ਟੋਕਿਓ: ਜਪਾਨ ਦੀ ਸਰਕਾਰ ਨੇ ਟੋਕਿਓ ਓਲੰਪਿਕ ਦੇ ਮੱਦੇਨਜ਼ਰ ਇੱਕ ਵਿਲੱਖਣ ਪਹਿਲ ਕੀਤੀ ਹੈ। ਮੁਸਲਿਮ ਖਿਡਾਰੀਆਂ ਅਤੇ ਉਨ੍ਹਾਂ ਦੇ ਮੁਸਲਿਮ ਸਮਰਥਕਾਂ ਲਈ ਸੜਕਾਂ 'ਤੇ ਇੱਕ ਮਸਜਿਦ ਤਿਆਰ ਕੀਤੀ ਗਈ ਹੈ। ਟਰੱਕ ਵਿੱਚ ਬਣੀ ਇਹ ਮਸਜਿਦ ਟੋਕਿਓ ਦੀਆਂ ਸੜਕਾਂ 'ਤੇ ਚੱਲੇਗੀ।

ਇਸ ਤੋਂ ਇਲਾਵਾ ਜੁਲਾਈ ਵਿੱਚ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਪ੍ਰਾਰਥਨਾ ਕਰਨ ਲਈ ਸਪੋਰਟਸ ਕੰਪਲੈਕਸ ਵਿੱਚ ਵਿਸ਼ੇਸ਼ ਕਮਰੇ ਵੀ ਬਣਾਏ ਜਾ ਰਹੇ ਹਨ। ਹਾਲਾਂਕਿ, ਫਿਲਹਾਲ ਇਸ ਲਈ ਕੋਈ ਜਗ੍ਹਾ ਨਹੀਂ ਬਣਾਈ ਗਈ ਹੈ। ਅਸਲ ਵਿੱਚ ਜਪਾਨ ਦੀ ਰਾਜਧਾਨੀ ਵਿੱਚ ਹੋਟਲ ਅਤੇ ਪ੍ਰਾਰਥਨਾ ਸਥਾਨਾਂ ਦੀ ਘਾਟ ਹੈ।

ਇਸ ਸਮੱਸਿਆ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਇੱਕ ਮੋਬਾਈਲ ਮਸਜਿਦ ਬਣਾਈ ਗਈ ਹੈ। ਇਹ ਇੱਕ ਪ੍ਰਾਰਥਨਾ ਦਾ ਕਮਰਾ ਹੈ ਜੋ ਇੱਕ 48 ਵਰਗ ਮੀਟਰ ਦੇ ਟਰੱਕ ਦੇ ਪਿਛਲੇ ਪਾਸੇ ਬਣਾਇਆ ਗਿਆ ਹੈ. ਜਿਸ ਵਿੱਚ ਦੁਆ ਦੀਆਂ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਗੱਡੀ ਵਿੱਚ ਪਾਣੀ ਦਾ ਸਹੁਲਤ ਹੈ ਅਤੇ ਇਸ ਤੇ ਅਰਬੀ ਵਿੱਚ ਲਿਖਿਆ ਗਿਆ ਹੈ ਤਾਂ ਜੋ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ।

ਸੂਤਰਾਂ ਮੁਤਾਬਿਕ ਜਾਪਾਨ ਵਿੱਚ ਮਸਜਿਦਾਂ ਦੀ ਕੁਲ ਗਿਣਤੀ 105 ਦੇ ਨੇੜੇ ਹੈ। ਹਾਲਾਂਕਿ, ਉਨ੍ਹਾਂ ਵਿਚੋਂ ਬਹੁਤ ਸਾਰੇ ਟੋਕਿਓ ਤੋਂ ਬਾਹਰ ਹਨ। ਜਿਹੜੇ ਮੁਸਲਮਾਨ ਪੰਜ ਵਾਰ ਨਮਾਜ਼ ਅਦਾ ਕਰਦੇ ਹਨ, ਉਨ੍ਹਾਂ ਲਈ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ। ਉਸੇ ਸਮੇਂ, ਪ੍ਰਾਜੈਕਟ ਅਧਿਕਾਰੀ ਇੰਨੋ ਦਾ ਕਹਿਣਾ ਹੈ ਕਿ ਉਸ ਨੂੰ ਇੰਡੋਨੇਸ਼ੀਆ ਦੇ ਖਿਡਾਰੀਆਂ ਦੀ ਅਜਿਹੀ ਮਦਦ ਲਈ ਕਿਹਾ ਗਿਆ ਸੀ।