Nostradamus Predictions 2021: ਫਰਾਂਸ ਦੇ ਜਨਮੇ ਮਾਇਕਲ ਦਿ ਨਾਸਤ੍ਰੇਦਮਸ ਨੇ ਕਈ ਭਵਿੱਖਬਾਣੀਆਂ ਕੀਤੀਆਂ। ਉਨ੍ਹਾਂ ਇਕ ਕਿਤਾਬ ਵੀਲ ਲਿਖੀ ਸੀ ਜਿਸ ਦਾ ਨਾਂ ਲੇਸ ਪ੍ਰੇਫੇਟੀਸ ਸੀ। ਇਸ 'ਚ ਦੁਨੀਆਂ ਨੂੰ ਲੈ ਕੇ ਕਈ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ। ਇਸ ਕਿਤਾਬ 'ਚ 6338 ਭਵਿੱਖਬਾਣੀਆਂ ਹਨ।
ਕਿਹਾ ਜਾਂਦਾ ਹੈ ਕਿ ਇਨ੍ਹਾਂ ਸਾਰੀਆਂ ਭਵਿੱਖਬਾਣੀਆਂ 'ਚੋਂ 70 ਫੀਸਦ ਸੱਚ ਸਾਬਿਤ ਹੋਈਆਂ ਹਨ। ਨਾਸਤ੍ਰੇਦਮਸ ਨੇ 2021 ਨੂੰ ਲੈਕੇ ਵੀ ਕੁਝ ਭਵਿੱਖਬਾਣੀਆਂ ਕੀਤੀਆਂ ਸਨ ਜਿੰਨ੍ਹਾਂ ਦੀ ਜਾਣਕਾਰੀ ਤਹਾਨੂੰ ਇੱਥੇ ਦੇ ਰਹੇ ਹਾਂ।
ਨਾਸਤ੍ਰੇਦਮਸ ਦੀਆਂ 2021 ਲਈ ਭਵਿੱਖਬਾਣੀਆਂ
1. ਨਾਸਤ੍ਰੇਦਮਸ ਨੇ ਸਾਲ 2021 ਲਈ ਇਕ ਭਵਿੱਖਬਾਣੀ ਕੀਤੀ ਸੀ ਕਿ ਇਰ ਰਸ਼ੀਅਨ ਵਿਗਿਆਨੀ ਅਜਿਹਾ ਜੈਵਿਕ ਹਥਿਆਰ ਤੇ ਵਾਇਰਸ ਵਿਕਸਤ ਕਰੇਗਾ ਜੋ ਵਿਅਕਤੀ ਨੂੰ ਜੌਂਬੀ ਬਣਾ ਦੇਵੇਗਾ। ਅਜਿਹਾ ਹੋਣ ਨਾਲ ਇਨਸਾਨ ਦੀ ਪ੍ਰਜਾਤੀ ਦਾ ਵਿਨਾਸ਼ ਹੋ ਜਾਵੇਗਾ।
2. ਸਾਲ 2021 'ਚ ਸੂਰਜੀ ਦੀ ਤਬਾਹੀ ਹੋਵੇਗੀ ਜਿਸ ਨਾਲ ਧਰਤੀ ਨੁਕਸਾਨੀ ਜਾਵੇਗੀ। ਭਵਿੱਖ ਦੀ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਸਮੁੰਦਰ ਤਲ ਵਧ ਜਾਵੇਗਾ ਤੇ ਧਰਤੀ ਉਸ 'ਚ ਸਮਾ ਜਾਵੇਗੀ। ਜਲਵਾਯੂ ਪਰਿਵਰਤਨ ਹੋਵੇਗਾ ਤੇ ਇਸ ਨਾਲ ਯੁੱਧ ਤੇ ਟਕਰਾਅ ਦੀ ਸਥਿਤੀ ਵਧੇਗੀ।
3. ਨਾਸਤ੍ਰੇਦਮਸ ਨੇ ਇਕ ਹੋਰ ਭਵਿੱਖਬਾਣੀ 'ਚ ਕਿਹਾ ਕਿ ਧਰਤੀ ਨਾਲ ਧੂਮਕੇਤੂ ਟਕਰਾਏਗਾ। ਇਸ ਨਾਲ ਭੂਚਾਲ ਦੀ ਸਥਿਤੀ ਪੈਦਾ ਹੋਵੇਗੀ ਤੇ ਨਾਲ ਹੀ ਕਈ ਤਰ੍ਹਾਂ ਦੀਆਂ ਕੁਦਰਤੀ ਆਫ਼ਤਾ ਵੀ ਆਉਂਣਗੀਆਂ। ਧੂਮਕੇਤੂ ਧਰਤੀ ਦੀ ਕਕਸ਼ਾ 'ਚ ਦਾਖਲ ਹੋਕੇ ਉੱਬਲਣਾ ਸ਼ੁਰੂ ਕਰ ਦੇਵੇਗਾ ਤੇ ਆਸਮਾਨ 'ਚ ਇਹ ਦ੍ਰਿਸ਼ ਗ੍ਰੇਟ ਫਾਇਰ ਜਿਹਾ ਹੋਵੇਗਾ।
4. ਕੈਲੇਫੋਰਨਿਆ 'ਚ ਭੂਚਾਲ ਦੀ ਸਥਿਤੀ ਬਣੇਗੀ। ਭਵਿੱਖਬਾਣੀ ਦੇ ਮੁਤਾਬਕ ਇੱਕ ਪ੍ਰਲਯਕਾਰੀ ਭੂਚਾਲ ਆਵੇਗਾ ਜੋ ਵਿਊ ਵਰਲਡ ਨੂੰ ਤਬਾਹ ਕਰ ਦੇਵੇਗਾ।
5. ਮਨੁੱਖੀ ਜਾਤੀ ਨੂੰ ਬਚਾਉਣ ਲਈ ਬ੍ਰੇਨ ਚਿਪ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਚਿਪ ਜ਼ਰੀਏ ਮਨੁੱਖ ਦੇ ਦਿਮਾਗ ਦੀ ਬਾਇਓਲੌਜੀਕਲ ਇੰਟੈਲੀਜੈਂਸ ਵਧ ਜਾਵੇਗੀ। ਇਸ ਦਾ ਸਿੱਧਾ ਮਤਲਬ ਇਹ ਹੁੰਦਾ ਹੈ ਕਿ ਇਸ ਜ਼ਰੀਏ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਆਪਣੇ ਦਿਮਾਗ ਤੇ ਸਰੀਰ 'ਚ ਸ਼ਾਮਲ ਕੀਤਾ ਜਾ ਸਕੇਗਾ।