ਟੇਸਲਾ ਅਤੇ ਸਪੇਸਐਕਸ ਦੇ ਸੀਈਓ ਐਲੋਨ ਮਸਕ ਨੇ ਹਾਲ ਹੀ ਵਿੱਚ ਇੱਕ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ "ਵੇਕ ਮਾਈਂਡ ਵਾਇਰਸ" ਨੇ ਕਲਪਨਾਤਮਕ ਤੌਰ 'ਤੇ ਉਸ ਦੇ ਪੁੱਤਰ ਜ਼ੇਵੀਅਰ ਨੂੰ "ਮਾਰ ਦਿੱਤਾ"। ਸੋਮਵਾਰ ਨੂੰ ਡਾ. ਜੌਰਡਨ ਪੈਟਰਸਨ ਨਾਲ ਇੱਕ ਇੰਟਰਵਿਊ ਵਿੱਚ ਮਸਕ ਨੇ ਕਿਹਾ ਕਿ ਉਸ ਦੇ ਆਪਣੇ ਪੁੱਤਰ ਲਈ Gender-Affirming ਕੇਅਰ ਪ੍ਰਕਿਰਿਆਵਾਂ ਲਈ ਸਹਿਮਤ ਦੇਣ ਲਈ "ਧੋਖਾ" ਦਿੱਤਾ ਗਿਆ ਸੀ। ਉਸ ਨੇ ਇਸ ਨੂੰ 'ਬੱਚਿਆਂ ਨਾਲ ਬਦਸਲੂਕੀ ਅਤੇ ਨਸਬੰਦੀ' ਕਰਾਰ ਦਿੱਤਾ।


ਐਲੋਨ ਮਸਕ ਨੇ ਜਿਸ 'ਵੇਕ ਮਾਈਂਡ ਵਾਇਰਸ' ਵਿੱਚ, ਦਾ ਜ਼ਿਕਰ ਕੀਤਾ ਹੈ, ਉਸ ਵਿਚ 'ਵੇਕ' (Woke) ਦਾ ਅਰਥ ਸਮਾਜ ਵਿੱਚ ਨਸਲੀ ਵਿਤਕਰੇ ਨਾਲ ਸਬੰਧਤ ਹੈ। 'ਬਲੈਕ' ਭਾਈਚਾਰੇ ਨੇ ਸਭ ਤੋਂ ਪਹਿਲਾਂ ਇਸ ਸ਼ਬਦ ਦਾ ਇਸਤੇਮਾਲ ਨਸਲੀ ਵਿਤਕਰੇ ਵਿਰੁੱਧ ਕੀਤਾ ਸੀ।


ਮਸਕ ਨੇ ਕਿਹਾ ਕਿ ਉਸ ਦੇ ਬੇਟੇ ਜ਼ੇਵੀਅਰ, ਜੋ ਹੁਣ ਵਿਵੀਅਨ ਜੇਨਾ ਵਿਲਸਨ ਵਜੋਂ ਜਾਣੇ ਜਾਂਦੇ ਹਨ, ਦੇ ਨਾਲ ਉਸ ਦੇ ਅਨੁਭਵ ਨੇ ਉਸ ਦੀਆਂ ਅੱਖਾਂ "ਵੇਕ ਮਾਈਂਡ ਵਾਇਰਸ" ਪ੍ਰਤੀ ਖੋਲ੍ਹ ਦਿੱਤੀਆਂ, ਜਿਸ ਨੂੰ ਉਸ ਨੇ ਅਤੇ ਪੈਟਰਸਨ ਨੇ "ਬੁਰਾਈ" ਮੰਨਿਆ ਹੈ।



