ਕਰਜਮ ਨਗਰ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਦਿਲ ਦਹਿਲਾ ਦੇਣ ਵਾਲਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਯੂਟਿਊਬ ਤੋਂ ਸਿੱਖ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

45 ਸਾਲਾ ਸੰਤੋਸ਼ ਸਥਾਨਕ ਲਾਇਬ੍ਰੇਰੀ ਵਿੱਚ ਸਫ਼ਾਈ ਸੇਵਕ ਵਜੋਂ ਕੰਮ ਕਰਦਾ ਸੀ। ਉਹ ਆਪਣੀ ਪਤਨੀ ਰਮਾਦੇਵੀ ਅਤੇ ਪੁੱਤਰ ਅਤੇ ਧੀ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਰਮਾ ਦੇਵੀ ਸੜਕ ਕਿਨਾਰੇ ਸਰਵਪਿੰਡੀ (ਸਥਾਨਕ ਸੁਆਦੀ ਭੋਜਨ) ਵੇਚਦੀ ਸੀ, ਜਿੱਥੇ 50 ਸਾਲਾ ਕਰੇ ਰਾਜੱਈਆ ਰੋਜ਼ ਖਰੀਦਦਾਰੀ ਲਈ ਆਉਂਦਾ ਸੀ। ਵਾਰ-ਵਾਰ ਮਿਲਣ ਕਰਕੇ ਦੋਵਾਂ ਵਿਚਕਾਰ ਜਾਣ-ਪਛਾਣ ਵੱਧ ਗਈ ਅਤੇ ਇਹ ਰਿਲੇਸ਼ਨਸ਼ਿਪ ਵਿੱਚਟ ਬਦਲ ਗਿਆ।

ਯੂਟਿਊਬ 'ਤੇ ਵੀਡੀਓ ਦੇਖ ਕੇ ਬਣਾਇਆ ਪਲਾਨ

ਸੰਤੋਸ਼ ਤੋਂ ਛੁਟਕਾਰਾ ਪਾਉਣ ਲਈ, ਰਮਾਦੇਵੀ ਨੇ ਯੂਟਿਊਬ 'ਤੇ ਇੱਕ ਵੀਡੀਓ ਦੇਖਿਆ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕੰਨ ਵਿੱਚ ਕੀਟਨਾਸ਼ਕ ਪਾਉਣ ਨਾਲ ਕਿਸੇ ਵਿਅਕਤੀ ਦੀ ਮੌਤ ਹੋ ਸਕਦੀ ਹੈ। ਉਸ ਨੇ ਆਪਣੇ ਪ੍ਰੇਮੀ ਰਾਜੱਯਾ ਨੂੰ ਸਲਾਹ ਦਿੱਤੀ ਕਿ ਉਹ ਉਸ ਨੂੰ ਇਸ ਤਰ੍ਹਾਂ ਮਾਰ ਦੇਵੇ। ਯੋਜਨਾ ਅਨੁਸਾਰ, ਰਮਾਦੇਵੀ, ਰਾਜੱਯਾ ਅਤੇ ਉਨ੍ਹਾਂ ਦੇ ਦੋਸਤ ਸ਼੍ਰੀਨਿਵਾਸ ਨੇ ਇੱਕ ਪਾਰਟੀ ਦੇ ਬਹਾਨੇ ਸੰਤੋਸ਼ ਨੂੰ ਬੋਮਾਕਲਾ ਫਲਾਈਓਵਰ ਨੇੜੇ ਬੁਲਾਇਆ।

ਦੋਸ਼ੀ ਨੇ ਪਹਿਲਾਂ ਸੰਤੋਸ਼ ਨੂੰ ਸ਼ਰਾਬ ਪਿਲਾਈ, ਫਿਰ ਜਦੋਂ ਉਹ ਸ਼ਰਾਬੀ ਹੋ ਕੇ ਡਿੱਗ ਪਿਆ, ਤਾਂ ਰਾਜੱਯਾ ਨੇ ਉਸਦੇ ਕੰਨ ਵਿੱਚ ਕੀਟਨਾਸ਼ਕ ਪਾ ਦਿੱਤਾ, ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਤੋਂ ਬਾਅਦ, ਰਾਜੱਯਾ ਨੇ ਰਮਾਦੇਵੀ ਨੂੰ ਫ਼ੋਨ ਕੀਤਾ ਅਤੇ ਉਸਨੂੰ ਸੰਤੋਸ਼ ਦੀ ਮੌਤ ਬਾਰੇ ਦੱਸਿਆ। ਅਗਲੇ ਹੀ ਦਿਨ, ਰਾਮਾਦੇਵੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪਤੀ ਲਾਪਤਾ ਹੈ। ਜਦੋਂ 1 ਅਗਸਤ ਨੂੰ ਲਾਸ਼ ਮਿਲੀ, ਤਾਂ ਰਮਾਦੇਵੀ, ਰਾਜੱਯਾ ਅਤੇ ਸ਼੍ਰੀਨਿਵਾਸ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ।

ਇਦਾਂ ਹੋਇਆ ਖੁਲਾਸਾ

ਹਾਲਾਂਕਿ, ਰਮਾਦੇਵੀ ਵੱਲੋਂ ਲਾਸ਼ ਦਾ ਪੋਸਟਮਾਰਟਮ ਨਾ ਕਰਵਾਉਣ ਦੀ ਜ਼ਿੱਦ ਨੇ ਪੁਲਿਸ ਨੂੰ ਉਸ 'ਤੇ ਸ਼ੱਕ ਕਰਨ ਦੀ ਵਜ੍ਹਾ ਦੱਸੀ। ਕਾਲ ਡੇਟਾ, ਫੋਨ ਲੋਕੇਸ਼ਨ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ, ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ, ਰਮਾਦੇਵੀ, ਰਜੱਈਆ ਅਤੇ ਸ਼੍ਰੀਨਿਵਾਸ ਨੇ ਕਤਲ ਦੀ ਸਾਜ਼ਿਸ਼ ਕਬੂਲ ਕੀਤੀ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਘਟਨਾ ਨੇ ਸਥਾਨਕ ਭਾਈਚਾਰੇ ਵਿੱਚ ਸਨਸਨੀ ਫੈਲਾ ਦਿੱਤੀ ਹੈ ਅਤੇ ਯੂਟਿਊਬ ਵਰਗੇ ਪਲੇਟਫਾਰਮਾਂ ਦੀ ਦੁਰਵਰਤੋਂ 'ਤੇ ਸਵਾਲ ਖੜ੍ਹੇ ਕੀਤੇ ਹਨ।