ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਮਾਰੀ ਵਿਚਕਾਰ ਲੋਕਾਂ ਨੂੰ ਕਾਰੋਬਾਰ ਕਰਨ ਵਿੱਚ ਮੁਸ਼ਕਲ ਆ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਹਾ ਜਾਂਦਾ ਹੈ ਕਿ ਹਰ ਕੰਮ ਨੂੰ ਕਰਨ ਲਈ ਜ਼ਿਆਦਾ ਪੈਸੇ ਦੀ ਲੋੜ ਨਹੀਂ ਹੁੰਦੀ, ਇਸ ਨੂੰ ਜੁਗਾੜ ਲਾ ਕੇ ਵੀ ਕੀਤਾ ਜਾ ਸਕਦਾ ਹੈ। ਅਜਿਹਾ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਜਿੱਥੇ ਇੱਕ ਸ਼ਖਸ ਨੇ ਛੋਟੇ ਤੇ ਵੱਡੇ ਫਲਾਂ ਨੂੰ ਵੱਖ ਕਰਨ ਲਈ ਗਜਬ ਦਾ ਜੁਗਾੜ ਲਾਇਆ ਲਾਇਆ, ਜਿਸ ਨੂੰ ਵੇਖ ਕੇ ਵਿਦੇਸ਼ੀ ਕੰਪਨੀ ਦੇ ਸੀਈਓ ਵੀ ਮੁਰੀਦ ਹੋ ਗਏ।


https://www.linkedin.com/login?session_redirect=https%3A%2F%2Fwww%2Elinkedin%2Ecom%2Ffeed%2Fupdate%2Furn%3Ali%3Aactivity%3A6751588574472245248&trk=public_post-embed_share-update_comments-text


ਸਿਡਨੀ ਵਿਚ ਟ੍ਰਿਨਿਟੀ ਕੰਸਲਟਿੰਗ ਸਰਵਿਸਿਜ਼ ਵਿਖੇ ਇਨੋਵੇਸ਼ਨ ਐਂਡ ਗ੍ਰੋਥ ਦੇ ਸੀਈਓ ਤੇ ਲਿੰਕਡਇਨ ਦੇ ਸਭ ਤੋਂ ਸਤਿਕਾਰਤ ਪ੍ਰਭਾਵ ਪਾਉਣ ਵਾਲਿਆਂ ਵਿਚੋਂ ਇਕ ਐਂਥਨੀ ਜੇਮਜ਼ ਨੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿਚ ਇਕ ਭਾਰਤੀ ਵਿਅਕਤੀ ਦਿਖਾਇਆ ਗਿਆ ਹੈ, ਜਿਸਨੇ ਛੋਟੇ ਤੇ ਵੱਡੇ ਫਲਾਂ ਨੂੰ ਵੱਖ ਕਰਨ ਲਈ ਜ਼ਬਰਦਸਤ ਜੁਗਾੜ ਲਾਇਆ ਹੈ।


ਉਸ ਨੇ ਤਿੰਨ ਡੱਬੇ ਰੱਖੇ ਤੇ ਇਸਦੇ ਉੱਪਰ ਦੋ ਲੋਹੇ ਦੀਆਂ ਸਲਾਖਾਂ ਰੱਖੀਆਂ। ਉਹ ਇਸ ਵਿਚ ਫਲਾਂ ਨੂੰ ਸਪਿਨ ਕਰਦਾ, ਜਿਹੜਾ ਫੱਲ ਵੱਡਾ ਸੀ ਉਹ ਸਾਹਮਣੇ ਵਾਲੇ ਡੱਬੇ ਵਿੱਚ ਡਿੱਗ ਰਿਹਾ ਸੀ ਤੇ ਜਿਹੜਾ ਛੋਟਾ ਸੀ ਉਹ ਦੂਜੇ ਬਕਸੇ ਵਿੱਚ ਡਿੱਗ ਰਿਹਾ ਸੀ ਤੇ ਜਿਹੜਾ ਪਕਾਇਆ ਨਹੀਂ ਸੀ ਉਹ ਤੀਜੇ ਡੱਬੇ ਵਿੱਚ ਡਿੱਗ ਰਿਹਾ ਸੀ।


ਇਸ ਵੀਡੀਓ ਨੂੰ ਲਿੰਕਡਇਨ ਤੇ ਹੁਣ ਤੱਕ ਲਗਪਗ 60 ਲੱਖ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਇਲਾਵਾ 1 ਲੱਖ ਤੋਂ ਵੱਧ ਲਾਇਕਸ ਤੇ 4 ਹਜ਼ਾਰ ਤੋਂ ਵੱਧ ਕੁਮੈਂਟਸ ਆ ਚੁੱਕੇ ਹਨ। ਇਸ ਵੀਡੀਓ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਇਕ ਯੂਜਰ ਨੇ ਲਿਖਿਆ ਕਿ ਇਹ ਵੇਖਣਾ ਬਹੁਤ ਸੌਖਾ ਲੱਗਦਾ ਹੈ। ਵੱਡੀਆਂ ਕੰਪਨੀਆਂ ਵਿਚ ਇਸ ਲਈ ਮਸ਼ੀਨਾਂ ਲਾਈਆਂ ਜਾਂਦੀਆਂ ਹਨ, ਜੋ ਕਿ ਕਾਫ਼ੀ ਮਹਿੰਗੀਆਂ ਹਨ। ਇਕ ਹੋਰ ਯੂਜਰ ਨੇ ਲਿਖਿਆ ਕਿ 'ਭਾਰਤੀ ਦਿਮਗਾ ਨੂੰ ਮੰਨਣਾ ਪਏਗਾ। ਉਹ ਸੀਮਤ ਚੀਜ਼ਾਂ ਵਿਚ ਵੀ ਵੱਡੇ ਕੰਮ ਕਰ ਸਕਦੇ ਹਨ।