ਮੈਕਸੀਕੋ ਸਿਟੀ: ਮੈਕਸੀਕੋ ਦੇ ਕੇਂਦਰੀ ਰਾਜ ਵਿੱਚ ਵੀਰਵਾਰ ਨੂੰ ਇੱਕ ਪੁਲਿਸ ਦੇ ਕਾਫਿਲੇ 'ਤੇ ਹਥਿਆਰਬੰਦਆਂ ਨੇ ਹਮਲਾ ਕੀਤਾ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਮਲੇ ਵਿੱਚ ਘੱਟੋ-ਘੱਟ 13 ਪੁਲਿਸ ਮੁਲਾਜ਼ਮ ਮਾਰੇ ਗਏ ਸੀ। ਇਹ ਹਮਲਾ ਪਿਛਲੇ ਸਾਲਾਂ ਵਿੱਚ ਸੁਰੱਖਿਆ ਬਲਾਂ 'ਤੇ ਇੱਕ ਵੱਡਾ ਹਮਲਾ ਹੈ।
ਮੈਕਸੀਕੋ ਦੇ ਸੁਰੱਖਿਆ ਮੰਤਰੀ ਰੋਡਰਿਗੋ ਮਾਰਟੀਨੇਜ਼-ਸੇਲਿਸ ਨੇ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਦੇ ਕਾਫਲੇ 'ਤੇ ਕੋਟੀਪੇਕ ਹਰਨਾਸ ਦੇ ਲਾਟੇਨੋ ਗ੍ਰਾਂਡੇ ਖੇਤਰ ਵਿੱਚ ਸ਼ੱਕੀ ਗਰੋਹ ਦੇ ਮੈਂਬਰਾਂ ਨੇ ਹਮਲਾ ਕੀਤਾ ਸੀ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ, "ਇਹ ਹਮਲਾ ਮੈਕਸੀਕਨ ਰਾਜ 'ਤੇ ਹਮਲਾ ਹੈ। ਅਸੀਂ ਕਾਨੂੰਨ ਮੁਤਾਬਕ ਪੂਰੀ ਤਾਕਤ ਨਾਲ ਜਵਾਬ ਦੇਵਾਂਗੇ।"
ਮੈਕਸੀਕੋ ਦੀ ਨੈਸ਼ਨਲ ਗਾਰਡ ਤੇ ਆਰਮਡ ਫੋਰਸਿਜ਼ ਅਪਰਾਧੀਆਂ ਨੂੰ ਲੱਭਣ ਵਿਚ ਲੱਗੀ ਹੋਈ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਘਟਨਾ ਵਿੱਚ ਕਿੰਨੇ ਸ਼ੱਕੀ ਅਪਰਾਧੀ ਮਾਰੇ ਗਏ ਜਾਂ ਜ਼ਖ਼ਮੀ ਹੋਏ। ਹਮਲਾਵਰਾਂ ਨੂੰ ਡਰੱਗ ਗਰੋਹ ਨਾਲ ਜੁੜੇ ਹੋਣ ਦਾ ਸ਼ੱਕ ਹੈ। ਸਾਲ 2019 ਤੋਂ ਬਾਅਦ ਮੈਕਸੀਕੋ ਵਿਚ ਪੁਲਿਸ ਵਾਲਿਆਂ 'ਤੇ ਇਹ ਸਭ ਤੋਂ ਵੱਡਾ ਹਮਲਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904