Pakistan News Anchor On India: ਭਾਰਤ ਤੇ ਪਾਕਿਸਤਾਨ ਵਿਚਾਲੇ 1947 ਵਿੱਚ ਵੰਡ ਹੋਈ ਸੀ ਉਸ ਵੇਲੇ ਮੁਸਲਮਾਨਾਂ ਦੇ ਲੀਡਰ ਮੁਹੰਮਦ ਅਲੀ ਜਿਨਾਹ ਨੇ ਵੱਖਰੇ ਮੁਸਲਿਮ ਦੇਸ਼ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਬ੍ਰਿਟਿਸ਼ ਸ਼ਾਸਨ ਨੇ ਭਾਰਤ ਤੇ ਪਾਕਿਸਤਾਨ ਦੀ ਵੰਡ ਕਰ ਦਿੱਤੀ। ਇਸ ਵੰਡ ਦਾ ਸੰਤਾਪ ਲੱਖਾਂ ਲੋਕਾਂ ਨੇ ਹੰਡਾਇਆ।
ਹੁਣ ਪਾਕਿਸਤਾਨ ਨਿਊਜ਼ ਚੈਨਲ ਸਮਾ ਦਾ ਇੱਕ ਮਹਿਲਾ ਐਂਕਰ ਕਿਰਨ ਨਾਜ਼ ਨੇ ਦੇਸ਼ ਦੀ ਵੰਡ ਨੂੰ ਲੈ ਕੇ ਜ਼ਹਿਰੀਲਾ ਬਿਆਨ ਦਿੱਤਾ ਹੈ। ਉਨ੍ਹਾਂ ਭਾਰਤ ਉੱਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉੱਥੇ ਰਹਿਣ ਵਾਲੇ ਹਿੰਦੂ ਗੁੰਡੇ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਦੂਜੇ ਧਰਮਾਂ ਦੇ ਲੋਕ ਡਰ ਕੇ ਰਹਿ ਰਹੇ ਹਨ। ਇਸ ਲਈ ਉੱਥੋਂ ਦੇ ਮੁਸਲਮਾਨਾਂ ਨੂੰ ਬਚਾਉਣ ਲਈ ਇੱਕ ਹੋਰ ਜਿਨਾਹ ਦੀ ਜ਼ਰੂਰਤ ਹੈ।
ਪਾਕਿਸਤਾਨੀ ਮਹਿਲਾ ਐਂਕਰ ਕਿਰਨ ਨਾਜ਼ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਸਾਲ 1947 ਦੀ ਜ਼ਰੂਰਤ ਹੈ। ਹੁਣ ਸਮਾਂ ਆ ਗਿਆ ਹੈ ਕਿ ਹਿੰਦੂ ਆਪਣਾ ਦੇਸ਼ ਲੈ ਕੇ ਵੱਖ ਹੋ ਜਾਣ ਤਾਂਕਿ ਦੂਜੇ ਧਰਮਾਂ ਦੇ ਲੋਕ ਚਾਹੇ ਮੁਸਲਮਾਨ ਹੋਣ ਜਾਂ ਹੋਰ ਕੋਈ ਹੋਰ ਸ਼ਾਂਤੀ ਨਾਲ ਰਹਿ ਸਕਣ। ਭਾਰਤ ਨੂੰ ਇੱਕ ਵਾਰ ਫਿਰ ਤੋਂ ਵੰਡ ਦੋ ਤੇ ਤੋੜ ਦਿਓ। ਇਸ ਲਈ ਭਾਰਤ ਨੂੰ ਇੱਕ ਹੋਰ ਜਿਨਾਹ ਦੀ ਜ਼ਰੂਰਤ ਹੈ।
ਗ਼ੌਰ ਕਰਨ ਵਾਲੀ ਗੱਲ ਹੈ ਕਿ ਪਾਕਿਸਤਾਨ ਦੀ ਵੰਡ ਧਰਮ ਦੇ ਨਾਂਅ ਉੱਤੇ ਹੋਈ ਸੀ ਜਿਸ ਦਾ ਨਤੀਜਾ ਇਹ ਹੈ ਕਿ ਉੱਥੇ ਰਹਿਣ ਵਾਲੇ ਘੱਟ ਗਿਣਤੀ ਭਾਈਚਾਰੇ ਦੀ ਗਿਣਤੀ ਨਾਂ ਮਾਤਰ ਹੈ। ਇੱਕ ਰਿਪੋਰਟ ਦੇ ਮੁਤਾਬਕ, ਆਜ਼ਾਦੀ ਵੇਲੇ ਪਾਕਿਸਤਾਨ ਵਿੱਤ ਰਹਿਣ ਵਾਲੇ ਹਿੰਦੂਆਂ ਦੀ ਗਿਣਤੀ 21 ਫ਼ੀਸਦੀ ਸੀ ਜੋ ਹੁਣ 1 ਫ਼ੀਸਦੀ ਤੋਂ ਵੀ ਘੱਟ ਰਹਿ ਗਈ ਹੈ।
ਜ਼ਿਕਰ ਕਰ ਦਈਏ ਕਿ ਪਾਕਿਸਤਾਨ ਤੇ ਭਾਰਤ ਵਿਚਾਲੇ 4 ਯੁੱਧ ਹੋ ਚੁੱਕੇ ਹਨ ਹਾਲਾਂਕਿ ਇਨ੍ਹਾਂ ਸਾਰਿਆਂ ਵਿੱਚ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ ਹੈ। ਇਸ ਦੇ ਨਾਲ ਹੀ 1971 ਦੀ ਜੰਗ ਵਿਚਾਲੇ ਪਾਕਿਸਤਾਨ ਨਾਲੋਂ ਬੰਗਲਾਦੇਸ਼ ਵੱਖ ਹੋ ਕੇ ਇੱਕ ਵੱਖਰਾ ਦੇਸ਼ ਬਣ ਗਿਆ ਸੀ।