ਇਸਲਾਮਾਬਾਦ: ਅਕਸਰ ਹੀ ਮੁਸਲਿਮ ਕੱਟੜਵਾਦ ਦੇ ਬੋਲਬਾਲੇ ਵਾਲਾ ਦੇਸ਼ ਕਹੇ ਜਾਣ ਵਾਲੇ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ। ਗੁਆਂਢੀ ਮੁਲਕ ਦੀ ਸਰਬਉੱਚ ਅਦਾਲਤ ਨੇ ਦਸੰਬਰ 2020 ਵਿੱਚ ਭੀੜ ਵੱਲੋਂ ਅੱਗ ਲਾ ਕੇ ਸਾੜੇ ਗਏ ਹਿੰਦੂ ਮੰਦਰ ਦੀ ਤੁਰੰਤ ਮੁੜ ਉਸਾਰੀ ਦੇ ਹੁਕਮ ਦਿੱਤੇ ਹਨ।

 

ਦੱਸ ਦਈਏ ਕਿ 30 ਦਸੰਬਰ, 2020 ਨੂੰ ਭੜਕੀ ਹੋਏ ਹਜੂਮ ਨੇ ਕਰਕ ਜ਼ਿਲ੍ਹੇ ਦੇ ਟੇਰੀ ਇਲਾਕੇ ਵਿਚ ਸ੍ਰੀ ਪਰਮਹੰਸ ਮਹਾਰਾਜ ਦੀ ਸਮਾਧੀ ਨੂੰ ਅੱਗ ਲਾ ਦਿੱਤੀ ਸੀ। ਪਿਛਲੇ ਮਹੀਨੇ ਖ਼ੈਬਰ ਪਖ਼ਤੂਨਖ਼ਵਾ ਸਰਕਾਰ ਨੇ ਮੰਦਰ ਦੀ ਮੁੜ ਉਸਾਰੀ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਹਮਲਾਵਰਾਂ ਖ਼ਿਲਾਫ਼ ਵੀ ਕਾਰਵਾਈ ਦੇ ਹੁਕਮ ਦਿੱਤੇ ਗਏ ਸਨ।

 

ਇਸ ਬਾਰੇ ਸੋਮਵਾਰ ਨੂੰ ਹੋਈ ਸੁਣਵਾਈ ਵਿੱਚ ਸੁਪਰੀਮ ਕੋਰਟ ਦੇ ਬੈਂਚ ਨੇ ਸੂਬਾ ਸਰਕਾਰ ਨੂੰ ਮੰਦਰ ਦੀ ਮੁੜ ਉਸਾਰੀ ਲਈ ਲੱਗਣ ਵਾਲੇ ਟਾਈਮ ਦੀ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ। ਦੱਸ ਦਈਏ ਕਿ ਅਕਸਰ ਹੀ ਇਲਜ਼ਾਮ ਲੱਗਦੇ ਹਨ ਕਿ ਪਾਕਿਸਤਾਨ ਵਿੱਚ ਧਾਰਮਿਕ ਕੱਟੜਤਾ ਦਾ ਬੋਲਬਾਲਾ ਹੈ। ਅਜਿਹੇ ਸਮੇਂ ਦੇਸ਼ ਦੀ ਸਰਬਉੱਚ ਅਦਾਲਤ ਦਾ ਫੈਸਲਾ ਕਾਫੀ ਅਹਿਮਤ ਰੱਖਦਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904