Crime News: ਅਮਰੀਕਾ ਦੇ ਫਲੋਰੀਡਾ ਵਿੱਚ ਵੀਰਵਾਰ ਨੂੰ ਇੱਕ ਵਿਅਕਤੀ ਨੇ ਆਪਣੇ ਹੀ ਪਰਿਵਾਰ ਦੀ ਹੱਤਿਆ ਕਰ ਦਿੱਤੀ। ਉਸ ਨੇ ਪਹਿਲਾਂ ਆਪਣੇ ਤਿੰਨ ਛੋਟੇ ਬੱਚਿਆਂ ਨੂੰ ਗੋਲੀ ਮਾਰੀ, ਫਿਰ ਆਪਣੀ ਪਤਨੀ ਦਾ ਕਤਲ ਕਰ ਦਿੱਤਾ।

Continues below advertisement

ਇਸ ਤੋਂ ਬਾਅਦ ਉਸਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਹਿਲਸਬਰੋ ਕਾਉਂਟੀ ਸ਼ੈਰਿਫ ਚੈਡ ਕ੍ਰੋਨਿਸਟਰ ਦੇ ਅਨੁਸਾਰ, ਵੀਰਵਾਰ ਦੁਪਹਿਰ ਨੂੰ ਪੁਲਿਸ ਨੂੰ ਪਲਾਂਟ ਸਿਟੀ ਵਿੱਚ ਪਰਿਵਾਰ ਦੇ ਘਰ ਤੋਂ 911 ਐਮਰਜੈਂਸੀ ਕਾਲ ਆਈ। ਕਾਲ 'ਤੇ ਕੋਈ ਗੱਲ ਨਹੀਂ ਕਰ ਰਿਹਾ ਸੀ, ਪਰ ਫ਼ੋਨ ਚਾਲੂ ਸੀ। ਇਸ ਦੌਰਾਨ, ਐਮਰਜੈਂਸੀ ਸੇਵਾ ਕਰਮਚਾਰੀਆਂ ਨੇ ਇੱਕ ਆਦਮੀ ਦੀ ਆਵਾਜ਼ ਸੁਣੀ, ਜੋ ਕਹਿ ਰਿਹਾ ਸੀ - 'ਸੌਰੀ ਬਡੀ'। ਇਸ ਤੋਂ ਤੁਰੰਤ ਬਾਅਦ ਗੋਲੀ ਚੱਲਣ ਵਰਗੀ ਉੱਚੀ ਆਵਾਜ਼ ਸੁਣਾਈ ਦਿੱਤੀ।

Continues below advertisement

ਸ਼ੈਰਿਫ ਦੇ ਅਨੁਸਾਰ, ਥੋੜ੍ਹੀ ਦੇਰ ਬਾਅਦ, ਉਸੇ ਕਾਲ 'ਤੇ ਇੱਕ ਛੋਟੇ ਬੱਚੇ ਦੀ ਆਵਾਜ਼ ਸੁਣਾਈ ਦਿੱਤੀ। ਉਹ ਵਾਰ-ਵਾਰ ਆਪਣੀ ਜਾਨ ਬਚਾਉਣ ਲਈ ਵਾਰ-ਵਾਰ ਮਿੰਨਤਾ ਕਰ ਰਿਹਾ ਸੀ। ਬੱਚਾ ਕਹਿ ਰਿਹਾ ਸੀ, "ਪਾਪਾ, ਮੈਨੂੰ ਗੋਲੀ ਨਾ ਮਾਰੋ... ਪਾਪਾ, ਪਲੀਜ਼ ਮੈਨੂੰ ਗੋਲੀ ਨਾ ਮਾਰੋ।" ਮਾਰੇ ਗਏ ਤਿੰਨ ਬੱਚੇ ਸਿਰਫ਼ 1, 3 ਅਤੇ 5 ਸਾਲ ਦੇ ਸਨ। ਇਸ ਘਟਨਾ ਵਿੱਚ ਉਨ੍ਹਾਂ ਦੀ ਮਾਂ ਦੀ ਵੀ ਮੌਤ ਹੋ ਗਈ।

ਬੱਚੇ ਦੀ ਆਖਰੀ ਬੇਨਤੀ ਸੁਣਨ ਵਾਲੇ ਐਮਰਜੈਂਸੀ ਸੇਵਾ ਕਰਮਚਾਰੀ ਵੀ ਇਸ ਘਟਨਾ ਤੋਂ ਬਹੁਤ ਪ੍ਰਭਾਵਿਤ ਹੋਏ। ਸ਼ੈਰਿਫ ਨੇ ਕਿਹਾ ਕਿ 911 ਕਾਲ ਮਿਲਣ ਤੋਂ ਲਗਭਗ 10 ਮਿੰਟ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ। ਘਰ ਦੇ ਅੰਦਰ ਇੱਕ ਬੱਚਾ ਬੇਹੋਸ਼ ਪਿਆ ਮਿਲਿਆ। ਪੁਲਿਸ ਨੇ ਮੇਨ ਦਰਵਾਜ਼ਾ ਤੋੜਿਆ ਤੇ ਅੰਦਰ ਦਾਖਲ ਹੋਈ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪਰਿਵਾਰ ਦੇ ਸਾਰੇ ਮੈਂਬਰ ਮਰ ਚੁੱਕੇ ਸਨ।

ਪੁਲਿਸ ਅਨੁਸਾਰ ਇਹ ਪਰਿਵਾਰ ਪਲਾਂਟ ਸਿਟੀ ਸਥਿਤ ਇਸ ਘਰ ਵਿੱਚ ਕਰੀਬ ਇੱਕ ਸਾਲ ਤੋਂ ਰਹਿ ਰਿਹਾ ਸੀ। ਇਸ ਦੌਰਾਨ ਪੁਲਿਸ ਨੂੰ ਕਦੇ ਵੀ ਉਸ ਦੇ ਘਰੋਂ ਕੋਈ ਸ਼ਿਕਾਇਤ ਜਾਂ ਮਦਦ ਲਈ ਫੋਨ ਨਹੀਂ ਆਇਆ। ਪਤੀ-ਪਤਨੀ ਦਾ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਸ਼ੈਰਿਫ ਚੈਡ ਕ੍ਰੋਨਿਸਟਰ ਨੇ ਕਿਹਾ ਕਿ ਇਹ ਸਮਝਣਾ ਬਹੁਤ ਮੁਸ਼ਕਲ ਹੈ ਕਿ ਕੋਈ ਆਪਣੇ ਪਰਿਵਾਰ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ। ਹਾਲਾਂਕਿ ਇਸ ਵਾਰਦਾਤ ਨੂੰ ਕਿਉਂ ਅੰਜਾਮ ਦਿੱਤਾ ਗਿਆ ਹੈ, ਇਸ ਬਾਰੇ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ ਹੈ।