ਚੰਡੀਗੜ੍ਹ: ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਗੱਲਬਾਤ ਦੀ ਪੇਸ਼ਕਸ਼ ਤੋਂ ਅਗਲੇ ਹੀ ਦਿਨ ਉਨ੍ਹਾਂ ਦੇ ਮਿੱਤਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਵੀ ਵਾਰਤਾ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ। ਸਿੱਧੂ ਨੇ ਜੰਗ ਦੀ ਖ਼ਿਲਾਫ਼ਤ ਕਰਦਿਆਂ ਖੁੱਲ੍ਹੀ ਚਿੱਠੀ ਜਾਰੀ ਕਰਦਿਆਂ ਕਿਹਾ ਹੈ ਕਿ ਜੰਗ ਹੋਣਾ ਸਾਡੀ ਇੱਛਾ 'ਤੇ ਨਿਰਭਰ ਕਰਦਾ ਹੈ ਨਾ ਕਿ ਹਾਲਾਤ 'ਤੇ।


ਉਨ੍ਹਾਂ ਲਿਖਿਆ ਹੈ ਕਿ ਅੱਤਵਾਦ ਦਾ ਹੱਲ ਸ਼ਾਂਤੀ ਤੇ ਵਿਕਾਸ ਹੈ ਨਾ ਕਿ ਬੇਰੁਜ਼ਗਾਰੀ, ਨਫ਼ਰਤ ਤੇ ਡਰ। ਉਨ੍ਹਾਂ ਕਿਹਾ ਕਿ ਉਹ ਆਪਣੇ ਦੇਸ਼ ਨਾਲ ਡਟੇ ਹੋਏ ਹਨ। ਨਾਲ ਹੀ ਉਨ੍ਹਾਂ ਆਪਣਾ ਪੁਰਾਣਾ ਵਿਵਾਦਿਤ ਬਿਆਨ ਵੀ ਦੁਹਰਾਇਆ ਕਿ ਕੁਝ ਲੋਕਾਂ ਦੇ ਕਾਰੇ ਕਾਰਨ ਪੂਰੀ ਕੌਮ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ।