ਲੰਡਨ: ਇੰਗਲੈਂਡ ਵਿਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ ਇੱਕ ਬ੍ਰਿਟਿਸ਼ ਮਹਿਲਾ ਸਿਹਤ ਕਰਮਚਾਰੀ (Nurse in England) ‘ਤੇ ਹਸਪਤਾਲ ਵਿੱਚ 8 ਨਵਜੰਮੇ ਬੱਚਿਆਂ (Killed new Born) ਦੇ ਨਾਲ-ਨਾਲ 10 ਹੋਰ ਲੋਕਾਂ ਨੂੰ ਮਾਰਨ ਦਾ ਦੋਸ਼ ਲਾਇਆ ਗਿਆ ਹੈ ਪਰ ਨਰਸ ਨੇ ਇਨ੍ਹਾਂ ਅੱਠ ਨਵਜੰਮੇ ਬੱਚਿਆਂ ਨੂੰ ਕਿਉਂ ਮਾਰਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ।
ਫਿਲਹਾਲ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੱਜ ਇਸ ਔਰਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਦੋਸ਼ੀ ਔਰਤ ਦਾ ਨਾਂ ਲੂਸੀ ਲੇਬੀ (Lucy Letby) ਹੈ। ਸਾਲ 2015 ਤੋਂ 2016 ‘ਚ 30 ਸਾਲਾ ਇਸ ਔਰਤ 'ਤੇ ਕਾਊਂਸਟਰ ਆਫ਼ ਚੈਸਟਰ ਹਸਪਤਾਲ ਦੀ ਨਵਜੰਮੇ ਇਕਾਈ ਵਿੱਚ ਇੱਕ ਨਵਜੰਮੇ ਦੀ ਮੌਤ ਦਾ ਦੋਸ਼ ਲਗਾਇਆ ਗਿਆ। ਲੂਸੀ ਲੇਬੀ ਨੂੰ ਪਹਿਲਾਂ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ, ਪਰ ਜਾਂਚ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਸੀ।
ਪੁਲਿਸ ਦੁਆਰਾ ਜਾਰੀ ਇੱਕ ਬਿਆਨ ਵਿੱਚ ਲੇਬੀ ਹੇਅਰਫੋਰਡ ਦਾ ਰਹਿਣ ਵਾਲਾ ਹੈ ਅਤੇ ਉਸ ‘ਤੇ 10 ਨਵਜੰਮੇ ਬੱਚਿਆਂ ਦੇ ਨਾਲ ਨਾਲ 10 ਹੋਰਾਂ ਦੀ ਹੱਤਿਆ ਕਰਨ ਦਾ ਦੋਸ਼ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਇੰਗਲੈਂਡ ‘ਚ ਨਰਸ ਨੇ ਕੀਤਾ ਅਜਿਹਾ ਕਾਰਾ ਕੀ ਰੂਹ ਤਕ ਕੰਬ ਜਾਏ, ਜਾਣੋ ਪੂਰਾ ਮਾਮਲਾ
ਏਬੀਪੀ ਸਾਂਝਾ
Updated at:
12 Nov 2020 01:47 PM (IST)
ਫਿਲਹਾਲ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੱਜ ਇਸ ਔਰਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ।
- - - - - - - - - Advertisement - - - - - - - - -