Pakistan Economic Crisis: ਪਿਛਲੇ ਸਾਲ ਦੇ ਹੜ੍ਹ ਤੋਂ ਬਾਅਦ ਬੁਰੀ ਆਰਥਿਕ ਸਥਿਤੀ ਨਾਲ ਜੂਝ ਰਹੇ ਪਾਕਿਸਤਾਨ ਦੇ ਤਿੰਨ ਸੂਬਿਆਂ ਦੇ ਲੋਕਾਂ ਕੋਲ ਖਾਣ ਲਈ ਆਟਾ ਵੀ ਨਹੀਂ ਬਚਿਆ। ਪਾਕਿਸਤਾਨ ਦੇ ਤਿੰਨ ਸੂਬਿਆਂ ਖੈਬਰ ਪਖਤੂਨਖਵਾ, ਸਿੰਧ ਅਤੇ ਬਲੋਚਿਸਤਾਨ ਦੇ ਕਈ ਇਲਾਕਿਆਂ 'ਚ ਕਣਕ ਖਤਮ ਹੋ ਗਈ, ਜਿਸ ਕਾਰਨ ਉੱਥੇ ਦੇ ਲੋਕ ਆਟੇ ਦੀ ਬੋਰੀ ਲਈ ਵੀ ਇਕ-ਦੂਜੇ ਨੂੰ ਮਾਰਨ 'ਤੇ ਤੁਲੇ ਹੋਏ ਹਨ।

Continues below advertisement

ਖਬਰਾਂ ਦੀ ਮੰਨੀਏ ਤਾਂ ਉਥੇ ਲੋਕ ਇਕ-ਦੂਜੇ ਤੋਂ ਆਟੇ ਦੀ ਬੋਰੀ ਖੋਹ ਰਹੇ ਹਨ। ਖੈਬਰ ਪਖਤੂਨਖਵਾ, ਸਿੰਧ ਅਤੇ ਬਲੋਚਿਸਤਾਨ ਸੂਬਿਆਂ ਦੇ ਕਈ ਇਲਾਕਿਆਂ 'ਚ ਮੰਡੀ 'ਚ ਲੋਕ ਆਟੇ ਦੀ ਬੋਰੀ ਲਈ ਟਰੱਕਾਂ ਦੇ ਮਗਰ ਭੱਜ ਰਹੇ ਹਨ। ਇੱਥੋਂ ਦੇ ਲੋਕ ਭੁੱਖ ਨਾਲ ਤੜਫ ਰਹੇ ਹਨ ਅਤੇ ਬੱਚਿਆਂ ਲਈ ਖਾਣਾ ਵੀ ਨਹੀਂ ਹੈ, ਜਿਸ ਕਾਰਨ ਬੱਚੇ ਵੀ ਭੁੱਖੇ-ਭਾਣੇ ਰੋਂਦੇ ਦੇਖੇ ਜਾ ਸਕਦੇ ਹਨ।'ਲੋਕ ਬਾਜ਼ਾਰ 'ਚ ਘੰਟਿਆਂਬੱਧੀ ਖੜ੍ਹੇ ਰਹਿੰਦੇ ਹਨ'

ਪਾਕਿਸਤਾਨ ਦੀ ਸਮਾਚਾਰ ਏਜੰਸੀ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਹਜ਼ਾਰਾਂ ਲੋਕ ਹਰ ਰੋਜ਼ ਰਿਆਇਤੀ ਆਟੇ ਦੀਆਂ ਬੋਰੀਆਂ ਲਈ ਬਾਜ਼ਾਰ ਵਿੱਚ ਘੰਟਿਆਂਬੱਧੀ ਖੜ੍ਹੇ ਰਹਿੰਦੇ ਹਨ। ਇਸ ਸਮੇਂ ਇੱਥੇ ਆਟੇ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਰਿਪੋਰਟਾਂ ਦੀ ਮੰਨੀਏ ਤਾਂ ਕਰਾਚੀ ਵਿੱਚ ਇੱਕ ਕਿਲੋ ਆਟੇ ਦੀ ਕੀਮਤ 160 ਰੁਪਏ ਹੈ, ਜਦੋਂ ਕਿ ਇਸਲਾਮਾਬਾਦ ਅਤੇ ਪੇਸ਼ਾਵਰ ਵਿੱਚ 10 ਕਿਲੋ ਆਟੇ ਦੀ ਥੈਲੀ 1500 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ।

Continues below advertisement

ਭਾਜੜ ਵਿੱਚ ਮੌਤ

ਇੱਕ ਪਾਸੇ ਜਿੱਥੇ ਪਾਕਿਸਤਾਨ ਵਿੱਚ ਕਣਕ ਖਤਮ ਹੋ ਗਈ ਹੈ, ਉੱਥੇ ਹੀ ਦੂਜੇ ਪਾਸੇ ਕਈ ਇਲਾਕਿਆਂ ਵਿੱਚ ਜਨਤਾ ਭੁੱਖਮਰੀ ਕਾਰਨ ਕਹਿਰ ਬਣੀ ਹੋਈ ਹੈ ਅਤੇ ਆਟਾ ਲੈਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਿੰਧ ਦੇ ਮੀਰਪੁਰਖਾਸ ਜ਼ਿਲ੍ਹੇ ਵਿੱਚ ਭਗਦੜ ਮੱਚ ਗਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਖਬਰਾਂ ਮੁਤਾਬਕ ਉਥੇ ਸਬਸਿਡੀ 'ਤੇ 10 ਕਿਲੋ ਆਟਾ ਵੇਚਿਆ ਜਾ ਰਿਹਾ ਸੀ, ਜਿਸ ਦੌਰਾਨ ਹੰਗਾਮੇ 'ਚ ਸੜਕ 'ਤੇ ਡਿੱਗ ਕੇ 40 ਸਾਲਾ ਮਜ਼ਦੂਰ ਦੀ ਮੌਤ ਹੋ ਗਈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।