ਪਾਕਿਸਤਾਨ ਦੇ ਸਾਬਕਾ ਕ੍ਰਿਕੇਟਰ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਬਾਰੇ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਰਿਪੋਰਟਾਂ ਮੁਤਾਬਕ, ਇਮਰਾਨ ਖਾਨ ਦੀ ਜੇਲ੍ਹ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਇਮਰਾਨ ਪਿਛਲੇ ਦੋ ਸਾਲ ਤੋਂ ਪੰਜਾਬ ਦੀ ਅਦਿਯਾਲਾ ਜੇਲ੍ਹ ਵਿੱਚ ਬੰਦ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ 21 ਦਿਨਾਂ ਤੋਂ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਇਮਰਾਨ ਦੀਆਂ ਭੈਣਾਂ ਨੇ ਇਸਦੀ ਸ਼ਿਕਾਇਤ IG ਨੂੰ ਕੀਤੀ ਸੀ, ਜਿਸ ਤੋਂ ਬਾਅਦ ਇਮਰਾਨ ਦੇ ਹਜ਼ਾਰਾਂ ਸਮਰਥਕ ਜੇਲ੍ਹ ਦੇ ਬਾਹਰ ਇਕੱਠੇ ਹੋਣ ਲੱਗ ਪਏ।

Continues below advertisement

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇਮਰਾਨ ਖਾਨ ਕ੍ਰਿਕਟ ਦੀ ਦੁਨੀਆ ਵਿੱਚ ਵੀ ਇੱਕ ਵੱਡਾ ਨਾਮ ਰਹੇ ਹਨ ਅਤੇ ਆਪਣੀ ਕਪਤਾਨੀ ਵਿੱਚ ਪਾਕਿਸਤਾਨ ਨੂੰ ਚੈਂਪੀਅਨ ਬਣਾਇਆ ਸੀ। ਇਮਰਾਨ ਖਾਨ ਕਰੋੜਾਂ ਦੀ ਸੰਪਤੀ ਦੇ ਮਾਲਕ ਹਨ ਅਤੇ ਬਹੁਤ ਸ਼ਾਨਦਾਰ, ਆਲੀਸ਼ਾਨ ਜ਼ਿੰਦਗੀ ਜਿਉਂਦੇ ਸਨ।

ਇਮਰਾਨ ਖਾਨ ਦੀ ਕੁੱਲ ਦੌਲਤ (Net Worth)

Continues below advertisement

CA Knowledge ਦੇ ਮੁਤਾਬਕ, ਇਮਰਾਨ ਖਾਨ ਦੀ ਕੁੱਲ ਦੌਲਤ ਲਗਭਗ 50 ਮਿਲੀਅਨ ਡਾਲਰ, ਯਾਨੀ ਕਰੀਬ 410 ਕਰੋੜ ਰੁਪਏ ਹੈ। ਇਮਰਾਨ ਇੱਕ ਦਰਜਨ ਤੋਂ ਵੱਧ ਜਾਇਦਾਦਾਂ ਦੇ ਮਾਲਕ ਹਨ। ਇਸਲਾਮਾਬਾਦ ਦੇ ਬਨੀ ਗਾਲਾ ’ਚ ਉਨ੍ਹਾਂ ਦਾ ਇੱਕ ਆਲੀਸ਼ਾਨ ਘਰ ਹੈ, ਜੋ 181,500 ਵਰਗ ਗਜ਼ ਖੇਤਰ ਵਿੱਚ ਫੈਲਿਆ ਹੋਇਆ ਹੈ।

