ਨਿਊਯਾਰਕ- ਅਮਰੀਕਾ ਦੇ ਮਿਸੂਰੀ ਵਿਖੇ 22 ਸਾਲਾ ਮਾਤਾ ਪਿਤਾ ਨੇ ਚਾਰ ਮਹੀਨੇ ਦੇ ਮਾਸੂਮ ਬੱਚੇ ਨੂੰ ਮਾਈਕ੍ਰੋਵੇਵ ‘ਚ ਰੱਖ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਬੱਚੇ ਨੂੰ ਹਸਪਤਾਲ ਲਿਜਾਣ ਮਗਰੋਂ ਪੁਲਸ ਨੂੰ ਘਟਨਾ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਪੁਲਸ ਨੇ ਦੋਸ਼ੀ ਮਾਂ ਬਾਪ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਬੱਚਾ ਚਾਰ ਮਹੀਨੇ ਤੋਂ ਘੱਟ ਸਮੇਂ ਦਾ ਹੈ, ਮਾਈਕ੍ਰੋਵੇਵ ‘ਚ ਰੱਖਣ ਨਾਲ ਉਸ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ ਹੈ। ਉਸ ਦੇ ਚਿਹਰੇ ‘ਤੇ ਛਾਲੇ ਪੈ ਗਏ ਹਨ। ਡਾਕਟਰਾਂ ਨੇ ਬੱਚੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਦੇ ਸਿਰ ਵਿੱਚ ਫ੍ਰੈਕਚਰ ਅਤੇ ਦਿਮਾਗ ‘ਚ ਸੱਟ ਲੱਗੀ ਹੈ।

ਡਾਕਟਰਾਂ ਨੇ ਇਹ ਵੀ ਦੱਸਿਆ ਕਿ ਬੱਚੇ ਨੂੰ ਜਦੋਂ ਹਸਪਤਾਲ ਭਰਤੀ ਕੀਤਾ ਗਿਆ ਤਾਂ ਦੱਸਿਆ ਗਿਆ ਕਿ ਘਰ ਸਫਾਈ ਕਰਨ ਵਾਲਾ ਕੈਮੀਕਲ ਬੱਚੇ ‘ਤੇ ਡਿੱਗ ਪਿਆ ਹੈ ਇਸ ਨਾਲ ਉਹ ਸੜ ਗਿਆ ਹੈ, ਪਰ ਜਦੋਂ ਮਾਮਲੇ ਦੀ ਜਾਂਚ ਹੋਈ ਸੱਚ ਸਾਹਮਣੇ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਟੀ ਵੀ ਵੇਖਣ ਵਿੱਚ ਬੱਚਾ ਪਰੇਸ਼ਾਨੀ ਬਣ ਰਿਹਾ ਸੀ। ਇਸ ਲਈ ਉਸ ਨੂੰ ਕੁਝ ਦੇਰ ਲਈ ਮਾਈਕ੍ਰੋਵੇਵ ‘ਚ ਰੱਖ ਦਿੱਤਾ ਤੇ ਮਾਈਕ੍ਰੋਵੇਵ ਚਲਾ ਦਿੱਤਾ। ਅਦਾਲਤ ਨੇ ਦੋਸ਼ੀ ਮਾਪਿਆਂ ਨੂੰ ਪੰਜ ਲੱਖ ਰੁਪਏ ਦੇ ਮੁਚਲਕੇ ‘ਚ ਜ਼ਮਾਨਤ ਦੇ ਦਿੱਤੀ ਹੈ।