ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਹਕੀਕੀ ਅਜ਼ਾਦੀ ਮਾਰਚ ਦੇ ਕਾਫਲੇ 'ਤੇ ਗੋਲੀਬਾਰੀ ਹੋਈ ਹੈ, ਜਿਸ 'ਚ ਮੀਡੀਆ ਰਿਪੋਰਟਾਂ ਮੁਤਾਬਕ ਇਮਰਾਨ ਖ਼ਾਨ ਸਮੇਤ ਪਾਰਟੀ ਦੇ ਤਿੰਨ ਨੇਤਾ ਜ਼ਖਮੀ ਹੋ ਗਏ ਹਨ। ਇੱਕ ਦੀ ਮੌਤ ਦੀ ਵੀ ਖ਼ਬਰ ਹੈ। ਹਮਲੇ ਦੀ ਘਟਨਾ ਤੋਂ ਬਾਅਦ ਪੀਟੀਆਈ ਨੇਤਾ ਅਤੇ ਇਮਰਾਨ ਖ਼ਾਨ ਦੇ ਕਰੀਬੀ ਫੈਜ਼ਲ ਜਾਵੇਦ ਨੇ ਵੀਡੀਓ ਪੋਸਟ ਕਰਕੇ ਘਟਨਾ ਬਾਰੇ ਦੱਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਕ ਸਾਥੀ ਦੀ ਮੌਤ ਦੀ ਖਬਰ ਹੈ।


ਫੈਸਲ ਜਾਵੇਦ ਨੇ ਕਿਹਾ, 'ਇਕ ਸਾਥੀ ਸ਼ਹੀਦ ਹੋ ਗਿਆ ਹੈ। ਬਾਕੀ ਜ਼ਖਮੀ ਹਨ। ਤੁਸੀਂ ਸਾਰੇ ਪ੍ਰਾਰਥਨਾ ਕਰੋ।'' ਜਦਕਿ ਇਮਰਾਨ ਖਾਨ ਨੇ ਵੀ ਹਮਲੇ ਤੋਂ ਬਾਅਦ ਪਹਿਲਾ ਬਿਆਨ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਅੱਲ੍ਹਾ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ।






ਸ਼ੱਕ ਹੈ ਕਿ ਪੁਲਿਸ ਨੇ ਗੋਲੀ ਚਲਾਈ। ਹਾਲਾਂਕਿ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੂਤਰਾਂ ਮੁਤਾਬਕ ਅਣਪਛਾਤੇ ਹਮਲਾਵਰ ਨੇ ਉਦੋਂ ਗੋਲੀ ਚਲਾ ਦਿੱਤੀ ਜਦੋਂ ਇਮਰਾਨ ਖਾਨ ਕੰਟੇਨਰ ਕੋਲ ਪਹੁੰਚੇ। ਜਿਵੇਂ ਹੀ ਗੋਲੀਬਾਰੀ ਸ਼ੁਰੂ ਹੋਈ, ਇਮਰਾਨ ਖਾਨ ਦੇ ਸੁਰੱਖਿਆ ਕਰਮਚਾਰੀਆਂ ਨੇ ਤੇਜ਼ੀ ਨਾਲ ਕੰਟੇਨਰ ਨੂੰ ਸੁਰੱਖਿਅਤ ਕੀਤਾ ਅਤੇ ਕਥਿਤ ਤੌਰ 'ਤੇ ਹਮਲਾਵਰ ਨੂੰ ਫੜ ਲਿਆ। ਘਟਨਾ ਤੋਂ ਬਾਅਦ ਇਮਰਾਨ ਖਾਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ ਕਿਹਾ ਹੈ ਕਿ ਇਮਰਾਨ ਖਾਨ ਸੁਰੱਖਿਅਤ ਹਨ।


ਪੀਟੀਆਈ ਦਾ ਬਿਆਨ


ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ ਇਸ ਘਟਨਾ ਬਾਰੇ ਕਿਹਾ, ''ਇਮਰਾਨ ਖਾਨ ਸਾਡੀ ਲਾਲ ਲਕੀਰ ਹਨ। ਅੱਜ ਉਸ ਲਾਲ ਲਕੀਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੁਸੀਂ ਅਜੇ ਇਮਰਾਨ ਖਾਨ ਨੂੰ ਨਹੀਂ ਜਾਣਦੇ ਹੋ। ਉਹ ਆਪਣੇ ਆਖਰੀ ਸਾਹ ਤੱਕ ਲੜਦਾ ਰਹੇਗਾ ਅਤੇ ਉਸਦਾ ਭਾਈਚਾਰਾ ਵੀ ਆਖਰੀ ਸਾਹ ਤੱਕ ਲੜੇਗਾ। ਇਹ ਮਾਰਚ ਹਰ ਹਾਲਤ ਵਿੱਚ ਜਾਰੀ ਰਹੇਗਾ। ਅਸਲ ਆਜ਼ਾਦੀ ਦੀ ਲੜਾਈ ਜਾਰੀ ਰਹੇਗੀ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।