Honour killing: ਪਾਕਿਸਤਾਨ ਦੀ ਅਦਾਲਤ ਦੇ ਅੰਦਰ ਇੱਕ ਪਿਤਾ ਨੇ ਆਪਣੀ ਨਵ-ਵਿਆਹੀ ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਇਸ ਨੂੰ ਆਨਰ ਕਿਲਿੰਗ ਦਾ ਮਾਮਲਾ ਦੱਸਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਕਰਾਚੀ ਦੇ ਪੀਰਾਬਾਦ ਦੀ ਰਹਿਣ ਵਾਲੀ ਔਰਤ ਕਰਾਚੀ ਸਿਟੀ ਕੋਰਟ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਆਈ ਸੀ। ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤ ਕਬਾਇਲੀ ਖੇਤਰ ਦੇ ਵਜ਼ੀਰਿਸਤਾਨ ਦੀ ਰਹਿਣ ਵਾਲੀ ਸੀ ਅਤੇ ਹਾਲ ਹੀ ਵਿੱਚ ਉਸਨੇ ਆਪਣੇ ਗੁਆਂਢ ਵਿੱਚ ਇੱਕ ਡਾਕਟਰ ਨਾਲ ਵਿਆਹ ਕੀਤਾ ਸੀ।
ਸੀਨੀਅਰ ਪੁਲਿਸ ਕਪਤਾਨ ਸ਼ਬੀਰ ਸੇਠਾਰ ਨੇ ਦੱਸਿਆ, "ਜਦੋਂ ਉਹ ਅੱਜ ਸਵੇਰੇ ਸਿਟੀ ਕੋਰਟ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਲਈ ਆਈ ਤਾਂ ਉਸਦੇ ਪਿਤਾ ਨੇ ਉਸ 'ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ।" ਜੋ ਹੁਣ ਖਤਰੇ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਔਰਤ ਵਿਆਹ ਤੋਂ ਬਾਅਦ ਘਰੋਂ ਚਲੀ ਗਈ ਸੀ, ਜਿਸ ਕਾਰਨ ਉਸ ਦਾ ਪਿਤਾ ਨਾਰਾਜ਼ ਸੀ। ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ 'ਚ ਹਰ ਸਾਲ ਅਣਖ ਦੇ ਨਾਂ 'ਤੇ ਸੈਂਕੜੇ ਔਰਤਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (ਐੱਚ.ਆਰ.ਸੀ.ਪੀ.) ਨੇ ਪਿਛਲੇ ਦਹਾਕੇ ਦੌਰਾਨ ਔਸਤਨ 650 ਸਲਾਨਾ ਆਨਰ ਕਿਲਿੰਗ ਦੀ ਰਿਪੋਰਟ ਕੀਤੀ ਹੈ, ਪਰ ਕਿਉਂਕਿ ਜ਼ਿਆਦਾਤਰ ਗੈਰ-ਰਿਪੋਰਟ ਕੀਤੇ ਜਾਂਦੇ ਹਨ, ਅਸਲ ਸੰਖਿਆ ਇਸ ਤੋਂ ਕਿਤੇ ਵੱਧ ਹੋਣ ਦੀ ਸੰਭਾਵਨਾ ਹੈ।
ਪਾਕਿਸਤਾਨ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ
ਪਾਕਿਸਤਾਨ ਗੰਭੀਰ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਹੈ। ਜੀਓ ਨਿਊਜ਼ ਮੁਤਾਬਕ ਫਿਲਹਾਲ ਪਾਕਿਸਤਾਨ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਟੇਟ ਬੈਂਕ ਆਫ਼ ਪਾਕਿਸਤਾਨ (SBP) ਕੋਲ 4.601 ਬਿਲੀਅਨ ਡਾਲਰ ਬਚੇ ਹਨ। ਇਹ ਰਕਮ ਸਿਰਫ਼ ਚਾਰ ਹਫ਼ਤਿਆਂ ਲਈ ਆਯਾਤ ਲਈ ਭੁਗਤਾਨ ਕਰਨ ਲਈ ਕਾਫੀ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।