ਚੰਡੀਗੜ੍ਹ: ਕੈਨੇਡਾ 'ਚ ਫੈਡਰਲ ਚੋਣਾਂ ਲਈ ਪ੍ਰਚਾਰ ਆਖਰੀ ਗੇੜ੍ਹ 'ਚ ਹੈ। ਤਮਾਮ ਸਿਆਸੀ ਧਿਰਾਂ ਨੇ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਲਿਬਰਲ ਲੀਡਰ ਜਸਟਿਨ ਟਰੂਡੋ ਨੇ ਹੈਲਥ ਕੇਅਰ ਦੇ ਮੁੱਦੇ ਤੇ ਪਿਛਲੇ 6 ਸਾਲਾਂ 'ਚ ਆਪਣੀ ਸਰਕਾਰ ਦੇ ਕਾਰਜਕਾਲ ਦਾ ਗੁਣਗਾਣ ਕੀਤਾ ਤੇ ਨਾਲ ਹੀ ਅਗਲੇ ਪੰਜ ਸਾਲ 'ਚ 25 ਬਿਲੀਅਨ ਡਾਲਰ ਖਰਚਣ ਦਾ ਵਾਅਦਾ ਕੀਤਾ ਹੈ। ਟਰੂਡੋ ਨੇ ਕਿਹਾ ਕਿ ਹਸਪਤਾਲਾਂ ਨੂੰ ਹੋਰ ਦਰੁਸਤ ਕਰਨ ਅਤੇ ਸਿਹਤ ਸੁਵਿਧਾਵਾਂ ਬੇਹਤਰ ਬਣਾਉਣ ਲਈ ਡਾਕਟਰਾਂ ਸਮੇਤ ਹੋਰ ਮੈਡੀਕਲ ਅਮਲਾ ਵਧਾਇਆ ਜਾਵੇਗਾ।
ਉਧਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਏਰੀਨ ਓ ਟੂਲ ਨੇ ਮਿਡ ਟਰਮ ਇਲੈਕਸ਼ਨ ਦੇ ਮੁੱਦੇ ਤੇ ਟਰੂਡੋ ਨੂੰ ਘੇਰਿਆ ਉਥੇ ਹੀ ਲਿਬਰਲ ਪਾਰਟੀ ਦੀਆਂ ਨੀਤੀਆਂ ਤੇ ਸਵਾਲ ਵੀ ਚੁੱਕੇ ਹਨ।
ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕੈਨੇਡਾ 'ਚ ਘਰਾਂ ਦੀਆਂ ਵਧ ਰਹੀਆਂ ਕੀਮਤਾਂ ਲਈ ਟਰੂਡੋ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਉਨ੍ਹਾਂ ਦਾਅਵਾ ਕੀਤਾ ਕਿ ਕੈਨੇਡਾ 'ਚ ਘਰਾਂ ਦੀ ਕੀਮਤਾਂ 'ਚ ਤਿੰਨ ਲੱਖ ਡਾਲਰ ਤੱਕ ਦਾ ਵਾਧਾ ਹੋ ਚੁੱਕਾ ਹੈ।ਜੋ ਆਮ ਜਨਤਾ ਦੀ ਪਹੁੰਚ ਤੋਂ ਬਾਹਰ ਹੋ ਰਹੇ ਹਨ।ਜਗਮੀਤ ਸਿੰਘ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਜੇਕਰ ਐਨਡੀਪੀ ਦੀ ਸਰਕਾਰ ਬਣਦੀ ਹੈ ਤਾਂ ਘਰਾਂ ਦੀਆਂ ਵਧ ਰਹੀਆਂ ਕੀਮਤਾਂ ਨੂੰ ਠੱਲ ਪਾਈ ਜਾਵੇਗੀ।
ਕੈਨੇਡਾ ਦੀਆਂ ਫੈਡਰਲ ਚੋਣਾਂ ਨੂੰ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ ਪਰ ਇਸ ਤੋਂ ਪਹਿਲਾਂ ਐਨਡੀਪੀ ਪਾਰਟੀ ਦੇ ਟੋਰਾਂਟੋ ਅਤੇ ਨੋਵਾ ਸਕੋਸ਼ੀਆ ਤੋਂ ਉਮੀਦਵਾਰ ਨੂੰ ਅਸਤੀਫਾ ਦੇਣਾ ਪਿਆ। ਟੋਰਾਂਟੋ ਤੋਂ ਸੇਂਟ ਪੋਲ ਅਤੇ ਨੋਵਾ ਸਕੋਸ਼ੀਆ ਰਾਇਡਿੰਗ ਕੁਮਲਬਰਲੈਂਡ ਕੋਲਚੇਸਟਰ ਨੇ ਆਪਣਾ ਨਾਮ ਵਾਪਸ ਲੈ ਲਿਆ ਹੈ। ਇਜ਼ਰਾਇਲ ਤੇ ਟਿਪਣੀ ਕਰਨ ਬਾਅਦ ਖੁਦ ਪਾਰਟੀ ਪ੍ਰਧਾਨ ਜਗਮੀਤ ਸਿੰਘ ਨੇ ਇਸ ਤੇ ਵਿਰੋਧ ਜਤਾਇਆ ਸੀ।
20 ਸਤੰਬਰ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ 'ਚ ਸਸਤੇ ਘਰ, ਚਾਇਲਡ ਕੇਅਰ, ਗੰਨ ਕਲਚਰ, ਹੈਲਥ ਕੇਅਰ ਦੇ ਮੁੱਦੇ ਚਰਚਾ 'ਚ ਹਨ।ਉੱਥੇ ਹੀ ਇਨ੍ਹਾਂ ਮੁੱਦਿਆਂ ਤੇ ਜਿਥੇ ਟਰੂਡੋ ਆਪਣੀ ਸਰਕਾਰ ਦੀ ਪਿੱਠ ਥਾਪੜ ਰਹੇ ਹਨ। ਉਥੇ ਹੀ ਕੋਰੋਨਾ ਸਮੇਤ ਇਨ੍ਹਾਂ ਤਮਾਮ ਮੁੱਦਿਆਂ ਤੇ ਲਿਬਰਲ
ਸਰਕਾਰ ਨੂੰ ਘੇਰ ਵੀ ਰਹੇ ਹਨ।