ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨਾਲ ਫੋਨ 'ਤੇ ਗੱਲ ਕੀਤੀ। ਉਨ੍ਹਾਂ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਮੋਦੀ ਨੇ ਟਵੀਟ ਕਰਕੇ ਕਿਹਾ, 'ਜੋ ਬਾਇਡਨ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਸਫਲਤਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਅਅਸੀਂ ਖੇਤਰੀ ਮੁੱਦਿਆਂ 'ਤੇ ਗੱਲਬਾਤ ਕੀਤੀ, ਜਲਵਾਯੂ ਪਰਿਵਰਤਨ ਸਬੰਧੀ ਸਹਿਯੋਗ ਹੋਰ ਵਧਾਉਣ 'ਤੇ ਸਹਿਮਤ ਹੋਏ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਤੇ ਮੈਂ ਹਿੰਦ-ਪ੍ਰਸ਼ਾਂਤ ਖੇਤਰ ਤੇ ਉਸ ਤੋਂ ਬਾਹਰੀ ਸ਼ਾਂਤੀ, ਸੁਰੱਖਿਆ ਲਈ ਰਣਨੀਤਕ ਸਾਂਝੇਦਾਰੀ ਮਜਬੂਤ ਕਰਨ ਲਈ ਤਤਪਰ ਹਾਂ।
ਜੋ ਬਾਇਡਨ ਨੇ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਸੀ। ਇਸ ਤੋਂ ਬਾਅਦ ਪੀਐਮ ਮੋਦੀ ਦੀ ਜੋ ਬਾਇਡਨ ਨਾਲ ਪਹਿਲੀ ਗੱਲਬਾਤ ਹੈ। ਪੀਐਮ ਮੋਦੀ ਨੇ ਬਾਇਡਨ ਦੀ ਸਹੁੰ ਤੋਂ ਬਾਅਦ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ।