July 5 Japan Manga Warning: ਜਾਪਾਨ ਵਿੱਚ ਪਿਛਲੇ ਦੋ ਹਫ਼ਤਿਆਂ ਦੌਰਾਨ 1000 ਤੋਂ ਵੱਧ ਭੂਚਾਲ ਆ ਚੁੱਕੇ ਹਨ, ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਇਸਦੇ ਵਿਚਕਾਰ ਇੱਕ ਮੰਗਾ ਕਾਮਿਕ ਬੁੱਕ ਨੇ ਹੋਰ ਵੀ ਦਹਿਸ਼ਤ ਫੈਲਾ ਦਿੱਤੀ ਹੈ, ਜਿਸ ਵਿੱਚ 5 ਜੁਲਾਈ, ਯਾਨੀ ਅੱਜ ਦੇ ਦਿਨ ਨੂੰ ਕਿਆਮਤ ਦਾ ਦਿਨ ਦੱਸਿਆ ਗਿਆ ਹੈ। ਇਸ ਕਾਮਿਕ ਬੁੱਕ ਦੀ ਭਵਿੱਖਬਾਣੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲ ਰਹੀਆਂ ਹਨ।

ਕਾਮਿਕ ਬੁੱਕ ਦੀ ਭਵਿੱਖਬਾਣੀ ਤੋਂ ਲੋਕ ਹੈਰਾਨ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਜਾਪਾਨ 'ਚ ਕੋਈ ਵੱਡੀ ਆਫ਼ਤ ਆਉਣ ਵਾਲੀ ਹੈ। ਨਾ ਸਿਰਫ਼ ਦੇਸ਼ ਅੰਦਰ, ਸਗੋਂ ਦੁਨੀਆ ਭਰ 'ਚ ਲੋਕ ਜਾਪਾਨ ਆਉਣ ਦੇ ਯੋਜਨਾਵਾਂ ਨੂੰ ਲੈ ਕੇ ਡਰ ਵਿਚ ਹਨ। 5 ਜੁਲਾਈ ਨੂੰ ਲੈ ਕੇ ਡਰ ਦੇ ਕਾਰਨ ਟੂਰਿਜ਼ਮ 'ਚ ਵੀ ਕਮੀ ਆਈ ਹੈ।

 

ਜਾਪਾਨ 'ਚ ਰਹਿਣ ਵਾਲੇ ਲੋਕ ਵੀ ਇਹ ਸੋਚਣ 'ਚ ਪਏ ਹੋਏ ਹਨ ਕਿ ਅਗੇ ਕੀ ਹੋਵੇਗਾ। ਹਾਲਾਂਕਿ, ਹੁਣ ਤੱਕ ਕਿਸੇ ਵੀ ਸਰਕਾਰੀ ਏਜੰਸੀ ਨੇ ਇਸ ਕਾਮਿਕ ਬੁੱਕ ਦੀ ਭਵਿੱਖਬਾਣੀ ਨੂੰ ਗੰਭੀਰਤਾ ਨਾਲ ਨਹੀਂ ਲਿਆ, ਪਰ ਭੂਚਾਲਾਂ ਦੀ ਲਗਾਤਾਰ ਆ ਰਹੀ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। BBC ਨਾਲ ਗੱਲਬਾਤ ਕਰਦਿਆਂ ਇੱਕ ਸਥਾਨਕ ਨਿਵਾਸੀ ਨੇ ਕਿਹਾ, "ਸੌਣ 'ਚ ਵੀ ਡਰ ਲੱਗਦਾ ਹੈ। ਲੱਗਦਾ ਹੈ ਜਿਵੇਂ ਹਰ ਵੇਲੇ ਧਰਤੀ ਹਿੱਲ ਰਹੀ ਹੋਵੇ।"

ਭੂਚਾਲਾਂ ਦਾ ਸਭ ਤੋਂ ਵੱਧ ਅਸਰ ਜਾਪਾਨ ਦੇ ਟੋਕਾਰਾ ਟਾਪੂ ਸਮੂਹ 'ਚ ਦੇਖਿਆ ਗਿਆ ਹੈ, ਜਿੱਥੇ ਲਗਭਗ 700 ਲੋਕ ਰਹਿੰਦੇ ਹਨ। ਇਨ੍ਹਾਂ ਟਾਪੂਆਂ 'ਤੇ ਹਸਪਤਾਲ ਅਤੇ ਐਮਰਜੈਂਸੀ ਸੇਵਾਵਾਂ ਆਸਾਨੀ ਨਾਲ ਉਪਲਬਧ ਨਹੀਂ ਹਨ, ਜਿਸ ਕਾਰਨ ਸਥਿਤੀ ਹੋਰ ਵੀ ਚਿੰਤਾਜਨਕ ਬਣ ਗਈ ਹੈ।

ਸਥਾਨਕ ਲੋਕਾਂ ਨੇ ਦੱਸਿਆ ਕਿ ਭੂਚਾਲ ਆਉਣ ਤੋਂ ਪਹਿਲਾਂ ਉਹਨਾਂ ਨੂੰ ਸਮੁੰਦਰ ਵੱਲੋਂ ਇਕ ਡਰਾਉਣੀ ਗੜਗੜਾਹਟ ਵਾਲੀ ਆਵਾਜ਼ ਸੁਣਾਈ ਦਿੰਦੀ ਹੈ। ਕਈ ਲੋਕਾਂ ਨੇ ਇਸ ਸਥਿਤੀ ਨੂੰ ਡਰਾਉਣੀ ਤੇ ਰਹੱਸਮਈ ਦੱਸਿਆ ਹੈ।

ਭੂਚਾਲਾਂ ਅਤੇ ਮੰਗਾ ਕਾਮਿਕ ਵਿੱਚ 5 ਜੁਲਾਈ ਨੂੰ ਕਿਆਮਤ ਦੀ ਭਵਿੱਖਬਾਣੀ ਦੇ ਕਾਰਨ ਲੋਕ ਡਰ ਦੇ ਮਾਰੇ ਜਾਪਾਨ ਨਹੀਂ ਆ ਰਹੇ। ਅਪ੍ਰੈਲ ਵਿੱਚ ਜਿੱਥੇ ਰਿਕਾਰਡ 39 ਲੱਖ ਲੋਕ ਜਾਪਾਨ ਘੁੰਮਣ ਆਏ ਸਨ, ਹੁਣ ਉਸ ਵਿੱਚ ਕਾਫੀ ਘਟਾਅ ਆਈ ਹੈ। ਹਾਂਗਕਾਂਗ ਤੋਂ ਆਉਣ ਵਾਲੇ ਟੂਰਿਸਟਾਂ ਦੀ ਗਿਣਤੀ 11% ਘੱਟ ਹੋ ਗਈ ਹੈ। ਕਈ ਉਡਾਣਾਂ ਵੀ ਰੱਦ ਹੋ ਗਈਆਂ ਹਨ ਕਿਉਂਕਿ ਲੋਕ ਡਰ ਕਰਕੇ ਯਾਤਰਾ ਕਰਨ ਤੋਂ ਕਤਰਾਉਂਦੇ ਨੇ।

ਮੰਗਾ ਜਾਪਾਨ ਦੀ ਬਹੁਤ ਹੀ ਲੋਕਪ੍ਰੀਅ ਕਾਮਿਕ ਬੁੱਕ ਸੀਰੀਜ਼ ਹੈ, ਜਿਸ ਬਾਰੇ ਕਈ ਲੋਕਾਂ ਦਾ ਦਾਅਵਾ ਹੈ ਕਿ ਇਹ ਪਿਛਲੇ ਸਮੇਂ ਵਿੱਚ ਹੋਈਆਂ ਕਈ ਤਬਾਹੀਕਾਰ ਘਟਨਾਵਾਂ ਦੀ ਸਟੀਕ ਭਵਿੱਖਬਾਣੀ ਕਰ ਚੁੱਕੀ ਹੈ। ਸਾਲ 2011 ਵਿੱਚ ਜਦੋਂ ਜਾਪਾਨ ਵਿੱਚ 9.0 ਤੀਬਰਤਾ ਦਾ ਭੂਚਾਲ ਆਇਆ ਸੀ ਅਤੇ ਭਿਆਨਕ ਸੁਨਾਮੀ ਆਈ ਸੀ, ਜਿਸ ਵਿੱਚ ਲਗਭਗ 20,000 ਲੋਕਾਂ ਦੀ ਮੌਤ ਹੋ ਗਈ ਸੀ, ਤਾਂ ਵੀ ਇਹ ਕਿਹਾ ਗਿਆ ਸੀ ਕਿ ਮੰਗਾ ਦੀ 1999 ਵਿੱਚ ਛਪੀ ਪਹਿਲੀ ਐਡੀਸ਼ਨ ਵਿੱਚ ਇਸ ਤਬਾਹੀ ਵੱਲ ਇਸ਼ਾਰਾ ਕੀਤਾ ਗਿਆ ਸੀ।