਟਿਵ ਅਫੇਅਰਸ ਦੀ ਡਾਇਰੈਕਟਰ ਤੇ ਕਾਲੋਰਸ ਨੂੰ ਵਾਈਟ ਹਾਊਸ ਸੋਸ਼ਲ ਸੈਕਰੇਟਰੀ ਨਿਯੁਕਤ ਕੀਤਾ ਗਿਆ ਹੈ।