ਦੱਸਿਆ ਜਾਂਦਾ ਹੈ ਕਿ ਬਨੀ ਗਾਲਾ ਵਾਲੇ ਇਸ ਘਰ ਦੀ ਕੁੱਲ ਕੀਮਤ ਕਰੀਬ 750 ਮਿਲੀਅਨ ਅਮਰੀਕੀ ਡਾਲਰ ਹੈ। ਇਸ ਤੋਂ ਇਲਾਵਾ, ਲਾਹੌਰ ਦੇ ਜ਼ਮਨ ਪਾਰਕ ਵਿੱਚ ਵੀ ਇਮਰਾਨ ਖਾਨ ਦਾ ਇੱਕ ਆਲੀਸ਼ਾਨ ਬੰਗਲਾ ਹੈ, ਜਿਸਦੀ ਕੀਮਤ ਲਗਭਗ 29 ਮਿਲੀਅਨ ਅਮਰੀਕੀ ਡਾਲਰ ਹੈ। ਇਮਰਾਨ ਖਾਨ ਦੇ ਕੋਲ ਇੱਕ ਸ਼ਾਨਦਾਰ ਫਾਰਮਹਾਊਸ ਵੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਵਿਰਾਸਤ ਵਿੱਚ ਮਿਲੀ ਖੇਤੀਬਾੜੀ ਦੀ ਜ਼ਮੀਨ ਵੀ ਹੈ, ਜੋ ਕਈ ਏਕੜਾਂ ਵਿੱਚ ਫੈਲੀ ਹੋਈ ਹੈ।

ਕਾਰ ਕਲੇਕਸ਼ਨ ਅਤੇ ਪ੍ਰਾਈਵੇਟ ਹੈਲੀਕਾਪਟਰ

ਘਰਾਂ ਤੋਂ ਇਲਾਵਾ, ਇਮਰਾਨ ਖਾਨ ਦੇ ਕੋਲ ਸ਼ਾਨਦਾਰ ਲਗਜ਼ਰੀ ਕਾਰਾਂ ਦਾ ਵੀ ਵੱਡਾ ਕਲੈਕਸ਼ਨ ਹੈ। ਇਮਰਾਨ ਦੇ ਕੋਲ ਟੋਯੋਟਾ ਲੈਂਡ ਕ੍ਰੂਜ਼ਰ ਹੈ, ਜਿਸਦੀ ਕੀਮਤ ਕਰੀਬ 3.5 ਕਰੋੜ ਰੁਪਏ ਹੈ। ਇਸਦੇ ਨਾਲ ਹੀ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਕੋਲ ਮਰਸਡੀਜ਼ ਮੇਬੈਕ S600 ਕਾਰ ਵੀ ਹੈ, ਜਿਸਦੀ ਕੀਮਤ ਲਗਭਗ 12.26 ਕਰੋੜ ਰੁਪਏ ਹੈ।

ਇਮਰਾਨ ਖਾਨ ਦੇ ਕੋਲ ਆਪਣਾ ਨਿੱਜੀ ਹੈਲੀਕਾਪਟਰ ਵੀ ਹੈ। ਦੱਸਿਆ ਜਾਂਦਾ ਹੈ ਕਿ ਇਮਰਾਨ ਇਸ ਹੈਲੀਕਾਪਟਰ ਦਾ ਇਸਤੇਮਾਲ ਦਿਨਚਰੀ ਕੰਮ ਜਾਂ ਦਫ਼ਤਰ ਜਾਣ ਲਈ ਕਰਦੇ ਸਨ। ਗੌਰਤਲਬ ਹੈ ਕਿ ਇਮਰਾਨ ਖਾਨ ਨੇ 1992 ਵਿੱਚ ਆਪਣੀ ਕਪਤਾਨੀ ਹੇਠ ਪਾਕਿਸਤਾਨ ਨੂੰ ਵਰਲਡ ਕੱਪ ਜਿਤਾਇਆ ਸੀ ਅਤੇ ਕ੍ਰਿਕਟ ਦੀ ਦੁਨੀਆ ਵਿੱਚ ਕਈ ਵੱਡੀਆਂ ਉਪਲਬਧੀਆਂ ਹਾਸਿਲ ਕੀਤੀਆਂ।

