ਵੇਲਿੰਗਟਨ: ਕੋਰੋਨਾ ਵਾਇਰਸ ਲਾਗ ਨਾਲ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਲਈ ਦੁਨੀਆਂ ਭਰ 'ਚ ਸ਼ਲਾਘਾ ਖੱਟਣ ਵਾਲੇ ਨਿਊਜ਼ੀਲੈਂਡ ਨੇ ਇਸ ਦਿਸ਼ਾ 'ਚ ਇਕ ਹੋਰ ਕਾਮਯਾਬੀ ਹਾਸਲ ਕੀਤੀ ਹੈ। ਦੇਸ਼ 'ਚ ਪਿਛਲੇ 100 ਦਿਨਾ ਤੋਂ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਕੋਈ ਨਵਾਂ ਮਾਮਲਾ ਨਹੀਂ ਆਇਆ।
ਦੇਸ਼ 'ਚ ਆਖਰੀ ਵਾਰ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਕੇਸ ਪਹਿਲੀ ਮਈ ਨੂੰ ਆਇਆ ਸੀ। ਇਸ ਦੇ ਬਾਵਜੂਦ ਦੇਸ਼ ਦੇ ਸਿਹਤ ਅਧਿਕਾਰੀਆਂ ਨੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦੇ ਖਿਲਾਫ ਸੁਚੇਤ ਕੀਤਾ ਹੈ।
ਨਿਊਜ਼ੀਲੈਂਡ ਦੇ ਸਿਹਤ ਅਧਿਕਾਰੀਆਂ ਮੁਤਾਬਕ ਦੇਸ਼ 'ਚ ਅਜੇ ਵੀ 23 ਐਕਟਿਵ ਕੇਸ ਹਨ। ਪਰ ਇਹ ਸਾਰੇ ਉਹ ਲੋਕ ਹਨ ਜੋ ਵਿਦੇਸ਼ਾਂ ਤੋਂ ਪਰਤੇ ਸਨ ਤੇ ਉਨ੍ਹਾਂ ਨੂੰ ਦੇਸ਼ ਦੀ ਸਰਹੱਦ 'ਤੇ ਹੀ ਰੋਕ ਕੇ ਕੁਆਰੰਟੀਨ ਕਰ ਦਿੱਤਾ ਗਿਆ ਸੀ।
50 ਲੱਖ ਦੀ ਆਬਾਦੀ ਵਾਲੇ ਨਿਊਜ਼ੀਲੈਂਡ 'ਚ ਪਹਿਲਾ ਮਾਮਲਾ ਫਰਵਰੀ 'ਚ ਆਉਣ ਤੋਂ ਬਾਅਦ ਹੁਣ ਤਕ ਸਿਰਫ 1569 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 1524 ਮਰੀਜ਼ ਠੀਕ ਹੋ ਚੁੱਕੇ ਹਨ, ਜਦਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਸੰਕਟ 'ਤੇ ਘੱਟ ਸਮੇਂ 'ਚ ਪ੍ਰਭਾਵੀ ਤਰੀਕੇ ਨਾਲ ਕਾਬੂ ਪਾਉਣ ਲਈ ਨਿਊਜ਼ੀਲੈਂਡ ਦੀ 'ਵਿਸ਼ਵ ਸਿਹਤ ਸੰਗਠਨ' ਤੋਂ ਇਲਾਵਾ ਹੋਰ ਕਈ ਦੇਸ਼ਾਂ ਨੇ ਵੀ ਸ਼ਲਾਘਾ ਕੀਤੀ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