ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਦੇ ਕੈਸਕੇਡੀਆ ਸਬਡਕਸ਼ਨ ਜ਼ੋਨ (Cascadia Subduction Zone - CSZ) ਵਿੱਚ ਕਦੇ ਵੱਡਾ ਭੂਚਾਲ ਆ ਗਿਆ, ਤਾਂ ਇਹ 1000 ਫੁੱਟ ਤੱਕ ਉੱਚੀਆਂ ਸੁਨਾਮੀ ਲਹਿਰਾਂ ਪੈਦਾ ਕਰ ਸਕਦਾ ਹੈ, ਜੋ ਅਮਰੀਕਾ ਦੇ ਪੱਛਮੀ ਤੱਟ ਦੇ ਕਈ ਹਿੱਸਿਆਂ ਨੂੰ ਤਬਾਹ ਕਰ ਸਕਦੀਆਂ ਹਨ।
ਸਭ ਤੋਂ ਵੱਧ ਖ਼ਤਰੇ ‘ਚ ਕਿਹੜੇ-ਕਿਹੜੇ ਰਾਜ ਹਨ?
ਵਾਸ਼ਿੰਗਟਨ (Washington)
ਓਰੇਗਨ (Oregon)
ਉੱਤਰੀ ਕੈਲੀਫ਼ੋਰਨੀਆ (Northern California)
ਇਨ੍ਹਾਂ ਤਿੰਨੋ ਰਾਜਾਂ ਵਿੱਚ ਸੁਨਾਮੀ ਨਾਲ ਸਭ ਤੋਂ ਵੱਧ ਨੁਕਸਾਨ ਹੋ ਸਕਦਾ ਹੈ। ਜਦਕਿ ਅਲਾਸਕਾ ਅਤੇ ਹਵਾਈ (Hawaii) ਵੀ ਖ਼ਤਰੇ ‘ਚ ਹਨ, ਪਰ CSZ ਤੋਂ ਦੂਰੀ ਹੋਣ ਕਰਕੇ ਉੱਥੇ ਇਸਦਾ ਅਸਰ ਕੁਝ ਘੱਟ ਰਹੇਗਾ।
ਕੈਸਕੇਡੀਆ ਸਬਡਕਸ਼ਨ ਜ਼ੋਨ ਕੀ ਹੈ?ਇਹ ਜ਼ੋਨ 600 ਮੀਲ ਲੰਬਾ ਹੈ, ਜੋ ਉੱਤਰੀ ਕੈਲੀਫ਼ੋਰਨੀਆ ਤੋਂ ਲੈ ਕੇ ਕੈਨੇਡਾ ਦੇ ਵੈਨਕੂਵਰ ਟਾਪੂ ਤੱਕ ਫੈਲਿਆ ਹੋਇਆ ਹੈ। ਇੱਥੇ ਜੁਆਨ ਡੀ ਫੁਕਾ ਪਲੇਟ (Juan de Fuca Plate) ਨਾਂ ਦੀ ਸਮੁੰਦਰੀ ਪਲੇਟ ਉੱਤਰੀ ਅਮਰੀਕੀ ਪਲੇਟ ਦੇ ਹੇਠਾਂ ਸਰਕਦੀ ਹੈ। ਇਸ ਪਲੇਟ ਦੀ ਹਲਚਲ ਨਾਲ ਬਹੁਤ ਜ਼ਿਆਦਾ tectonic stress ਪੈਦਾ ਹੁੰਦਾ ਹੈ। ਜਦੋਂ ਇਹ ਤਣਾਅ ਇਕੱਠੇ ਨਿਕਲਦਾ ਹੈ, ਤਾਂ ਭਿਆਨਕ ਭੂਚਾਲ ਅਤੇ ਸੁਨਾਮੀ ਆਉਂਦੀ ਹੈ।
ਰਿਸਰਚ ਕੀ ਕਹਿੰਦੀ ਹੈ?
ਵਰਜੀਨੀਆ ਟੈਕ ਯੂਨੀਵਰਸਿਟੀ ਦੀ ਜਿਓਲੋਜਿਸਟ ਟੀਨਾ ਡੂਰਾ ਦੀ ਅਗਵਾਈ ਵਿੱਚ ਹੋਈ ਰਿਸਰਚ ਮੁਤਾਬਕ, ਅਗਲੇ 50 ਸਾਲਾਂ ਵਿੱਚ 15% ਸੰਭਾਵਨਾ ਹੈ ਕਿ ਕੈਸਕੇਡੀਆ ਸਬਡਕਸ਼ਨ ਜ਼ੋਨ (CSZ) ਵਿੱਚ 8.0 ਜਾਂ ਇਸ ਤੋਂ ਵੱਡਾ ਭੂਚਾਲ ਆ ਸਕਦਾ ਹੈ। ਇਸ ਭੂਚਾਲ ਨਾਲ ਧਰਤੀ ਲਗਭਗ 6.5 ਫੁੱਟ ਤੱਕ ਧੱਸ ਸਕਦੀ ਹੈ, 1,000 ਫੁੱਟ ਤੱਕ ਉੱਚੀਆਂ ਸੁਨਾਮੀ ਲਹਿਰਾਂ ਉੱਠ ਸਕਦੀਆਂ ਹਨ ਅਤੇ ਕੁਝ ਹੀ ਮਿੰਟਾਂ ਵਿੱਚ ਸ਼ਹਿਰ ਪਾਣੀ ਨਾਲ ਡੁੱਬ ਸਕਦੇ ਹਨ।
ਕਿੰਨਾ ਨੁਕਸਾਨ ਹੋ ਸਕਦਾ ਹੈ?
ਰਿਸਰਚ ਅਨੁਸਾਰ, ਜੇ ਅਜਿਹਾ ਭੂਚਾਲ ਤੇ ਸੁਨਾਮੀ ਆਉਂਦਾ ਹੈ ਤਾਂ 1,70,000 ਤੋਂ ਵੱਧ ਇਮਾਰਤਾਂ ਤਬਾਹ ਹੋ ਸਕਦੀਆਂ ਹਨ, 30,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਸਕਦੀ ਹੈ ਅਤੇ 81 ਅਰਬ ਡਾਲਰ ਤੋਂ ਵੱਧ ਦਾ ਆਰਥਿਕ ਨੁਕਸਾਨ ਹੋ ਸਕਦਾ ਹੈ। ਸਿਐਟਲ, ਪੋਰਟਲੈਂਡ ਅਤੇ ਉੱਤਰੀ ਕੈਲੀਫੋਰਨੀਆ ਦੇ ਸਮੁੰਦਰੀ ਕਸਬੇ ਕੁਝ ਮਿੰਟਾਂ ਵਿੱਚ ਪਾਣੀ ਹੇਠਾਂ ਆ ਸਕਦੇ ਹਨ। ਸੜਕਾਂ, ਬਿਜਲੀ, ਪਾਣੀ ਅਤੇ ਆਵਾਜਾਈ ਸਾਰੀਆਂ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ।
ਪਿਛਲੀ ਵਾਰ ਕਦੋਂ ਆਇਆ ਸੀ ਇੰਨਾ ਵੱਡਾ ਭੂਚਾਲ?ਸਾਲ 1700 ਵਿੱਚ ਇਸ ਜ਼ੋਨ ਵਿੱਚ ਇਕ ਭਿਆਨਕ ਭੂਚਾਲ ਆਇਆ ਸੀ, ਜਿਸ ਨਾਲ ਸੁਨਾਮੀ ਦੀਆਂ ਲਹਿਰਾਂ ਜਾਪਾਨ ਤੱਕ ਪਹੁੰਚ ਗਈਆਂ ਸਨ। ਪਰ ਉਸ ਵੇਲੇ ਆਬਾਦੀ ਘੱਟ ਸੀ ਅਤੇ ਸ਼ਹਿਰ ਵੀ ਘੱਟ ਵਿਕਸਿਤ ਸਨ। ਅੱਜ ਦੇ ਸਮੇਂ ਵਿੱਚ ਇਸ ਤਰ੍ਹਾਂ ਦਾ ਨੁਕਸਾਨ ਕਈ ਗੁਣਾ ਵੱਧ ਹੋ ਸਕਦਾ ਹੈ।
ਰਿਸਰਚ 'ਚ ਚਿੰਤਾ ਕਿਉਂ ਜ਼ਾਹਰ ਹੋਈ ਹੈ?ਟੀਨਾ ਡੂਰਾ ਅਤੇ ਉਸਦੀ ਟੀਮ ਨੇ ਹਜ਼ਾਰਾਂ ਕੰਪਿਊਟਰ ਮਾਡਲਾਂ ਦੀ ਮਦਦ ਨਾਲ ਖਤਰੇ ਦਾ ਅੰਦਾਜ਼ਾ ਲਾਇਆ ਤੇ ਪਾਇਆ ਕਿ:
ਮੌਜੂਦਾ ਹੈਜ਼ਰਡ ਮੈਪ ਖਤਰੇ ਨੂੰ ਅਸਲ ਨਾਲੋਂ ਘੱਟ ਦਿਖਾ ਰਹੇ ਹਨ।
ਕਈ ਸ਼ਹਿਰ, ਘਰ, ਸੜਕਾਂ ਅਤੇ ਇਨਫ੍ਰਾਸਟ੍ਰਕਚਰ ਅਸਲ ਵਿੱਚ ਕਿਤੇ ਵੱਧ ਜੋਖਿਮ ਵਿੱਚ ਹਨ।
ਜੇ ਜਲਦੀ ਇਵੈਕੂਏਸ਼ਨ ਪਲਾਨ, ਅਰਲੀ ਵਾਰਨਿੰਗ ਸਿਸਟਮ ਅਤੇ ਮਜ਼ਬੂਤ ਇਮਾਰਤਾਂ ਦੀ ਤਿਆਰੀ ਨਾ ਹੋਈ, ਤਾਂ ਨੁਕਸਾਨ ਕਲਪਨਾ ਤੋਂ ਵੀ ਵੱਧ ਹੋ ਸਕਦਾ ਹੈ।