ਸੋਸ਼ਲ ਮੀਡੀਆ 'ਤੇ ਇਮਰਾਨ ਖਾਨ ਦੀ ਹੱਤਿਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਬਾਜ਼ੀਆਂ ਸਾਹਮਣੇ ਆ ਰਹੀਆਂ ਹਨ। ਪਹਿਲੀ ਥਿਊਰੀ ਇਹ ਦੱਸੀ ਜਾ ਰਹੀ ਹੈ ਕਿ ਅਦਿਯਾਲਾ ਜੇਲ੍ਹ ਵਿੱਚ ਇਮਰਾਨ ਖਾਨ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਦਾਵਿਆਂ ਦੀ ਅਜੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ। ਇਸਦੇ ਉਲਟ, ਪਾਕਿਸਤਾਨ ਸਰਕਾਰ ਨੇ ਇਨ੍ਹਾਂ ਦਾਵਿਆਂ ਨੂੰ ਸਿਰਫ਼ ਅਫ਼ਵਾਹ ਕਰਾਰ ਦਿੱਤਾ ਹੈ।

ਪਰਿਵਾਰ ਨੂੰ ਨਹੀਂ ਮਿਲ ਰਹੀ ਇਮਰਾਨ ਖਾਨ ਦੀ ਸਿਹਤ ਬਾਰੇ ਜਾਣਕਾਰੀ

ਇਮਰਾਨ ਖਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਨਾ ਤਾਂ ਉਨ੍ਹਾਂ ਨੂੰ ਇਮਰਾਨ ਦੀ ਸਿਹਤ ਬਾਰੇ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਇਸ ਸਮੇਂ ਕਿੱਥੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਮਰਾਨ ਖਾਨ ਨੂੰ ਪਾਕਿਸਤਾਨ ਦੀ ਕਿਸੇ ਹੋਰ ਜੇਲ੍ਹ ’ਚ ਸ਼ਿਫ਼ਟ ਕੀਤਾ ਗਿਆ ਹੈ। ਇੱਕ ਹੋਰ ਥਿਊਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਮਰਾਨ ਖਾਨ ਦੀ ਮੌਤ ਕਿਸੇ ਬਿਮਾਰੀ ਕਾਰਨ ਹੋਈ ਹੈ।

 

ਆਸਿਮ ਮੁਨੀਰ ਅਤੇ ISI ’ਤੇ ਲੱਗੇ ਗੰਭੀਰ ਦੋਸ਼

ਦ ਟੈਲੀਗ੍ਰਾਫ ਦੀ ਇੱਕ ਰਿਪੋਰਟ ਅਨੁਸਾਰ, ਇਮਰਾਨ ਖਾਨ ਵਰਟੀਗੋ ਅਤੇ ਟਿਨੀਟਸ ਵਰਗੀਆਂ ਬਿਮਾਰੀਆਂ ਨਾਲ ਪੀੜਤ ਸਨ। ਉਨ੍ਹਾਂ ਦੀ ਮੈਡੀਕਲ ਰਿਪੋਰਟ ਵਿੱਚ ਵੀ ਇਹ ਦਰਜ ਹੈ ਕਿ ਉਨ੍ਹਾਂ ਦੇ ਇੱਕ ਕੰਨ ਦੀ ਸੁਣਨ ਸਮਰੱਥਾ ਲਗਾਤਾਰ ਘਟ ਰਹੀ ਸੀ ਅਤੇ ਇਸ ਦਾ ਇਲਾਜ ਚੱਲ ਰਿਹਾ ਸੀ।

ਸੋਸ਼ਲ ਮੀਡੀਆ ਅਤੇ ਕੁਝ ਖ਼ਬਰਾਂ ਮੁਤਾਬਕ, ਇੱਕ ਅਫ਼ਵਾਹ ਇਹ ਵੀ ਹੈ ਕਿ ਜੇਲ੍ਹ ਵਿੱਚ ਇਮਰਾਨ ਖਾਨ ਦੀ ਹੱਤਿਆ ਆਰਮੀ ਚੀਫ਼ ਆਸਿਮ ਮੁਨੀਰ ਅਤੇ ISI ਦੇ ਇਸ਼ਾਰੇ ’ਤੇ ਕਰਵਾਈ ਗਈ ਹੈ।