ਵਿਲਮਿੰਗਟਨ: ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਇਡਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਸੰਭਾਵਿਤ ਟੀਕੇ ਨੂੰ ਲੈਕੇ ਉਨ੍ਹਾਂ ਨੂੰ ਵਿਗਿਆਨਕਾਂ ਦੀ ਗੱਲ 'ਤੇ ਭਰੋਸਾ ਹੈ। ਪਰ ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ 'ਤੇ ਨਹੀਂ। ਅਮਰੀਕਾ 'ਚ ਤਿੰਨ ਨਵੰਬਰ ਨੂੰ ਹੋਣ ਵਾਲੇ ਰਾਸ਼ਟਰਪਤੀ ਚੋਣਾਂ 'ਚ ਪਹਿਲਾਂ ਇਨ੍ਹਾਂ ਦਿਨਾਂ 'ਚ ਟੀਕੇ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


ਬਾਇਡਨ ਨੇ ਕੋਰੋਨਾ ਵਾਇਰਸ ਦੇ ਸੰਭਾਵਿਤ ਟੀਕੇ ਤੇ ਜਨ ਸਿਹਤ ਮਾਹਿਰਾਂ ਨਾਲ ਚਰਚਾ ਕਰਨ ਤੋਂ ਬਾਅਦ ਡੇਲਾਵੇਅਰ ਦੇ ਵਿਲਮਿੰਗਟਨ 'ਚ ਵਿਅਕਤੀਗਤ ਸੁਰੱਖਿਆ ਉਪਕਰਨ ਦੀ ਵੰਡ ਅਤੇ ਕੋਰੋਨਾ ਵਾਇਰਸ ਪਰੀਖਣ ਨੂੰ ਲੈਕੇ ਟਰੰਪ ਦਾ ਅਸਮਰੱਥਤਾ ਤੇ ਬੇਈਮਾਨੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ ਟੀਕੇ ਨੂੰ ਲੈਕੇ ਉਨ੍ਹਾਂ ਅਸਫਲਤਾਵਾਂ ਨੂੰ ਦੁਹਰਾ ਨਹੀਂ ਸਕਦਾ।


ਬਾਇਡਨ ਨੇ ਕਿਹਾ, 'ਮੈਨੂੰ ਵੈਕਸੀਨ 'ਤੇ ਭਰੋਸਾ ਹੈ, ਮੈਨੂੰ ਵਿਗਿਆਨੀਆਂ 'ਤੇ ਭਰੋਸਾ ਹੈ ਪਰ ਮੈਨੂੰ ਡੋਨਾਲਡ ਟਰੰਪ 'ਤੇ ਭਰੋਸਾ ਨਹੀਂ ਹੈ। ਇਸ ਸਮੇਂ ਅਮਰੀਕੀ ਲੋਕਾਂ ਨੂੰ ਵੀ ਟਰੰਪ 'ਤੇ ਭਰੋਸਾ ਨਹੀਂ ਹੈ।'


ਦਰਅਸਲ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਕ ਮਹੀਨੇ ਦੇ ਅੰਦਰ ਕੋਰੋਨਾ ਵਾਇਰਸ ਦੀ ਵੈਕਸੀਨ ਤਿਆਰ ਹੋ ਜਾਵੇਗੀ। ਟਰੰਪ ਨੇ ਕਿਹਾ ਕਿ ਐਫਡੀਏ ਦੇ ਚੱਲਦਿਆਂ ਪਿਛਲੇ ਪ੍ਰਸ਼ਾਸਨ ਨੂੰ ਕੋਰੋਨਾ ਵੈਕਸੀਨ ਬਣਾਉਣ 'ਚ ਕਈ ਸਾਲ ਲੱਗੇ ਹੋ ਸਕਦੇ ਹਨ ਪਰ ਅਸੀਂ ਇਸ ਨੂੰ ਕੁਝ ਹਫਤਿਆਂ 'ਚ ਹੀ ਪ੍ਰਾਪਤ ਕਰ ਲਵਾਂਗੇ।


ਦੁਨੀਆਂ 'ਚ ਮੁੜ ਵਧ ਰਿਹਾ ਕੋਰੋਨਾ ਦਾ ਕਹਿਰ, ਇਕ ਦਿਨ 'ਚ ਤਿੰਨ ਲੱਖ ਤੋਂ ਵੱਧ ਮਾਮਲੇ, 5,000 ਤੋਂ ਜ਼ਿਆਦਾ ਮੌਤਾਂ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