ਡੇਲੀ ਵਾਇਰ ਨਾਲ ਇੱਕ ਇੰਟਰਵਿਊ ਵਿੱਚ ਪੈਟਰਸਨ ਨਾਲ ਗੱਲ ਕਰਦੇ ਹੋਏ, ਮਸਕ ਨੇ ਕਿਹਾ, "ਇਹ ਮੇਰੇ ਇਕ ਵੱਡੇ ਪੁੱਤ ਨਾਲ ਵਾਪਰਿਆ, ਜਿੱਥੇ ਮੈਨੂੰ ਮੇਰੇ ਵੱਡੇ ਪੁੱਤਰ, ਜ਼ੇਵੀਅਰ ਲਈ ਦਸਤਾਵੇਜ਼ਾਂ 'ਤੇ ਦਸਤਖਤ ਕਰਨ ਲਈ ਜ਼ਰੂਰੀ ਤੌਰ 'ਤੇ ਧੋਖਾ ਦਿੱਤਾ ਗਿਆ ਸੀ। ਇਹ ਉਦੋਂ ਹੋਇਆ ਸੀ ਜਦੋਂ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ। ਕੋਵਿਡ ਚੱਲ ਰਿਹਾ ਸੀ, ਇਸ ਕਾਰਨ ਬਹੁਤ ਉਲਝਣ ਸੀ ਅਤੇ ਮੈਨੂੰ ਕਿਹਾ ਗਿਆ ਸੀ ਕਿ ਜੇ ਜ਼ੇਵੀਅਰ ਅਜਿਹਾ ਨਹੀਂ ਕਰਦਾ, ਤਾਂ ਉਹ ਖੁਦਕੁਸ਼ੀ ਕਰ ਸਕਦਾ ਹੈ। ”



ਸੋਸ਼ਲ ਮੀਡੀਆ ਪਲੇਟਫਾਰਮ ਦੇ ਮਾਲਿਕ ਨੇ ਕਿਹਾ ਕਿ ਇਹ ਪ੍ਰਕਿਆ, "ਸਹਿਮਤੀ ਦੀ ਉਮਰ ਤੋਂ ਬਹੁਤ ਘੱਟ ਉਮਰ ਦੇ ਬੱਚੇ'' ਨਾਲ ਕੀਤੀ ਜਾਂਦੀ ਹੈ ਅਤੇ ਪੈਟਰਸਨ ਨਾਲ ਸਹਿਮਤ ਹੋਏ ਕਿ ਜੋ ਕੋਈ ਵੀ ਇਸ ਪ੍ਰਥਾ ਨੂੰ ਬੜਾਵਾ ਦਿੰਦਾ ਹੈ, ਉਸ ਨੂੰ ਜੇਲ੍ਹ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, ਮੈਨੂੰ ਅਜਿਹਾ ਕਰਨ ਲਈ ਧੋਖਾ ਦਿੱਤਾ ਗਿਆ ਸੀ। ਮੈਂ ਜ਼ਰੂਰੀ ਤੌਰ 'ਤੇ ਆਪਣੇ ਪੁੱਤਰ ਨੂੰ ਗੁਆ ਦਿੱਤਾ ਸੀ। ਮਸਕ ਇਸ ਨੂੰ "ਡੈੱਡਨਾਮਿੰਗ" ਕਹਿੰਦਾ ਹੈ।


ਵਿਵਿਅਨ ਮਸਕ ਨੇ 18 ਸਾਲ ਦੀ ਉਮਰ ਵਿੱਚ ਜੂਨ 2022 ਵਿੱਚ ਟ੍ਰਾਂਸਜੈਂਡਰ ਵਜੋਂ ਆਪਣੀ ਪਛਾਣ ਦਾ ਖੁਲਾਸਾ ਕੀਤਾ ਸੀ। ਫੌਕਸ ਨਿਊਜ਼ ਦੇ ਅਨੁਸਾਰ, ਉਸ ਨੇ ਆਪਣਾ ਨਾਮ ਜ਼ੇਵੀਅਰ ਤੋਂ ਬਦਲ ਕੇ ਵਿਵਿਅਨ ਕਰਨ ਅਤੇ ਆਪਣੀ ਮਾਂ ਦਾ ਉਪਨਾਮ ਲੈਣ ਦੀ ਅਪੀਲ ਵੀ ਕੀਤੀ, ਇਹ ਕਿਹਾ ਕਿ ਉਹ "ਕਿਸੇ ਵੀ ਰੂਪ ਵਿੱਚ ਆਪਣੇ ਜੈਵਿਕ ਪਿਤਾ ਨਾਲ ਜੁੜੀ ਨਹੀਂ ਰਹਿਣਾ ਚਾਹੁੰਦੀ।" ਵਿਲਸਨ ਦੀ ਮਾਂ ਜਸਟਿਨ ਵਿਲਸਨ, ਇੱਕ ਕੈਨੇਡੀਅਨ ਲੇਖਕ ਹੈ, ਜਿਸ ਨੇ 2008 ਵਿੱਚ ਮਸਕ ਨੂੰ ਤਲਾਕ ਦੇ ਦਿੱਤਾ ਸੀ।