ਸ੍ਰੀਨਗਰ: ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਦੇ ਕਮਾਲਕੋਟ ‘ਚ ਪਾਕਿਸਤਾਨ ਨੇ ਇੱਕ ਵਾਰ ਫਿਰ ਗੋਲ਼ੀਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਨੇ ਗੋਲ਼ੀਬਾਰੀ ਸ਼ੁਰੂ ਕੀਤੀ ਜਿਸ ‘ਚ ਇੱਕ ਭਾਰਤੀ ਨਾਗਰਿਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਭਾਰਤੀ ਜਵਾਨ ਵੀ ਪਾਕਿ ਵੱਲੋਂ ਹੋ ਰਹੀ ਫਾਈਰਿੰਗ ਦਾ ਕਰਾਰਾ ਜਵਾਬ ਦੇ ਰਹੇ ਹਨ।


ਇਸ ਦੇ ਨਾਲ ਹੀ ਖ਼ਬਰ ਹੈ ਕਿ ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਅੱਤਵਾਦੀਆਂ ਨਾਲ ਮੁਠਭੇੜ ਚੱਲ ਰਹੀ ਹੈ। ਸੁਰੱਖੀਆ ਬਲਾਂ ਨੇ ਦੋ-ਤਿੰਨ ਅੱਤਵਾਦੀਆਂ ਨੂੰ ਘੇਰ ਵੀ ਲਿਆ ਹੈ। ਕੁਪਵਾੜਾ ਦੇ ਬਾਬੂਗੁੰਡ ਇਲਾਕੇ ‘ਚ ਕਲ੍ਹ ਰਾਤ 9 ਵਜੇ ਕਰੀਬ ਸਰਚ ਅਪ੍ਰੈਸ਼ਨ ਚਲਾਇਆ ਗਿਆ ਜੋ ਪੰਜ ਘੰਟੇ ਬਾਅਦ ਰਾਤ ਕਰੀਬ ਦੋ ਵਜੇ ਐਨਕਾਊਂਟਰ ‘ਚ ਬਦਲ ਗਿਆ।

ਪਾਕਿਸਤਾਨ ਭਾਂਵੇ ਸ਼ਾਂਤੀ ਦੀ ਗੱਲ ਕਰ ਰਿਹਾ ਹੋਵੇ ਅਤੇ ਭਾਰਤ ਨਾਲ ਗੱਲਬਾਤ ਰਾਹੀਂ ਵਿਵਾਦ ਨੂੰ ਸੁਲਝਾਉਣਾ ਚਾਹੁੰਦਾ ਹੈ ਪਰ ਪਾਕਿਸਤਾਨ ਵੱਲੋਂ ਲਗਾਤਾਰ ਬਾਰਡਰ ‘ਤੇ ਗੋਲ਼ੀਬੰਦੀ ਦੀ ਉਲੰਘਣਾ ‘ਤੇ ਫ਼ੌਜ ਦਾ ਕਹਿਣਾ ਹੈ ਕਿ ਪਿਛਲੇ ਦੋ ਦਿਨਾਂ ‘ਚ ਪਾਕਿ 35 ਵਾਰ ਸੀਜ਼ਫਾਈਰ ਦਾ ਉਲੰਘਣ ਕਰ ਚੁੱਕਿਆ ਹੈ।

ਕੂਟਨੀਤਕ ਦਬਾਅ ਤੇ ਭਾਰਤੀ ਸੈਨਿਕ ਤਾਕਤਾਂ ਅੱਗੇ ਪਾਕਿਸਤਾਨ ਹੁਣ ਭਾਰਤ ਨਾਲ ਗੱਲਬਾਤ ਦੀ ਮੰਗ ਕਰ ਰਿਹਾ ਹੈ ਅਤੇ ਆਪਣੇ ਕਬਜ਼ੇ ਵਿੱਚ ਭਾਰਤੀ ਪਾਇਲਟ ਨੂੰ ਰਿਹਾਅ ਕਰਨ ਜਾ ਰਿਹਾ ਹੈ।