Kuwait Fire Accident: ਕੁਵੈਤ ਵਿੱਚ ਅੱਗ(2024 Kuwait Mangaf building fire) ਨਾਲ ਮਰਨ ਵਾਲਿਆਂ ਦਾ ਅਧਿਕਾਰਤ ਅੰਕੜਾ ਸਾਹਮਣੇ ਆਇਆ ਹੈ। ਕੁਵੈਤੀ ਅਧਿਕਾਰੀਆਂ ਨੇ ਦੱਸਿਆ ਕਿ 49 ਮਰਨ ਵਾਲਿਆਂ 'ਚੋਂ 45 ਦੀ ਪਛਾਣ ਭਾਰਤੀ (indian)ਵਜੋਂ ਹੋਈ ਹੈ, ਜਦਕਿ ਤਿੰਨ ਲੋਕ ਫਿਲੀਪੀਨਜ਼ (philippines) ਦੇ ਨਾਗਰਿਕ ਹਨ। ਅਜੇ ਤੱਕ ਇੱਕ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਹਾਦਸੇ ਵਿੱਚ ਮਾਰੇ ਗਏ ਸਾਰੇ ਭਾਰਤੀਆਂ ਦੀਆਂ ਲਾਸ਼ਾਂ ਦੇਸ਼ ਲਿਆਂਦੀਆਂ ਗਈਆਂ ਹਨ।
ਕੁਵੈਤ ਸਰਕਾਰ (Kuwait Government) ਨੇ ਇਸ ਘਟਨਾ ਦੀ ਤੁਰੰਤ ਜਾਂਚ ਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਮਰਨ ਵਾਲਿਆਂ ਵਿੱਚ ਯੂਪੀ, ਬਿਹਾਰ, ਪੰਜਾਬ ਤੇ ਹਰਿਆਣਾ ਦੇ ਲੋਕ ਵੀ ਸ਼ਾਮਲ ਹਨ। ਸਾਰੇ ਭਾਰਤੀਆਂ ਦੀਆਂ ਲਾਸ਼ਾਂ ਵਾਪਸ ਲਿਆਉਣ ਲਈ ਹਵਾਈ ਸੈਨਾ ਦੇ ਜਹਾਜ਼ ਤਾਇਨਾਤ ਕੀਤੇ ਗਏ ਸਨ।
ਲਾਸ਼ਾਂ ਦੀ ਸ਼ਨਾਖਤ 'ਚ ਹੁਣ ਤੱਕ ਤਿੰਨ ਲੋਕ ਉੱਤਰ ਪ੍ਰਦੇਸ਼ ਦੇ ਮਿਲੇ ਹਨ। ਇਸ ਦੇ ਨਾਲ ਹੀ ਬਿਹਾਰ, ਝਾਰਖੰਡ, ਪੰਜਾਬ, ਹਰਿਆਣਾ, ਕਰਨਾਟਕ, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਦਾ ਇੱਕ-ਇੱਕ ਵਿਅਕਤੀ ਹੈ। ਇਸ ਹਾਦਸੇ ਵਿੱਚ ਓਡੀਸ਼ਾ ਦੇ ਦੋ ਲੋਕਾਂ ਦੀ ਵੀ ਮੌਤ ਹੋ ਗਈ। ਸਭ ਤੋਂ ਵੱਧ ਲੋਕ ਆਂਧਰਾ ਪ੍ਰਦੇਸ਼ ਦੇ ਹਨ, ਇੱਥੋਂ ਦੇ 23 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਬਾਕੀ ਕੇਰਲ ਦੇ ਹਨ। ਕੁਵੈਤ ਦੇ ਮੰਤਰੀ ਨੇ ਦੱਸਿਆ ਕਿ 49 ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਬਾਕੀ ਲਾਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ। ਸਰਕਾਰ ਲਾਸ਼ਾਂ ਦਾ ਡੀਐਨਏ ਟੈਸਟ ਕਰਵਾ ਰਹੀ ਹੈ, ਤਾਂ ਜੋ ਉਨ੍ਹਾਂ ਦੀ ਸਹੀ ਪਛਾਣ ਹੋ ਸਕੇ। ਘਟਨਾ ਵਿੱਚ ਮਾਰੇ ਗਏ ਭਾਰਤੀਆਂ ਦੀਆਂ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਸੈਨਾ ਦਾ ਇੱਕ ਜਹਾਜ਼ ਤਾਇਨਾਤ ਕੀਤਾ ਗਿਆ ਹੈ।
ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਨਿਰਦੇਸ਼
ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਇਸ ਦੇ ਨਾਲ ਹੀ ਇੱਥੇ 24 ਤੋਂ ਵੱਧ ਗੈਸ ਸਿਲੰਡਰ ਰੱਖੇ ਹੋਏ ਸਨ, ਜਿਸ ਕਾਰਨ ਅੱਗ ਹੋਰ ਵੀ ਵੱਧ ਗਈ। ਕਈ ਜਲਣਸ਼ੀਲ ਪਦਾਰਥ ਵੀ ਰੱਖੇ ਹੋਏ ਸਨ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਛੱਤ ਦੀ ਉਪਰਲੀ ਮੰਜ਼ਿਲ 'ਤੇ ਮੌਜੂਦ ਲੋਕਾਂ ਨੇ ਛੱਤ 'ਤੇ ਜਾਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਬੰਦ ਹੋਣ ਕਾਰਨ ਮਜ਼ਦੂਰ ਅੱਗ ਦੀ ਲਪੇਟ 'ਚ ਆ ਗਏ | ਹੁਣ ਮ੍ਰਿਤਕਾਂ ਨੂੰ ਮੁਆਵਜ਼ਾ ਦੇਣ ਦੀ ਤਿਆਰੀ ਚੱਲ ਰਹੀ ਹੈ। ਕੁਵੈਤ ਦੇ ਉਪ ਪ੍ਰਧਾਨ ਮੰਤਰੀ ਸ਼ੇਖ ਫਾਹਦ ਨੇ ਮੁਆਵਜ਼ੇ ਦੀ ਰਕਮ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਅਮੀਰ ਸ਼ੇਖ ਮੇਸ਼ਾਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਅਮੀਰ ਨੇ ਮ੍ਰਿਤਕ ਭਾਰਤੀਆਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਵਤਨ ਵਾਪਸ ਭੇਜਣ ਲਈ ਫੌਜੀ ਜਹਾਜ਼ ਤਿਆਰ ਕਰਨ ਦੇ ਹੁਕਮ ਦਿੱਤੇ ਹਨ।