ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਵਿਸ਼ਵ ਆਬਾਦੀ ਰਿਪੋਰਟ-2022 ਵਿੱਚ ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਰਿਪੋਰਟ ਅਨੁਸਾਰ ਦੁਨੀਆ ਭਰ ਵਿੱਚ ਹਰ ਸਾਲ ਗਰਭਵਤੀ ਹੋਣ ਵਾਲੀਆਂ ਲਗਪਗ 121 ਮਿਲੀਅਨ ਔਰਤਾਂ ਵਿੱਚੋਂ ਅੱਧੀਆਂ ਤੋਂ ਵੱਧ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਗਰਭਵਤੀ ਹੁੰਦੀਆਂ ਹਨ। ਇਸ ਵਿਚ ਦੱਸਿਆ ਗਿਆ ਸੀ ਕਿ ਸਿਰਫ 57 ਫੀਸਦੀ ਔਰਤਾਂ ਹੀ ਗਰਭਵਤੀ ਹੋਣ ਤੇ ਸੈਕਸ ਸਬੰਧੀ ਫੈਸਲੇ ਲੈਣ ਦੇ ਸਮਰੱਥ ਹਨ।

2022 ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ 60 ਪ੍ਰਤੀਸ਼ਤ ਔਰਤਾਂ ,ਜੋ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਗਰਭਵਤੀ ਹੋ ਜਾਂਦੀਆਂ ਹਨ, ਗਰਭਪਾਤ ਕਰਵਾਉਂਦੀਆਂ ਹਨ। ਇਨ੍ਹਾਂ 60 ਫੀਸਦੀ ਕੇਸਾਂ ਵਿੱਚੋਂ 45 ਫੀਸਦੀ ਕੇਸ ਅਸੁਰੱਖਿਅਤ ਸਨ, ਜਿਸ ਕਾਰਨ 5 ਤੋਂ 13 ਫੀਸਦੀ ਮੌਤਾਂ ਹੁੰਦੀਆਂ ਹਨ। ਸੰਯੁਕਤ ਰਾਸ਼ਟਰ ਜਨਸੰਖਿਆ ਫੰਡ ਦੀ ਕਾਰਜਕਾਰੀ ਨਿਰਦੇਸ਼ਕ ਡਾ: ਨਤਾਲੀਆ ਕੇਨੇਮ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਗਰਭਵਤੀ ਹੋਣ ਵਾਲੀਆਂ ਔਰਤਾਂ ਦੇ ਇਹ ਅੰਕੜੇ ਆਪਣੇ ਬੁਨਿਆਦੀ ਅਧਿਕਾਰਾਂ ਪ੍ਰਤੀ ਦੁਨੀਆ ਦੀ ਅਸਫਲਤਾ ਨੂੰ ਦਰਸਾਉਂਦੇ ਹਨ।

 64 ਦੇਸ਼ਾਂ ਦੀਆਂ ਔਰਤਾਂ ਨਾਲ ਕੀਤਾ ਗਿਆ ਅਧਿਐਨ



ਰਿਪੋਰਟ ਮੁਤਾਬਕ 1990 ਤੋਂ 2019 ਦਰਮਿਆਨ ਬਿਨਾਂ ਸਹਿਮਤੀ ਦੇ ਗਰਭਵਤੀ ਹੋਣ ਵਾਲੀਆਂ ਔਰਤਾਂ ਦੀ ਗਿਣਤੀ ਹਰ ਹਜ਼ਾਰ ਔਰਤਾਂ ਪਿੱਛੇ 79 ਤੋਂ ਘੱਟ ਕੇ 64 ਰਹਿ ਗਈ ਹੈ। ਇਹ ਅਧਿਐਨ 64 ਦੇਸ਼ਾਂ ਦੀਆਂ ਔਰਤਾਂ 'ਤੇ ਕੀਤਾ ਗਿਆ ਹੈ, ਜਿਸ 'ਚ 47 ਦੇਸ਼ਾਂ ਦੀਆਂ 40 ਫੀਸਦੀ ਔਰਤਾਂ ਗਰਭ ਨਿਰੋਧ ਦੀ ਵਰਤੋਂ ਨਹੀਂ ਕਰਦੀਆਂ ਹਨ। ਇਸ ਦੇ ਨਾਲ ਹੀ 23 ਫੀਸਦੀ ਔਰਤਾਂ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਸਰੀਰਕ ਸਬੰਧ ਬਣਾਉਂਦੀਆਂ ਹਨ, ਜਦਕਿ 8 ਫੀਸਦੀ ਔਰਤਾਂ ਗਰਭ ਨਿਰੋਧ ਦਾ ਫੈਸਲਾ ਲੈਣ ਤੋਂ ਅਸਮਰਥ ਰਹੀਆਂ ਹਨ।

ਇਹ ਵੀ ਪੜ੍ਹੋ : ਹਵਾਈ ਜਹਾਜ਼ ਦੇ ਤੇਲ ਦੀਆਂ ਕੀਮਤਾਂ 'ਚ 2 ਫੀਸਦੀ ਵਾਧਾ, ਇਸ ਸਾਲ ਲਗਾਤਾਰ 7ਵੀਂ ਵਾਰ ਵਧਿਆ ਰੇਟ