ਟੋਰਾਂਟੋ  : ਭਾਰਤੀ ਮੂਲ ਦੀ ਹਰਿੰਦਰ ਕੌਰ ਮੱਲ੍ਹੀ ਨੂੰ ਕੈਥਲੀਨ ਵੀਨ ਦੀ ਉਂਨਟਾਰੀਓ ਸੂਬੇ ਦੀ ਸਰਕਾਰ 'ਚ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਉਸ ਨੂੰ ਅੌਰਤਾਂ ਦੇ ਮਾਮਲਿਆਂ ਦੀ ਮੰਤਰੀ ਦਾ ਅਹੁਦਾ ਮਿਲਿਆ ਹੈ। ਹਰਿੰਦਰ ਕੌਰ ਕੈਨੇਡਾ ਦੇ ਸਾਬਕਾ ਐੱਮਪੀ ਗੁਰਬਖਸ਼ ਸਿੰਘ ਮੱਲ੍ਹੀ ਦੀ ਬੇਟੀ ਹੈ। ਉਹ ਉਂਟਾਰੀਓ ਦੀ ਲੈਜਿਸਲੇਟਿਵ ਅਸੈਂਬਲੀ 'ਚ ਲਿਬਰਲ ਪਾਰਟੀ ਦੀ ਮੈਂਬਰ ਹੈ। ਉਹ 2014 'ਚ ਬਰੈਂਪਟਨ-ਸਪਰਿੰਗਡੇਲ ਹਲਕੇ ਤੋਂ ਚੁਣੀ ਗਈ ਸੀ। ਮੱਲ੍ਹੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਚੁੱਘਾ ਕਲਾਂ ਨਾਲ ਸਬੰਧ ਰੱਖਦੀ ਹੈ।