ਮੈਕਸਿਕੋ ਦੀ ਫਾਤਿਮਾ ਬੋਸ਼ ਫਰਨਾਂਡੇਜ਼ (Fátima Bosch) ਨੇ ਮਿਸ ਯੂਨੀਵਰਸ 2025 (Miss Universe 2025) ਦਾ ਖਿਤਾਬ ਜਿੱਤ ਲਿਆ ਹੈ। ਫਾਤਿਮਾ ਬੋਸ਼ 25 ਸਾਲ ਦੀ ਹੈ। ਭਾਰਤ ਵੱਲੋਂ ਭੇਜੀ ਗਈ ਮਨਿਕਾ ਵਿਸ਼ਵਕਰਮਾ ਟੌਪ-30 ਤੱਕ ਪਹੁੰਚੀ, ਪਰ ਟੌਪ-12 ਵਿੱਚ ਆਪਣੀ ਜਗ੍ਹਾ ਨਹੀਂ ਬਣਾ ਸਕੀ।
ਚਾਰ ਰਾਊਂਡਾਂ ਤੋਂ ਬਾਅਦ ਟੌਪ-5 ਵਿੱਚ ਥਾਈਲੈਂਡ ਦੀ ਪ੍ਰਵੀਨਾਰ ਸਿੰਘ, ਫਿਲੀਪੀਨਜ਼ ਦੀ ਆਤੀਸਾ ਮਨਾਲੋ, ਵੇਨੇਜ਼ੂਏਲਾ ਦੀ ਸਟੀਫ਼ਨੀ ਅਬਸਾਲੀ, ਮੈਕਸਿਕੋ ਦੀ ਫਾਤਿਮਾ ਬੋਸ਼ ਫਰਨਾਂਡੇਜ਼ ਅਤੇ ਆਈਵਰੀ ਕੋਸਟ ਦੀ ਓਲਿਵੀਆ ਯਾਸੇ ਸ਼ਾਮਲ ਹੋਈਆਂ। ਇਸ ਤੋਂ ਬਾਅਦ ਮੈਕਸਿਕੋ ਦੀ ਫਾਤਿਮਾ ਬੋਸ਼ ਨੂੰ ਵਿਜੇਤਾ ਘੋਸ਼ਿਤ ਕੀਤਾ ਗਿਆ।
ਮਿਸ ਮੈਕਸੀਕੋ ਨੇ ਦਿੱਤਾ ਇਹ ਜਵਾਬ ਅਤੇ ਜਿੱਤਿਆ ਤਾਜ
ਟਾਈਟਲ ਮੁਕਾਬਲੇ ਦੌਰਾਨ ਮਿਸ ਮੈਕਸੀਕੋ ਤੋਂ ਪੁੱਛਿਆ ਗਿਆ ਕਿ ਤੁਹਾਡੇ ਮੁਤਾਬਕ ਸਾਲ 2025 ਵਿੱਚ ਇੱਕ ਮਹਿਲਾ ਹੋਣ ਦੇ ਕੀ ਚੈਲੇਂਜ ਹਨ ਅਤੇ ਤੁਸੀਂ ਮਿਸ ਯੂਨੀਵਰਸ ਦਾ ਟਾਈਟਲ ਦੁਨੀਆ ਭਰ ਦੀਆਂ ਮਹਿਲਾਵਾਂ ਲਈ ਸੁਰੱਖਿਅਤ ਥਾਂ ਬਣਾਉਣ ਲਈ ਕਿਵੇਂ ਵਰਤੋਂਗੇ।
ਇਸ ‘ਤੇ ਫਾਤਿਮਾ ਬੋਸ਼ ਨੇ ਪੂਰੇ ਯਕੀਨ ਦੇ ਨਾਲ ਕਿਹਾ ਕਿ, "ਇੱਕ ਮਹਿਲਾ ਅਤੇ ਮਿਸ ਯੂਨੀਵਰਸ ਹੋਣ ਦੇ ਨਾਤੇ, ਮੈਂ ਆਪਣੀ ਆਵਾਜ਼ ਅਤੇ ਤਾਕਤ ਨੂੰ ਦੂਜਿਆਂ ਦੀ ਸੇਵਾ ਵਿੱਚ ਲਗਾਵਾਂਗੀ। ਕਿਉਂਕਿ ਅੱਜਕੱਲ੍ਹ ਅਸੀਂ ਇੱਥੇ ਬੋਲਣ, ਬਦਲਾਅ ਲਿਆਉਣ ਅਤੇ ਸਭ ਕੁਝ ਦੇਖਣ ਲਈ ਹਾਂ, ਕਿਉਂਕਿ ਅਸੀਂ ਮਹਿਲਾਵਾਂ ਹਾਂ ਅਤੇ ਜੋ ਬਹਾਦੁਰ ਲੋਕ ਖੜੇ ਹੋਣਗੇ…ਉਹੀ ਇਤਿਹਾਸ ਬਣਾਉਣਗੇ। ਅੱਜ ਵੀ ਮਹਿਲਾਵਾਂ ਨੂੰ ਸੁਰੱਖਿਆ ਤੋਂ ਲੈ ਕੇ ਬਰਾਬਰ ਮੌਕਿਆਂ ਤੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਇਹ ਪੀੜ੍ਹੀ ਹੁਣ ਬੋਲਣ ਤੋਂ ਨਹੀਂ ਡਰਦੀ। ਮਹਿਲਾਵਾਂ ਵਿੱਚ ਹੁਣ ਬਦਲਾਅ ਦੀ ਮੰਗ ਕਰਨ, ਲੀਡਰਸ਼ਿਪ ਵਿੱਚ ਆਪਣੀ ਜਗ੍ਹਾ ਬਣਾਉਣ ਅਤੇ ਉਹਨਾਂ ਗੱਲਬਾਤਾਂ ਨੂੰ ਨਵਾਂ ਰੂਪ ਦੇਣ ਦੀ ਹਿੰਮਤ ਹੈ ਜੋ ਪਹਿਲਾਂ ਉਨ੍ਹਾਂ ਨੂੰ ਬਾਹਰ ਰੱਖਦੀਆਂ ਸਨ।"
ਜਾਣੋ ਭਾਰਤ ਦੀ ਮਨਿਕਾ ਬਾਰੇ
ਇਸੇ ਦੌਰਾਨ, ਭਾਰਤ ਦੀ ਮਨਿਕਾ ਵਿਸ਼ਵਕਰਮਾ ਟਾਪ 12 ਵਿੱਚ ਸ਼ਾਮਿਲ ਨਹੀਂ ਹੋ ਸਕੀਆਂ। ਇਸ ਮੁਕਾਬਲੇ ਵਿੱਚ ਵੱਖ-ਵੱਖ ਦੇਸ਼ਾਂ ਦੀਆਂ 100 ਤੋਂ ਵੱਧ ਸੁੰਦਰੀਆਂ ਹਿੱਸਾ ਲੈ ਰਹੀਆਂ ਸਨ ਅਤੇ ਸਭ ਦੀ ਨਜ਼ਰ ਇਸ ਖਾਸ ਤਾਜ ‘ਤੇ ਸੀ। 2021 ਵਿੱਚ ਹਰਨਾਜ ਕੌਰ ਸੰਧੂ ਦੇ ਤਾਜ ਜਿੱਤਣ ਤੋਂ ਬਾਅਦ ਭਾਰਤ ਦੀ ਖੋਜ ਇੱਕ ਵਾਰ ਫਿਰ ਸ਼ੁਰੂ ਹੋ ਗਈ ਹੈ। ਫਾਈਨਲਿਸਟ ਵਿੱਚ ਚੀਲੀ, ਕੋਲੰਬੀਆ, ਕਿਊਬਾ, ਗਵਾਡੇਲੋਪ, ਮੈਕਸੀਕੋ, ਪਿਊਰਟੋ ਰੀਕੋ, ਵੇਨੇਜ਼ੂਏਲਾ, ਚੀਨ, ਫਿਲੀਪੀਨਜ਼, ਥਾਈਲੈਂਡ, ਮਾਲਟਾ ਅਤੇ ਕੋਟ ਡੀ ਆਇਵਰ ਸ਼ਾਮਿਲ ਸਨ। ਇਸ ਸਾਲ ਭਾਰਤ ਦੀ ਬੈਡਮਿੰਟਨ ਲੇਜੈਂਡ ਸਾਇਨਾ ਨੇਹਵਾਲ ਇਸ ਪੇਜੈਂਟ ਦੇ ਜੱਜਾਂ ਦੇ ਪੈਨਲ ਵਿੱਚ ਸ਼ਾਮਿਲ ਸੀ।