Farmer News: ਇਟਲੀ ਦੇ ਲਾਤੀਨਾ ਵਿੱਚ ਕੰਮ ਕਰਦੇ ਇੱਕ ਭਾਰਤੀ ਮਜ਼ਦੂਰ ਦੀ ਹਾਦਸੇ ਵਿੱਚ ਮੌਤ ਹੋ ਗਈ। ਹਾਦਸੇ ਵਿੱਚ ਉਸਦਾ ਹੱਥ ਵੀ ਕੱਟਿਆ ਗਿਆ। ਕਿਰਤ ਮੰਤਰੀ ਮਰੀਨਾ ਕਾਲਡਰੋਨ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਵਹਿਸ਼ੀ ਕਾਰਾ ਹੈ। ਸਮਾਚਾਰ ਏਜੰਸੀ ਏਐਫਪੀ ਦੀ ਰਿਪੋਰਟ ਅਨੁਸਾਰ, ਸਤਨਾਮ ਸਿੰਘ ਰੋਮ ਦੇ ਦੱਖਣ ਵਿੱਚ ਇੱਕ ਪੇਂਡੂ ਖੇਤਰ ਲਾਤੀਨਾ ਵਿੱਚ ਇੱਕ ਖੇਤ ਵਿੱਚ ਕੰਮ ਕਰਦੇ ਹੋਏ ਸੋਮਵਾਰ ਨੂੰ ਜ਼ਖਮੀ ਹੋ ਗਿਆ।


ਕਿਰਤ ਮੰਤਰੀ ਮਰੀਨਾ ਕੈਲਡਰਨ ਨੇ ਸੰਸਦ ਨੂੰ ਦੱਸਿਆ ਕਿ ਲਾਤੀਨਾ ਦੇ ਇੱਕ ਪੇਂਡੂ ਖੇਤਰ ਵਿੱਚ ਇੱਕ ਗੰਭੀਰ ਹਾਦਸੇ ਵਿੱਚ ਸ਼ਾਮਲ ਇੱਕ ਭਾਰਤੀ ਖੇਤ ਮਜ਼ਦੂਰ ਦੀ ਮੌਤ ਹੋ ਗਈ ਹੈ। ਇਟਲੀ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਉਹ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤੇ ਪਰਿਵਾਰ ਤੱਕ ਪਹੁੰਚਣ ਅਤੇ ਉਨ੍ਹਾਂ ਨੂੰ ਕੌਂਸਲਰ ਸਹਾਇਤਾ ਪ੍ਰਦਾਨ ਕਰਨ ਲਈ ਯਤਨ ਕੀਤੇ ਜਾ ਰਹੇ ਹਨ।


ਫਲਾਈ ਸੀਜੀਆਈਐਲ ਟਰੇਡ ਯੂਨੀਅਨ ਨੇ ਦੱਸਿਆ ਕਿ ਸਤਨਾਮ ਸਿੰਘ ਦਾ ਹੱਥ ਉਦੋਂ ਕੱਟਿਆ ਗਿਆ ਜਦੋਂ ਉਹ ਖੇਤ ਵਿੱਚ ਕੰਮ ਕਰ ਰਿਹਾ ਸੀ। ਉਸ ਨੂੰ ਮਦਦ ਦੇਣ ਦੀ ਬਜਾਏ ਉਸ ਨੂੰ  ਘਰ ਦੇ ਨੇੜੇ ਸੜਕ 'ਤੇ ਛੱਡ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਲੈਟਿਨਾ ਰੋਮ ਦੇ ਦੱਖਣ ਵਿੱਚ ਇੱਕ ਪੇਂਡੂ ਖੇਤਰ ਹੈ ਜਿੱਥੇ ਹਜ਼ਾਰਾਂ ਭਾਰਤੀ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ।


ਭਾਰਤੀ ਦੂਤਾਵਾਸ ਨੇ ਟਵਿੱਟਰ 'ਤੇ ਇੱਕ ਬਿਆਨ ਵਿਚ ਕਿਹਾ, "ਦੂਤਘਰ ਨੂੰ ਇਟਲੀ ਦੇ ਲਾਤੀਨਾ ਵਿੱਚ ਇਕ ਭਾਰਤੀ ਨਾਗਰਿਕ ਦੀ ਮੰਦਭਾਗੀ ਮੌਤ ਦੀ ਸੂਚਨਾ ਮਿਲੀ ਹੈ। ਅਸੀਂ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ। ਪਰਿਵਾਰ ਨਾਲ ਸੰਪਰਕ ਕਰਨ ਅਤੇ ਕੌਂਸਲਰ ਸਹਾਇਤਾ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।


ਫਲਾਈ ਸੀਜੀਆਈਐਲ ਟਰੇਡ ਯੂਨੀਅਨ ਨੇ ਦੱਸਿਆ ਕਿ ਸਤਨਾਮ ਸਿੰਘ ਦਾ ਹੱਥ ਖੇਤ ਵਿੱਚ ਕੰਮ ਕਰਦੇ ਹੋਏ ਹੱਥ ਵੱਢਿਆ ਗਿਆ ਸੀ ਪਰ ਉਸ ਨੂੰ ਮਦਦ ਦੇਣ ਦੀ ਬਜਾਏ ਉਸ ਦਾ ਮਾਲਕ ਉਸ ਨੂੰ ਘਰ ਕੋਲੇ ਸੁੱਟ ਕੇ ਫ਼ਰਾਰ ਹੋ ਗਿਆ। ਮਰੀਨਾ ਕੈਲਡਰਨ ਨੇ ਕਿਹਾ ਕਿ ਅਧਿਕਾਰੀ ਜਾਂਚ ਕਰ ਰਹੇ ਹਨ ਅਤੇ ਉਮੀਦ ਹੈ ਕਿ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ। ਏਐਫਪੀ ਨੇ ਦੱਸਿਆ ਕਿ ਸਤਨਾਮ ਸਿੰਘ ਸਹੀ ਕਾਨੂੰਨੀ ਦਸਤਾਵੇਜ਼ਾਂ ਤੋਂ ਬਿਨਾਂ ਕੰਮ ਕਰ ਰਿਹਾ ਸੀ।